29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਿਧਾਇਕ ਗਰੇਵਾਲ ਵਲੋਂ ਵਾਰਡ 7 ’ਚ 99 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਲੁਧਿਆਣਾ, 28 ਅਕਤੂਬਰ (ਡਾ. ਤਰਲੋਚਨ ਸਿੰਘ)- ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 7 ਅਧੀਨ ਪੈਂਦੇ ਮੁਹੱਲਾ ਚੰਦਰ ਲੋਕ ਕਾਲੋਨੀ ‘ਚ ਕਰੀਬ 99 ਲੱਖ ਦੀ ਲਾਗਤ ਨਾਲ ਬਣਨ ਜਾ ਰਹੀਆਂ ਇੰਟਰਲੋਕ ਟਾਈਲਾਂ ਵਾਲੀਆਂ ਗਲੀਆਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ।

ਅਜੀਤ ਡੈਸਕ 29-10-2026
ਲੁਧਿਆਣਾ, 28 ਅਕਤੂਬਰ (ਡਾ. ਤਰਲੋਚਨ ਸਿੰਘ)- ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 7 ਅਧੀਨ ਪੈਂਦੇ ਮੁਹੱਲਾ ਚੰਦਰ ਲੋਕ ਕਾਲੋਨੀ ‘ਚ ਕਰੀਬ 99 ਲੱਖ ਦੀ ਲਾਗਤ ਨਾਲ ਬਣਨ ਜਾ ਰਹੀਆਂ ਇੰਟਰਲੋਕ ਟਾਈਲਾਂ ਵਾਲੀਆਂ ਗਲੀਆਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਭੋਲਾ ਨੇ ਕਿਹਾ ਕਿ “ਜੋ ਕਿਹਾ ਸੋ ਕਰਕੇ ਦਿਖਾਇਆ”। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਗਈਆਂ , ਤੁਹਾਡੇ ਅਸ਼ੀਰਵਾਦ ਸਦਕਾ 100 ਫੀਸਦੀ ਗਰੰਟੀਆਂ ਨੂੰ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਹਲਕਾ ਪੂਰਬੀ ਦੇ ਜਿਆਦਾਤਰ ਵਿਕਾਸ ਕਾਰਜ ਪਹਿਲਾਂ ਤੋਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਹਲਕੇ ਦੇ ਹਰ ਵਾਰਡ ‘ਚ ਆਮ ਆਦਮੀ ਕਲੀਨਿਕ, ਸਟਰੀਟ ਲਾਈਟਾਂ, ਸੀਵਰੇਜ ਦੇ ਕੰਮਾਂ ਤੋਂ ਇਲਾਵਾ ਵਧੀਆ ਸਕੂਲ ਜੋ ਅੱਜ ਹਲਕਾ ਪੂਰਬੀ ਦੀ ਸ਼ਾਨ ਬਣ ਰਹੇ ਹਨ। ਇਸੇ ਹੀ ਵਿਕਾਸ ਦੀ ਰਫਤਾਰ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਵਾਰਡ 7 ‘ਚ ਇੰਟਰਲੋਕ ਟਾਈਲਾਂ ਵਾਲੀਆਂ ਗਲੀਆਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਤੇ ਕਰੀਬ 99 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹਨਾਂ ਵਿਕਾਸ ਕੰਮਾਂ ਨੂੰ ਆਉਣ ਵਾਲੇ ਦਿਨਾਂ ਚ ਛੇਤੀ ਹੀ ਮੁਕੰਮਲ ਕੀਤਾ ਜਾਵੇਗਾ । ਇਸ ਮੌਕੇ ਵਾਰਡ ਇੰਚਾਰਜ ਭੂਸ਼ਣ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਗਰੇਵਾਲ ਭੋਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਵਿਕਾਸ ਦੇ ਕੰਮ ਦੀ ਮੰਗ ਵਿਧਾਇਕ ਗਰੇਵਾਲ ਸਾਹਮਣੇ ਰੱਖੀ ਗਈ ਹੈ । ਉਹਨਾਂ ਨੇ ਫੌਰੀ ਤੌਰ ਤੇ ਹੀ ਉਸ ਤੇ ਅਮਲ ਕਰਦੇ ਹੋਏ ਕੰਮ ਦੀ ਸ਼ੁਰੂਆਤ ਕਰਵਾਈ ਹੈ। ਵਾਰਡ ‘ਚ ਹੋਏ ਕੰਮਾਂ ਲਈ ਉਹ ਅਤੇ ਉਹਨਾਂ ਦੇ ਵਾਰਡ ਵਾਸੀ ਉਹਨਾਂ ਦੇ ਹਮੇਸ਼ਾ ਹੀ ਧੰਨਵਾਦੀ ਰਹਿਣਗੇ । ਇਸ ਮੌਕੇ ਦਿਨੇਸ਼ ਸ਼ਰਮਾ, ਸ਼ਾਂਤੀਦੀਪ ਸੈਣੀ, ਰਾਜਪਾਲ,ਦੀਪਕ ਸ਼ਰਮਾ ,ਕਾਲਾ ਪ੍ਰਧਾਨ ,ਸਾਹਿਲ ਮਹਿਰਾ ,ਮੁਕੇਸ਼ ਨਰਿੰਦਰ, ਵਿਜੇ ਕੁਮਾਰ, ਚਿੱਕਾ ਪ੍ਰਧਾਨ, ਗੁਰਦੀਪ, ਲੱਕੀ, ਕਪਿਲ , ਰਵਿੰਦਰ ਕੁਮਾਰ, ਗੁਰਮੁਖ ਸਿੰਘ, ਕਿਰਨਦੀਪ ਸਿੰਘ, ਹਰਦੀਪ ਸੈਣੀ, ਸੰਜੀਵ ਕੁਮਾਰ,ਦੀਪਕ ਸ਼ਰਮਾ, ਪਵਨ ਕੁਮਾਰ, ਅਸ਼ਵਨੀ ਕੁਮਾਰ ਤੇ ਉਹਨਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ 1245 ਕਰੋੜ ਦੇ ਸਫ਼ਾਈ ਮਾਮਲੇ ’ਚ ਹਾਈ ਕੋਰਟ ਪੁੱਜੇ 3 ਕੌਂਸਲਰ 81.54 ਕਰੋੜ ਦੀ ਡੀਪ ਕਲੀਨਿੰਗ ਤੇ 1164 ਕਰੋੜ ਦੇ ਸਾਲਿਡ... ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰ ਖੰਨਾ ਨੇ ਜਸਦੇਵ ਨਗਰ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਲਈ ਬੱਸ ਨੂੰ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।