28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਡਾ . ਮੋਹਿਤ ਸਿੰਗਲਾ ਨੇ ਕੈਨੇਡਾ ਤੋਂ ਲੁਧਿਆਣਾ ਆਏ ਮਰੀਜ਼ ਦੇ ਗੋਡੇ ਦੀ ਕੀਤੀ ਏ . ਸੀ . ਐਲ . ਸਰਜਰੀ

ਲੁਧਿਆਣਾ, 27 ਨਵੰਬਰ (ਡਾ. ਤਰਲੋਚਨ ਸਿੰਘ)- ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਦਾ ਪੰਜਾਬ ਦੇ ਡਾਕਟਰਾਂ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਪ੍ਰਤੀ ਭਰੋਸਾ ਲਗਾਤਾਰ ਵਧ ਰਿਹਾ ਹੈ।

ਅਜੀਤ ਡੈਸਕ 28-11-2026
ਲੁਧਿਆਣਾ, 27 ਨਵੰਬਰ (ਡਾ. ਤਰਲੋਚਨ ਸਿੰਘ)- ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਦਾ ਪੰਜਾਬ ਦੇ ਡਾਕਟਰਾਂ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਪ੍ਰਤੀ ਭਰੋਸਾ ਲਗਾਤਾਰ ਵਧ ਰਿਹਾ ਹੈ। ਇਸ ਦੀ ਇਕ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਮੂਲ ਰੂਪ ਵਿਚ ਪਟਿਆਲਾ ਨਾਲ ਸਬੰਧਿਤ ਤੇ ਮੌਜੂਦਾ ਸਮੇਂ ਕੈਨੇਡਾ ਵਿਚ ਰਹਿ ਰਹੇ ਹਿਤੇਸ਼ ਗੋਇਲ ਖ਼ਾਸ ਤੌਰ ‘ਤੇ ਆਪਣੇ ਗੋਡੇ ਦੀ ਏ. ਸੀ. ਐਲ. (ਐਂਟੀਰੀਅਰ ਕਰੂਸੀਏਟ ਲਿਗਾਮੈਂਟ) ਸਰਜਰੀ ਕਰਵਾਉਣ ਲਈ ਕੈਨੇਡਾ ਤੋਂ ਲੁਧਿਆਣਾ ਪਹੁੰਚੇ। ਹਿਤੇਸ਼ ਗੋਇਲ ਦੇ ਗੋਡੇ ਵਿਚ ਏ. ਸੀ. ਐਲ. ਲਿਗਾਮੈਂਟ ਦੀ ਸੱਟ ਸੀ, ਜਿਸ ਦੇ ਇਲਾਜ ਲਈ ਉਸ ਨੇ ਸਪੋਰਥੋ ਕਲੀਨਿਕ, ਅਦਿਤਿਆ ਜੇਤਲੀ ਚੌਕ, ਮਾਡਲ ਟਾਊਨ ਦੇ ਸਪੋਰਟਸ ਇੰਜਰੀ ਤੇ ਆਰਥਰੋਸਕੋਪਿਕ ਸਰਜਰੀ ਦੇ ਮਾਹਿਰ ਡਾ. ਮੋਹਿਤ ਸਿੰਗਲਾ ਨਾਲ ਸੰਪਰਕ ਕੀਤਾ। ਲੋੜੀਂਦੀ ਜਾਂਚ ਅਤੇ ਮੁਲਾਂਕਣ ਤੋਂ ਬਾਅਦ ਡਾ. ਸਿੰਗਲਾ ਵਲੋਂ ਆਧੁਨਿਕ ਆਰਥਰੋਸਕੋਪਿਕ ਤਕਨੀਕ ਰਾਹੀਂ ਉਸ ਦੀ ਏ. ਸੀ. ਐਲ. ਰੀਕੰਸਟਰਕਸ਼ਨ ਸਰਜਰੀ ਕੀਤੀ ਗਈ। ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਏ. ਸੀ. ਐਲ. ਦੀ ਸੱਟ ਖ਼ਾਸ ਕਰਕੇ ਖੇਡਾਂ ਨਾਲ ਜੁੜੇ ਵਿਅਕਤੀਆਂ ਤੇ ਸਰਗਰਮ ਜੀਵਨ ਸ਼ੈਲੀ ਵਾਲੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ। ਸਰਜਰੀ ਤੋਂ ਬਾਅਦ ਨਿਯਮਤ ਫਿਜ਼ੀਉਥੈਰੇਪੀ ਤੇ ਸਹੀ ਰਿਹੈਬਲੀਟੇਸ਼ਨ ਮਰੀਜ਼ ਨੂੰ ਮੁੜ ਆਪਣੀਆਂ ਰੋਜ਼ਾਨਾ ਗਤੀਵਿਧੀਆਂ ਤੇ ਖੇਡਾਂ ਵੱਲ ਵਾਪਸ ਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਡਾ. ਮੋਹਿਤ ਸਿੰਗਲਾ ਐਮ. ਬੀ. ਬੀ. ਐਸ., ਐਮ. ਐਸ. ਆਰਥੋਪੈਡਿਕ ਹਨ ਤੇ ਉਨ੍ਹਾਂ ਨੇ ਆਰਥਰੋਸਕੋਪੀ ਤੇ ਸਪੋਰਟਸ ਇੰਜਰੀ ਵਿਚ ਫੈਲੋਸ਼ਿਪ ਹਾਸਲ ਕੀਤੀ ਹੈ। ਉਹ ਪਹਿਲਾਂ ਫੋਰਟਿਸ ਹਸਪਤਾਲ ਮੋਹਾਲੀ ਅਤੇ ਪੀ. ਜੀ. ਆਈ. ਰੋਹਤਕ ਵਿਚ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਏ. ਸੀ. ਐਲ. ਰੀਕੰਸਟਰਕਸ਼ਨ, ਮੈਨਿਸਕਸ ਰਿਪੇਅਰ ਤੇ ਗੋਡੇ ਤੇ ਮੋਢੇ ਦੀਆਂ ਆਰਥਰੋਸਕੋਪਿਕ ਸਰਜਰੀਆਂ ਵਿਚ ਵਿਸ਼ੇਸ਼ ਦਿਲਚਸਪੀ ਹੈ। ਡਾ. ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪੰਜਾਬ ਵਿਚ ਹੀ ਲੋਕਾਂ ਨੂੰ ਆਧੁਨਿਕ ਸਪੋਰਟਸ ਇੰਜਰੀ ਅਤੇ ਜੋੜਾਂ ਦੀਆਂ ਸਰਜਰੀਆਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਲਈ ਦੂਰ-ਦੁਰਾਡੇ ਜਾਣ ਦੀ ਲੋੜ ਨਾ ਪਵੇ।
ਪਿਛਲੀ ਖ਼ਬਰ ਵੱਖ - ਵੱਖ ਸੜਕ ਹਾਦਸਿਆਂ ’ ਚ ਦੋ ਮੌਤਾਂ ਅਗਲੀ ਖ਼ਬਰ ਬਾਬਾ ਗੁਲਜ਼ਾਰ ਸਿੰਘ ਦੀ 25 ਵੀਂ ਬਰਸੀ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ’ ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।