02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਰਾਮਗੜ੍ਹੀਆ ਗਰਲਜ਼ ਕਾਲਜ ’ਚ ਧਾਰਮਿਕ ਸਮਾਗਮ ਦੌਰਾਨ ‘ਸ਼ਬਦ ਨਾਦ’ ਕੀਤਾ ਲੋਕ-ਅਰਪਣ

ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਦੁਨੀਆ ਦਾ ਸਭ ਤੋਂ ਵਿਸ਼ਾਲ ਰਾਗ-ਆਧਾਰਿਤ ਕੀਰਤਨ ਪ੍ਰੋਜੈਕਟ ‘ਸ਼ਬਦ ਨਾਦ’ 18 ਘੰਟਿਆਂ ਦਾ ਇਕ ਵਿਸ਼ੇਸ਼ ਰਿਕਾਰਡ ਕੀਤਾ ਗਿਆ ਸੰਗੀਤਕ ਪ੍ਰੋਜੈਕਟ ਬਾਰੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ‘ਸ਼ਬਦ ਨਾਦ’ ਵਿਚ 141 ਮੌਲਿਕ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ 31 ਰਾਗਾਂ ਅਤੇ ਹੋਰ ਰਾਗਾਂ ਸਮੇਤ ਸਮੁੱਚੇ 62 ਰਾਗਾਂ ਅਤੇ ਚੋਣਵੀਆਂ ਗੁਰਬਾਣੀ ਲੋਕ-ਪਰੰਪਰਾਵਾਂ ਅਨੁਸਾਰ ਸੰਗੀਤਬੱਧ ਕੀਤਾ ਗਿਆ ਹੈ। ਇਹ ਪ੍ਰੋਜੈਕਟ ਬਾਬਾ ਸੁੱਚਾ ਸਿੰਘ ਜੀ ਦੀ ਦੂਰ-ਦਰਸ਼ੀ ਸੋਚ ਤੋਂ ਪ੍ਰੇਰਿਤ ਹੈ, ਜਿਸ ਦਾ ਉਦੇਸ਼ ਗੁਰਬਾਣੀ ਦੀ ਸੰਪੂਰਨ ਰਾਗਾਤਮਿਕ ਸੰਗੀਤਕ ਵਿਰਾਸਤ ਨੂੰ ਸਤਿਕਾਰ ਸਹਿਤ ਸੰਭਾਲਣਾ ਸੀ।

ਅਜੀਤ ਡੈਸਕ 02-11-2026
ਲੁਧਿਆਣਾ, 1 ਨਵੰਬਰ (ਜਤਿੰਦਰ ਭੰਬੀ)-ਦੁਨੀਆ ਦਾ ਸਭ ਤੋਂ ਵਿਸ਼ਾਲ ਰਾਗ-ਆਧਾਰਿਤ ਕੀਰਤਨ ਪ੍ਰੋਜੈਕਟ ‘ਸ਼ਬਦ ਨਾਦ’ 18 ਘੰਟਿਆਂ ਦਾ ਇਕ ਵਿਸ਼ੇਸ਼ ਰਿਕਾਰਡ ਕੀਤਾ ਗਿਆ ਸੰਗੀਤਕ ਪ੍ਰੋਜੈਕਟ ਬਾਰੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ‘ਸ਼ਬਦ ਨਾਦ’ ਵਿਚ 141 ਮੌਲਿਕ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ 31 ਰਾਗਾਂ ਅਤੇ ਹੋਰ ਰਾਗਾਂ ਸਮੇਤ ਸਮੁੱਚੇ 62 ਰਾਗਾਂ ਅਤੇ ਚੋਣਵੀਆਂ ਗੁਰਬਾਣੀ ਲੋਕ-ਪਰੰਪਰਾਵਾਂ ਅਨੁਸਾਰ ਸੰਗੀਤਬੱਧ ਕੀਤਾ ਗਿਆ ਹੈ। ਇਹ ਪ੍ਰੋਜੈਕਟ ਬਾਬਾ ਸੁੱਚਾ ਸਿੰਘ ਜੀ ਦੀ ਦੂਰ-ਦਰਸ਼ੀ ਸੋਚ ਤੋਂ ਪ੍ਰੇਰਿਤ ਹੈ, ਜਿਸ ਦਾ ਉਦੇਸ਼ ਗੁਰਬਾਣੀ ਦੀ ਸੰਪੂਰਨ ਰਾਗਾਤਮਿਕ ਸੰਗੀਤਕ ਵਿਰਾਸਤ ਨੂੰ ਸਤਿਕਾਰ ਸਹਿਤ ਸੰਭਾਲਣਾ ਸੀ। ਇਸ ਉਪਰਾਲੇ ਦੀ ਅਗਵਾਈ ਉਸਤਾਦ ਸੁਖਵੰਤ ਸਿੰਘ ਜੀ ਗੁਰਮਤਿ ਸੰਗੀਤ ਦੇ ਸੰਗੀਤਕਾਰ, ਨਿਰਮਾਤਾ ਅਤੇ ਅਧਿਆਪਕ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੀਆਂ ਸੰਗੀਤਕ ਰਚਨਾਵਾਂ ਤਿਆਰ ਕੀਤੀਆਂ ਅਤੇ ਕੇ.