28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਗੁਰਦੀਪ ਸਿੰਘ ਸਿੱਧੂ ਚੂਹੜਪੁਰ ਦਾ ਦਿਹਾਂਤ, ਸਸਕਾਰ ਅੱਜ

ਲਾਡੋਵਾਲ, 27 ਨਵੰਬਰ (ਬਲਬੀਰ ਸਿੰਘ ਰਾਣਾ)- ਇਥੋਂ ਥੋੜੀ ਦੂਰ ਪਿੰਡ ਚੂਹੜਪੁਰ ਦੇ ਪੁਰਾਣੇ ਕਾਂਗਰਸੀ ਆਗੂ ਅਤੇ ਸੋਸ਼ਲ ਵਰਕਰ ਸ. ਗੁਰਦੀਪ ਸਿੰਘ ਸਿੱਧੂ ਚੂਹੜਪੁਰ (ਪੁੱਤਰ ਸਵ: ਵਿਸਾਖਾ ਸਿੰਘ ਸਿੱਧੂ) ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅੱਜ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।

ਅਜੀਤ ਡੈਸਕ 28-11-2026
ਲਾਡੋਵਾਲ, 27 ਨਵੰਬਰ (ਬਲਬੀਰ ਸਿੰਘ ਰਾਣਾ)- ਇਥੋਂ ਥੋੜੀ ਦੂਰ ਪਿੰਡ ਚੂਹੜਪੁਰ ਦੇ ਪੁਰਾਣੇ ਕਾਂਗਰਸੀ ਆਗੂ ਅਤੇ ਸੋਸ਼ਲ ਵਰਕਰ ਸ.ਗੁਰਦੀਪ ਸਿੰਘ ਸਿੱਧੂ ਚੂਹੜਪੁਰ (ਪੁੱਤਰ ਸਵ: ਵਿਸਾਖਾ ਸਿੰਘ ਸਿੱਧੂ) ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅੱਜ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿੱਧੂ ਪਰਿਵਾਰ ਅਤੇ ਸਮਾਜ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ। ਗੁਰਦੀਪ ਸਿੰਘ ਸਿੱਧੂ ਚੂਹੜਪੁਰ ਨਮਿੱਤ ਅੰਤਿਮ ਸੰਸਕਾਰ ਅੱਜ 28 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 11.00 ਵਜੇ ਉਹਨਾਂ ਦੇ ਜੱਦੀ ਪਿੰਡ ਚੂਹੜਪੁਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਗੁਰਦੀਪ ਸਿੰਘ ਸਿੱਧੂ ਨੇ ਜਿੱਥੇ ਕਾਂਗਰਸ ਪਾਰਟੀ ਲਈ ਸਾਰੀ ਉਮਰ ਕੰਮ ਕੀਤਾ, ਉਥੇ ਸਮਾਜ ਦੇ ਲੋਕਾਂ ਲਈ ਲੋਕ ਭਲਾਈ ਦੇ ਕੰਮਾਂ ਵਿਚ ਵੀ ਵੱਧ ਚੜ ਕੇ ਹਿੱਸਾ ਲਿਆ l ਇਸ ਮੌਕੇ ਸਿੱਧੂ ਪ੍ਰੀਵਾਰ ਨਾਲ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ -ਵਰਕਰਾਂ,ਵੱਖ ਵੱਖ ਹਲਕਿਆਂ ਦੇ ਵਿਧਾਇਕਾਂ ਅਤੇ ਇਲਾਕੇ ਦੇ ਸਮੂਹ ਕਾਂਗਰਸੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਪਿਛਲੀ ਖ਼ਬਰ ਐਨ. ਐਚ. ਐਮ. ਮੁਲਾਜ਼ਮਾਂ ਦੀ ਹੜਤਾਲ ਕਾਰਨ ਅਰੋਗਿਆ ਕੇਂਦਰਾਂ ਦੀ ਓ. ਪੀ. ਡੀ. ਠੱਪ-ਸੁਨੀਲ ਮੌਦਗਿਲ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ’ ਤੇ ਸ਼ੋਭਾ ਯਾਤਰਾ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।