27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮਾਮੂਲੀ ਸੜਕ ਹਾਦਸੇ ਤੋਂ ਬਾਅਦ ਰੋਹ ਵਿਚ ਆਏ ਲੋਕਾਂ ਨੇ ਕਾਰ ਸਵਾਰ ਦੀ ਕੀਤੀ ਕੁੱਟਮਾਰ

ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੰਦਰ ਨਗਰ ਨੇੜੇ ਹਰਿਗੋਬਿੰਦ ਨਗਰ ਵਿਚ ਈ-ਰਿਕਸ਼ਾ ਅਤੇ ਕਾਰ ਵਿਚਾਲੇ ਹੋਈ ਮਾਮੂਲੀ ਟੱਕਰ ਨੂੰ ਲੈ ਕੇ ਰੋਹ ਵਿਚ ਆਏ ਲੋਕਾਂ ਵਲੋਂ ਕਾਰ ਸਵਾਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਘਟਨਾ ਅੱਜ ਦੁਪਹਿਰ ਬਾਅਦ ਉਸ ਵਕਤ ਵਾਪਰੀ, ਜਦੋਂ ਇਕ ਕਰੇਟਾ ਵਿਚ ਨੌਜਵਾਨ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ ਕਿ ਹਰਿਗੋਬਿੰਦਪੁਰਾ ਨੇੜੇ ਉਸ ਦੀ ਕਾਰ ਈ-ਰਿਕਸ਼ਾ ਨਾਲ ਟਕਰਾ ਗਈ।

ਅਜੀਤ ਡੈਸਕ 27-10-2026
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੰਦਰ ਨਗਰ ਨੇੜੇ ਹਰਿਗੋਬਿੰਦ ਨਗਰ ਵਿਚ ਈ-ਰਿਕਸ਼ਾ ਅਤੇ ਕਾਰ ਵਿਚਾਲੇ ਹੋਈ ਮਾਮੂਲੀ ਟੱਕਰ ਨੂੰ ਲੈ ਕੇ ਰੋਹ ਵਿਚ ਆਏ ਲੋਕਾਂ ਵਲੋਂ ਕਾਰ ਸਵਾਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਘਟਨਾ ਅੱਜ ਦੁਪਹਿਰ ਬਾਅਦ ਉਸ ਵਕਤ ਵਾਪਰੀ, ਜਦੋਂ ਇਕ ਕਰੇਟਾ ਵਿਚ ਨੌਜਵਾਨ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ ਕਿ ਹਰਿਗੋਬਿੰਦਪੁਰਾ ਨੇੜੇ ਉਸ ਦੀ ਕਾਰ ਈ-ਰਿਕਸ਼ਾ ਨਾਲ ਟਕਰਾ ਗਈ। ਇਸ ਮਾਮੂਲੀ ਹਾਦਸੇ ਤੋਂ ਬਾਅਦ ਉਥੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪਰਿਵਾਰ ਨਾਲ ਜਾ ਰਹੇ ਕਰੇਟਾ ਕਾਰ ਸਵਾਰ ਨੂੰ ਰੋਕ ਲਿਆ। ਕਰੇਟਾ ਕਾਰ ਸਵਾਰ ਨੇ ਜਦੋਂ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਨੌਜਵਾਨ ਉਸ ਦੇ ਬੋਨਟ ’ਤੇ ਬੈਠ ਗਿਆ। ਇਸ ਦੌਰਾਨ ਉਥੇ ਲੋਕਾਂ ਵਲੋਂ ਜਮ ਕੇ ਪਥਰਾਅ ਕੀਤਾ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਪੁਲਿਸ ਵਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਗਈ ਹੈ।
ਪਿਛਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਵਲੋਂ ਸ਼ਿਵਾਲਿਕ ਦੇ ਦਿਸ਼ਾ - ਨਿਰਦੇਸ਼ਾਂ ਹੇਠ ਵੱਖ - ਵੱਖ ਥਾਵਾਂ ’ ਤੇ ਝਾੜੂ ਫੂਕ ਕੇ ਕੀਤ... ਅਗਲੀ ਖ਼ਬਰ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਸੁਰਿੰਦਰ ਚੌਹਾਨ ਨੂੰ ਭਾਜਪਾ ਰਾਜਾਸਾਂਸੀ ਸ਼ਹਿਰੀ ਦਾ ਪ੍ਰਧਾਨ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।