22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ੍ਰੀ ਤਿਰੂਪਤੀ ਬਾਲਾਜੀ ਦੀ ਪੰਜਵੀਂ ਰੱਥ ਯਾਤਰਾ ਭਗਵਾਨ ਅਤੇ ਭਗਤ ਮਿਲਾਪ ਦੀ ਗਵਾਹ ਬਣੇਗੀ-ਮੇਅਰ ਇੰਦਰਜੀਤ ਕੌਰ

ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-20 ਦਸੰਬਰ ਨੂੰ ਜਗਰਾਉਂ ਪੁਲ ਨੇੜੇ ਸ਼੍ਰੀ ਦੁਰਗਾ ਮਾਤਾ ਮੰਦਰ ਤੋਂ ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਪੰਜਵੀਂ ਰੱਥ ਯਾਤਰਾ ਲਈ ਪ੍ਰਬੰਧਕਾਂ ਵਲੋਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਰਥ ਯਾਤਰਾ ਦੇ ਪ੍ਰਬੰਧਕ ਸੰਜੀਵ ਸ਼ੇਰੂ ਸਚਦੇਵਾ, ਬੌਬੀ ਕਾਂਸਲ, ਪ੍ਰਿੰਸ ਵਾਲੀਆ, ਹਰੀਸ਼ ਦੁਆ ਅਤੇ ਵਿਮਲ ਹਰਜਾਈ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਅਜੀਤ ਡੈਸਕ 22-11-2026
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-20 ਦਸੰਬਰ ਨੂੰ ਜਗਰਾਉਂ ਪੁਲ ਨੇੜੇ ਸ਼੍ਰੀ ਦੁਰਗਾ ਮਾਤਾ ਮੰਦਰ ਤੋਂ ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਦੀ ਪੰਜਵੀਂ ਰੱਥ ਯਾਤਰਾ ਲਈ ਪ੍ਰਬੰਧਕਾਂ ਵਲੋਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਰਥ ਯਾਤਰਾ ਦੇ ਪ੍ਰਬੰਧਕ ਸੰਜੀਵ ਸ਼ੇਰੂ ਸਚਦੇਵਾ, ਬੌਬੀ ਕਾਂਸਲ, ਪ੍ਰਿੰਸ ਵਾਲੀਆ, ਹਰੀਸ਼ ਦੁਆ ਅਤੇ ਵਿਮਲ ਹਰਜਾਈ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸੱਦਾ ਸਵੀਕਾਰ ਕਰਦੇ ਹੋਏ, ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਪੂਰਾ ਸ਼ਹਿਰ ਭਗਵਾਨ ਦੇ ਆਗਮਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਅਤੇ ਉਨ੍ਹਾਂ ਲਈ, ਪ੍ਰਭੂ ਦਾ ਆਗਮਨ ਕਿਸੇ ਜਸ਼ਨ ਤੋਂ ਘੱਟ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਲੁਧਿਆਣਾ ਦੀ ਮੇਅਰ ਹੋਣ ਦੇ ਨਾਤੇ, ਪ੍ਰਭੂ ਦਾ ਅਸ਼ੀਰਵਾਦ ਹਾਸਲ ਕਰਨਾ ਹੈ। ਵਲੰਟੀਅਰਾਂ ਸੰਨੀ ਭੱਲਾ, ਪੰਕਜ ਢੰਡ, ਪ੍ਰਦੀਪ ਅਗਰਵਾਲ, ਸੁਨੀਲ, ਸੰਜੇ ਸਭਰਵਾਲ, ਤੀਰਥ, ਅਮਿਤ ਵਰਮਾ ਅਤੇ ਸੰਦੀਪ ਸਿੰਗਲਾ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪ੍ਰਤੀਨਿਧੀਆਂ ਨੂੰ ਸੱਦਾ ਪੱਤਰ ਭੇਟ ਕੀਤੇ, ਜਿਨ੍ਹਾਂ ਵਿਚ ਓਮੈਕਸ ਪੱਖੋਵਾਲ ਰੋਡ ਦੇ ਪ੍ਰਧਾਨ ਵਿਕਾਸ ਕੁਮਾਰ, ਮੋਟੂ ਏਵੀਐਮ, ਸ਼ਾਲੂ ਚੋਪੜਾ ਸ਼ਾਲ ਵਾਲਾ, ਆਰਕੇ ਫੁੱਟਵੇਅਰ ਦੇ ਰਾਕੇਸ਼ ਜੈਰਥ, ਵੰਦਨਾ ਜੈਰਥ ਅਤੇ ਸੀਨੀਅਰ ਭਾਜਪਾ ਨੇਤਾ ਰੀਨਾ ਜੈਨ ਸ਼ਾਮਿਲ ਹਨ। ਰੱਥ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ, ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਰੱਥ ਯਾਤਰਾ ਦਾ ਸੰਦੇਸ਼ ਹਰ ਘਰ ਤੱਕ ਪਹੁੰਚਾਉਣ ਲਈ ਜਲਦੀ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸੂਚਨਾ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਰਧਾਲੂ ਰੱਥ ਯਾਤਰਾ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ। ਸੇਵਾ ਅਧਿਕਾਰ ਪ੍ਰਾਪਤ ਕਰਕੇ ਸ਼ਰਧਾਲੂ ਆਪਣੇ ਆਪ ਨੂੰ ਖ਼ੁਸ਼ਕਿਸਮਤ ਵਾਲੇ ਮਹਿਸੂਸ ਕਰ ਰਹੇ ਹਨ। ਪੰਜਾਬ ਭਰ ਦੇ ਸ਼ਰਧਾਲੂਆਂ ਨੂੰ ਸੱਦਾ ਪੱਤਰ ਦੇਣ ਲਈ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਰੱਥ ਯਾਤਰਾ ਦੇ ਰਸਤੇ ਨੂੰ ਰੰਗੋਲੀਆਂ ਅਤੇ ਰੰਗੀਨ ਲਾਈਟਾਂ ਨਾਲ ਸਜਾਇਆ ਜਾਵੇਗਾ। ਰੱਥ ਯਾਤਰਾ ਦੇ ਸਵਾਗਤ ਲਈ ਕਈ ਥਾਵਾਂ ‘ਤੇ ਫੁੱਲਾਂ ਨਾਲ ਸਜਾਏ ਸਵਾਗਤ ਗੇਟ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੰਦਰ ਕਮੇਟੀਆਂ ਰੱਥ ਯਾਤਰਾ ਵਿਚ ਹਿੱਸਾ ਲੈਣਗੀਆਂ।
ਪਿਛਲੀ ਖ਼ਬਰ ਵੱਡੀਆਂ ਟੈਂਕੀਆਂ ਬਣਾਉਣ ਨਾਲ ਨਹੀਂ, ਠੋਸ ਯੋਜਨਾਬੰਦੀ ਨਾਲ ਮਿਲੇਗਾ ਸ਼ਹਿਰ ਨੂੰ ਨਹਿਰੀ ਪਾਣੀ-ਬਾਂਸਲ ਅਗਲੀ ਖ਼ਬਰ ਪੀ . ਏ . ਯੂ . ਵਿਖੇ ਚੌਥੀ ਕੌਮਾਂਤਰੀ ਨਦੀਨ ਕਾਨਫ਼ਰੰਸ ਹੋਈ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।