ਨਹਿਰ ਨਾਲ ਲੱਗਦੀ ਸੀਰਤ ਹਸਪਤਾਲ ਸ਼ਿਮਲਾਪੁਰੀ ਵਾਲੀ ਹੇਠਲੀ ਸੜਕ ’ ਤੇ ਪੈਚ ਵਰਕ ਸ਼ੁਰੂ
ਡਾਬਾ/ਲੁਹਾਰਾ, 21 ਨਵੰਬਰ (ਕੁਲਵੰਤ ਸਿੰਘ ਸੱਪਲ)-ਨਹਿਰ ਦੀ ਪਟੜੀ ਨਾਲ ਲੱਗਦੀ ਸੀਰਤ ਹਸਪਤਾਲ ਸ਼ਿਮਲਾਪੁਰੀ ਵਾਲੀ ਹੇਠਲੀ ਸੜਕ ਦੀ ਖਸਤਾ ਹਾਲਤ ਨੂੰ ਦੇਖਦਿਆਂ ਡਿਪਟੀ ਮੇਅਰ ਪ੍ਰਿੰਸ ਜੌਹਰ ਦੀ ਟੀਮ ਵਲੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਕੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਲੰਬੇ ਸਮੇਂ ਤੋਂ ਸੜਕ ’ਤੇ ਥਾਂ-ਥਾਂ ਟੋਏ ਪਏ ਹੋਣ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਅਜੀਤ ਡੈਸਕ
22-11-2026