ਜੇ. ਸਿੰਘ ਜੀ ਨਿਰਮਾਤਾ, ਧੁਨੀ ਇੰਜੀਨੀਅਰ ਅਤੇ ਸੰਗੀਤ ਲੇਬਲ ਦੇ ਮਾਲਕ ਜਿਨ੍ਹਾਂ ਨੇ ਰਿਕਾਰਡਿੰਗ , ਮਿਕਸਿੰਗ ਅਤੇ ਰਿਲੀਜ਼ ਦੀ ਸਮੁੱਚੀ ਜ਼ਿੰਮੇਵਾਰੀ ਨਿਭਾਈ ਅਤੇ ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਜੀ ਸਰਪ੍ਰਸਤ ਅਤੇ ਪ੍ਰਸਿੱਧ ਕੀਰਤਨੀਏ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਆਪਣੀ ਰਹਿਨੁਮਾਈ ਪ੍ਰਦਾਨ ਕੀਤੀ। ਇਸ ਉਪਰਾਲੇ ਨਾਲ ਭਾਰਤ ਅਤੇ ਦੁਨੀਆ ਭਰ ਦੇ 200 ਤੋਂ ਵੱਧ ਕਲਾਕਾਰ ਜੁੜੇ ਹੋਏ ਹਨ ਜਿਨ੍ਹਾਂ ਵਿਚ ਸਿੱਖ ਰਾਗੀ ਸਿੰਘ, ਭਾਰਤੀ ਸ਼ਾਸਤਰੀ ਗਾਇਕ ਅਤੇ ਪ੍ਰਸਿੱਧ ਸਾਜ਼-ਵਾਦਕ ਸ਼ਾਮਿਲ ਹਨ।ਲਗਭਗ ਇਕ ਦਹਾਕੇ ਦੀ ਅਣਥੱਕ ਮਿਹਨਤ ਤੋਂ ਬਾਅਦ ਇਹ ਪ੍ਰੋਜੈਕਟ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਵਿਚ ਪ੍ਰਸਿੱਧ ਗੁਰਬਾਣੀ ਕੀਰਤਨਕਾਰਾਂ ਭਾਈ ਹਰਜਿੰਦਰ ਸਿੰਘ ਜੀ ਅਤੇ ਡਾ. ਗੁਰਿੰਦਰ ਸਿੰਘ ਬਟਾਲਾ ਜੀ ਦੇ ਨਾਲ-ਨਾਲ ਭਾਰਤ ਦੇ ਨਾਮਵਰ ਗਾਇਕਾਂ ਹਰੀਹਰਨ, ਰੇਖਾ ਭਾਰਦਵਾਜ, ਰੋਂਕਿਨੀ ਗੁਪਤਾ, ਦੇਵੇਂਦਰ ਪਾਲ ਸਿੰਘ, ਜਸਪਿੰਦਰ ਨਰੂਲਾ ਅਤੇ ਹੋਰ ਕਈ ਪ੍ਰਸਿੱਧ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਬੇਦੀ ਸਾਹਿਬ ਜੀ ਦੀ ਹਾਜ਼ਰੀ ਨਾਲ ਵੀ ਸੁਭਾਗ ਪ੍ਰਾਪਤ ਹੋਇਆ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਪੀੜ੍ਹੀ ਦੇ ਸਿੱਧੇ ਵੰਸ਼ਜ ਹਨ।
ਪਿਛਲੀ ਖ਼ਬਰ ਅਜੀਤ, ਜਲੰਧਰ ਪੀ.ਏ.ਯੂ. ਵਿਖੇ ਬਰਤਾਨਵੀ ਵਫ਼ਦ ਨੇ ਸਾਂਝ ਅਤੇ ਸਹਿਯੋਗ ਬਾਰੇ ਵਿਚਾਰਾਂ ਕੀਤੀਆਂ ਅਗਲੀ ਖ਼ਬਰ ਐਸ . ਜੀ . ਪੀ . ਸੀ . ਦੇ ਉਪਰਾਲੇ ਸਦਕਾ 56 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।