ਕਾਲੋਨਾਈਜ਼ਰ ਦੀ ਜ਼ਮੀਨ ਵਿਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਕਾਰੋਬਾਰੀ ਸਮੇਤ ਅੱਠ ਖ਼ਿਲਾਫ਼ ਕੇਸ ਦਰਜ
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਕਲੋਨਾਈਜ਼ਰ ਦੀ ਜ਼ਮੀਨ ਵਿੱਚੋਂ ਸਮਾਨ ਚੋਰੀ ਕਰਨ ਦੇ ਮਾਮਲੇ ਵਿਚ ਕਾਰੋਬਾਰ ਸਮੇਤ ਅੱਠ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਕਲੋਨਾਈਜ਼ਰ ਰਜਨੀਸ਼ ਕੁਮਾਰ ਠਾਕੁਰ ਵਾਸੀ ਸਰਾਭਾ ਨਗਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਪ੍ਰਿਤਪਾਲ ਸਿੰਘ ਪੁੱਤਰ ਹਰਜਾਪ ਸਿੰਘ ਵਾਸੀ ਪਿੰਡ ਦਾਦ ਅਤੇ ਸੱਤ ਹੋਰਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਲੁਧਿਆਣਾ, 28 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਕਲੋਨਾਈਜ਼ਰ ਦੀ ਜ਼ਮੀਨ ਵਿੱਚੋਂ ਸਮਾਨ ਚੋਰੀ ਕਰਨ ਦੇ ਮਾਮਲੇ ਵਿਚ ਕਾਰੋਬਾਰ ਸਮੇਤ ਅੱਠ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਕਲੋਨਾਈਜ਼ਰ ਰਜਨੀਸ਼ ਕੁਮਾਰ ਠਾਕੁਰ ਵਾਸੀ ਸਰਾਭਾ ਨਗਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਪ੍ਰਿਤਪਾਲ ਸਿੰਘ ਪੁੱਤਰ ਹਰਜਾਪ ਸਿੰਘ ਵਾਸੀ ਪਿੰਡ ਦਾਦ ਅਤੇ ਸੱਤ ਹੋਰਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਦਾਦ ਵਿਚ ਹੈ। ਬੀਤੇ ਦਿਨ ਇਹਨਾਂ ਕਥਿਤ ਦੋਸ਼ੀਆਂ ਨੇ ਜ਼ਮੀਨ ਵਿਚ ਲੋਹੇ ਦੇ ਪੋਲ ਰੇਤਾ ਇੱਟਾਂ ਬਜਰੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਅਤੇ ਉੱਥੇ ਲੱਗੇ ਸ਼ੈਡ ਨੂੰ ਵੀ ਨੁਕਸਾਨ ਪਹੁੰਚਾਇਆ। ਸ਼ਿਕਾਇਤ ਕਰਤਾ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਕਮਿਊਨਿਟੀ ਹਾਲ ਸਾਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਇਕ ਕਾਬੂ ਪੁਲਿਸ ਨੇ ਮਿਸਟਰ ਕੁਮਾਰ ਵਾਸੀ ਚੰਦਨ ਨਗਰ ਦੀ ਸ਼ਿਕਾਇਤ ‘ਤੇ ਸੰਨੀ ਮਹਿਰਾ ਵਾਸੀ ਕਿਲ੍ਹਾ ਮੁਹੱਲਾ ਨੂੰ ਕਾਬੂ ਕੀਤਾ ਹੈ ਜਦਕਿ ਉਸਦੇ ਇੱਕ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਸਰਕਾਰੀ ਕਮਿਊਨਿਟੀ ਸੈਂਟਰ ਦੀ ਮੁਰੰਮਤ ਦਾ ਕੰਮ ਕਰ ਰਿਹਾ ਹੈ ਅਤੇ ਬੀਤੇ ਦਿਨ ਇਹਨਾਂ ਕਥਿਤ ਦੋਸ਼ੀਆਂ ਨੇ ਉੱਥੇ ਪਿਆ ਲੱਖਾਂ ਰੁਪਏ ਮੁੱਲ ਦੇ ਲੋਹੇ ਦਾ ਅਤੇ ਹੋਰ ਸਮਾਨ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ ’ਤੇ ਪੁਲਿਸ ਨੇ ਇਹਨਾਂ ਖਿਲਾਫ ਕੇਸ ਦਰਜ ਕਰਨ ਉਪਰੰਤ ਸੰਨੀ ਨੂੰ ਕਾਬੂ ਕਰ ਲਿਆ। ਪਲਿਸ ਉਸ ਪਾਸੋਂ ਪੁੱਛ ਪੜਤਾਲ ਕਰ ਰਹੀ ਹੈ। ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਪੁਲਿਸ ਨੇ ਚਰਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਿਊ ਮਾਡਲ ਟਾਊਨ ਦੀ ਸ਼ਿਕਾਇਤ ‘ਤੇ ਦਵਿੰਦਰ ਸਿੰਘ ਵਾਸੀ ਸੇਖੇਵਾਲ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ 30 ਲੱਖ 50 ਹਜ਼ਾਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਮੋਬਾਇਲ ਟਾਵਰ ਤੋਂ ਲੱਖਾਂ ਦਾ ਸਮਾਨ ਚੋਰੀ ਸਥਾਨਕ ਨੂਰਵਾਲਾ ਰੋਡ ‘ਤੇ ਲੱਗੇ ਮੋਬਾਇਲ ਟਾਵਰ ਤੋਂ ਚੋਰਾ ਵੱਲੋਂ ਲੱਖਾਂ ਰੁਪਏ ਮੁੰਲ ਦਾ ਸਾਮਾਨ ਚੋਰੀ ਕਰ ਲਿਆ ਗਿਆ। ਪੁਲਿਸ ਵੱਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।