02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਜੀਤ, ਜਲੰਧਰ ਪੀ.ਏ.ਯੂ. ਵਿਖੇ ਬਰਤਾਨਵੀ ਵਫ਼ਦ ਨੇ ਸਾਂਝ ਅਤੇ ਸਹਿਯੋਗ ਬਾਰੇ ਵਿਚਾਰਾਂ ਕੀਤੀਆਂ

ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਜੁਲਾਈ 2026 ਤੋਂ ਲਾਗੂ ਭਾਰਤ-ਬਰਤਾਨੀਆ ਵਪਾਰ ਸਮਝੌਤੇ ਦੇ ਮੱਦੇਨਜ਼ਰ ਤਿੰਨ ਮੈਂਬਰੀ ਬਰਤਾਨਵੀ ਵਫ਼ਦ ਨੇ ਖੇਤੀਬਾੜੀ, ਵਪਾਰ ਅਤੇ ਖੇਤੀ ਕਾਰੋਬਾਰ ਵਿਚ ਸਹਿਯੋਗ ਬਾਰੇ ਵਿਚਾਰ ਲਈ ਅੱਜ ਪੀ. ਏ.

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਬਰਤਾਨਵੀ ਵਫ਼ਦ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ। ਅਜੀਤ ਤਸਵੀਰ 02-11-2026
ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਜੁਲਾਈ 2026 ਤੋਂ ਲਾਗੂ ਭਾਰਤ-ਬਰਤਾਨੀਆ ਵਪਾਰ ਸਮਝੌਤੇ ਦੇ ਮੱਦੇਨਜ਼ਰ ਤਿੰਨ ਮੈਂਬਰੀ ਬਰਤਾਨਵੀ ਵਫ਼ਦ ਨੇ ਖੇਤੀਬਾੜੀ, ਵਪਾਰ ਅਤੇ ਖੇਤੀ ਕਾਰੋਬਾਰ ਵਿਚ ਸਹਿਯੋਗ ਬਾਰੇ ਵਿਚਾਰ ਲਈ ਅੱਜ ਪੀ.ਏ.ਯੂ. ਦਾ ਦੌਰਾ ਕੀਤਾ। ਇਸ ਵਿਚ ਅਨੂਪ ਸ਼੍ਰੀ ਨਰਾਇਣਨ ਸੀਨੀਅਰ ਵਪਾਰ ਸਲਾਹਕਾਰ, ਰਾਜੀਵ ਬਾਲਾਮੁਰਗਨ ਸੀਨੀਅਰ ਨਿਵੇਸ਼ ਸਲਾਹਕਾਰ ਅਤੇ ਲਤੀਫ਼ ਅਹਿਮਦ ਵਧੀਕ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ਼ਾਮਲ ਸਨ। ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਨੂੰ ਹਰੀ ਕ੍ਰਾਂਤੀ ਦੀ ਜਨਮਦਾਤੀ ਸੰਸਥਾ ਦੱਸਦੇ ਹੋਏ ਕਿਹਾ ਕਿ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਐਨ.ਆਈ.ਆਰ.ਐਫ. ਵਿਚ ਦੇਸ਼ ਦੀਆਂ 75 ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ ’ਤੇ ਰਹੀ। ਮੌਜੂਦਾ ਵਪਾਰ ਸਮਝੌਤੇ ਬਾਰੇ ਗੱਲ ਕਰਦਿਆਂ ਉਨ੍ਹਾਂ ਪੀ.ਏ.ਯੂ. ਦੀਆਂ ਖੇਤੀ ਤਰਜੀਹਾਂ ਬਾਰੇ ਵਿਸਥਾਰ ਦਿੱਤਾ। ਉਨ੍ਹਾਂ ਯੂਨੀਵਰਸਿਟੀ ਵਲੋਂ ਕਣਕ ਨਾਈਟਰੋਜਨ-ਵਰਤੋਂ ਕੁਸ਼ਲਤਾ, ਪਾਣੀ-ਬਚਤ ਤਕਨਾਲੋਜੀਆਂ, ਮਿੱਟੀ ਅਤੇ ਜਲਵਾਯੂ ਖੋਜ, ਖੇਤੀ ਮਸ਼ੀਨਰੀ, ਫ਼ਸਲ ਵਿਭਿੰਨਤਾ, ਭੋਜਨ ਪ੍ਰੋਸੈਸਿੰਗ ਅਤੇ ਜੈਵਿਕ ਊਰਜਾ ’ਤੇ ਸਾਂਝੇ ਕੰਮ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਸਾਂਝੇ ਖੋਜ ਪ੍ਰੋਗਰਾਮਾਂ, ਫੈਕਲਟੀ ਵਟਾਂਦਰੇ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਲਈ ਵੀ ਸੱਦਾ ਦਿੱਤਾ ਅਤੇ ਬ੍ਰਿਟਿਸ਼ ਨਿਵੇਸ਼ਕਾਂ ਅਤੇ ਖੇਤੀਬਾੜੀ ਫ਼ਰਮਾਂ ਨੂੰ ਪੀਏਯੂ ਨਾਲ ਭਾਈਵਾਲੀ ਕਰਨ ਲਈ ਸੱਦਾ ਦਿੱਤਾ। ਸ੍ਰੀ ਨਰਾਇਣਨ ਨੇ ਵਪਾਰ ਅਤੇ ਵਪਾਰਕ ਭਾਈਵਾਲੀ ਲਈ ਸਾਂਝੇ ਮੰਚ ਦੀ ਮੰਗ ਕੀਤੀ। ਉਨ੍ਹਾਂ ਡੇਅਰੀ, ਪਸ਼ੂ ਵਿਗਿਆਨ, ਬਾਗ਼ਬਾਨੀ ਅਤੇ ਫ਼ਸਲ ਸੁਰੱਖਿਆ, ਸੂਖਮ ਖੇਤੀਬਾੜੀ, ਪਰਾਲੀ ਪ੍ਰਬੰਧਨ ਅਤੇ ਮੱਛੀ ਪਾਲਣ ਨੂੰ ਗੁੰਜਾਇਸ਼ ਵਾਲੇ ਖੇਤਰਾਂ ਵਜੋਂ ਸੂਚੀਬੱਧ ਕੀਤਾ। ਦੁਵੱਲੇ ਕਾਰੋਬਾਰ ਲਈ ਵਪਾਰ ਸਮਝੌਤੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਸ਼੍ਰੀ ਬਾਲਾਮੁਰੂਗਨ ਨੇ ਕਿਹਾ ਰਿਮੋਟ ਸੈਂਸਿੰਗ, ਸੂਚਨਾ ਤਕਨਾਲੋਜੀ, ਰੋਬੋਟਿਕਸ ਅਤੇ ਸਟਾਰਟ-ਅੱਪਸ ਵਿਚ ਭਾਈਵਾਲੀ ਲਈ ਗੁੰਜਾਇਸ਼ ਉਲੀਕੀ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਯੂਨੀਵਰਸਿਟੀ ਦੇ ਖੋਜ ਢਾਂਚੇ ਬਾਰੇ ਦੱਸਦਿਆਂ ਅੱਠ ਖੇਤਰੀ ਖੋਜ ਸਟੇਸ਼ਨ ਚਲਾਉਂਦੀ ਹੈ, ਜਿਨ੍ਹਾਂ ਵਿਚੋਂ ਚਾਰ ਫਲਾਂ ਲਈ, ਦੋ ਸਬਜ਼ੀਆਂ ਲਈ ਅਤੇ ਦੋ ਬੀਜਾਂ ਲਈ ਹਨ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਮੱਖਣ ਸਿੰਘ ਭੁੱਲਰ ਨੇ ਖੋਜ ਨੂੰ ਕਿਸਾਨਾਂ ਤਕ ਪੁਚਾਉਣ ਵਾਲੇ ਪਸਾਰ ਢਾਂਚੇ ਦਾ ਵਰਣਨ ਕਰਦਿਆਂ 18 ਕ੍ਰਿਸ਼ੀ ਵਿਗਿਆਨ ਕੇਂਦਰ, 15 ਕਿਸਾਨ ਸਲਾਹਕਾਰ ਕੇਂਦਰ, ਖੇਤੀਬਾੜੀ ਤਕਨਾਲੋਜੀ ਸੂਚਨਾ ਕੇਂਦਰ, ਸੰਚਾਰ ਕੇਂਦਰ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਬਾਰੇ ਗੱਲ ਕੀਤੀ। ਮਾਰਚ ਅਤੇ ਸਤੰਬਰ ਵਿਚ ਕਿਸਾਨ ਮੇਲੇ ਕਿਸਾਨਾਂ ਰਾਹੀਂ ਨਵੀਆਂ ਤਕਨਾਲੋਜੀਆਂ ਦੇ ਰੂਪਾਂਤਰਨ ਦੇ ਨਾਲ ਨਾਲ ਯੂਟਿਊਬ, ਫੇਸ ਬੁੱਕ ਅਤੇ ਮਾਸਿਕ ਰਸਾਲਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਡਾ. ਹਰਮਿੰਦਰ ਸਿੰਘ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼, ਨੇ 2026 ਵਿਚ ਸਰਵੋਤਮ ਇਨਕਿਊਬੇਟਰ ਪੁਰਸਕਾਰ ਅਤੇ ਅਕਾਦਮਿਕ ਲੀਡਰਸ਼ਿਪ ਪੁਰਸਕਾਰ ਦਾ ਹਵਾਲਾ ਦਿੰਦੇ ਹੋਏ, ਯੂਨੀਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਅਤੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਬਦਲਦੇ ਖੇਤਰ ਲਈ ਖੋਜ-ਆਧਾਰਤ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰਨ ਦਾ ਵੀ ਜ਼ਿਕਰ ਕੀਤਾ। ਧੰਨਵਾਦ ਡਾ. ਚਰਨਜੀਤ ਸਿੰਘ ਔਲਖ, ਡੀਨ, ਖੇਤੀਬਾੜੀ ਕਾਲਜ ਵਲੋਂ ਕੀਤਾ ਗਿਆ ਸੀ। ਡਾ. ਕਮਲਦੀਪ ਸਿੰਘ ਸੰਘਾ, ਪ੍ਰਿੰਸੀਪਲ ਕੀਟ ਵਿਗਿਆਨੀ, ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
ਪਿਛਲੀ ਖ਼ਬਰ ਸ . ਵੱਲਭ ਭਾਈ ਪਟੇਲ ਦੇ ਜਨਮ ਦਿਵਸ ਮੌਕੇ ਏਕਤਾ ਦੌੜ ਕਰਵਾਈ ਅਗਲੀ ਖ਼ਬਰ ਰਾਮਗੜ੍ਹੀਆ ਗਰਲਜ਼ ਕਾਲਜ ’ਚ ਧਾਰਮਿਕ ਸਮਾਗਮ ਦੌਰਾਨ ‘ਸ਼ਬਦ ਨਾਦ’ ਕੀਤਾ ਲੋਕ-ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।