ਵੈਲਿੰਗਟਨ, 21 ਨਵੰਬਰ - ਵੈਲਿੰਗਟਨ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿਚ ਭਾਰਤ ਵਲੋਂ ਉਪ ਕਪਤਾਨ ਕੇ.ਐੱਲ.ਰਾਹੁਲ ਨੇ ਸ਼ਾਨਦਾਰ ਸੈਂਕੜਾ ਜੜਿਆ। ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 2 ਵਿਕਟਾਂ ਦੇ ਨੁਕਸਾਨ 'ਤੇ 361 ਦੌੜਾਂ ਬਣਾ ਲਈਆਂ ਸਨ ਤੇ ਉਹ ਨਿਊਜ਼ੀਲੈਂਡ ਤੋਂ 7 ਦੌੜਾਂ ਪਿੱਛੇ ਹੈ।। ਕੇ.ਐੱਲ. ਰਾਹੁਲ 127 ਅਤੇ ਸ਼ੁਭਮਨ ਗਿੱਲ 45 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ। ਭਾਰਤ ਨੇ ਦੇਵਦੱਤ ਪਡੀਕਲ ਦੇ ਰੂਪ ਵਿਚ ਦੂਜੀ ਵਿਕਟ ਗਵਾਈ, ਜੋ ਕਿ 80 ਦੌੜਾਂ ਬਣਾ ਕੇ ਆਊਟ ਹੋਏ।
ਕੇ.ਐੱਲ. ਰਾਹੁਲ ਦੇ ਸੈਂਕੜੇ 'ਤੇ ਬੀ.ਸੀ.ਸੀ.ਆਈ. ਨੇ ਟਵੀਟ ਕੀਤਾ, "ਟੀਮ ਇੰਡੀਆ ਦੇ ਉਪ-ਕਪਤਾਨ ਕੇ.ਐੱਲ. ਰਾਹੁਲ ਵਲੋਂ ਸੈਂਕੜਾ। ਕੇ.ਐੱਲ. ਰਾਹੁਲ ਲਈ ਇਹ ਇਕ ਇਤਿਹਾਸਕ ਸੈਂਕੜਾ ਹੈ, ਕਿਉਂਕਿ ਉਹ ਦੱਖਣੀ ਅਫ਼ਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਸੈਂਕੜੇ ਲਗਾਉਣ ਵਾਲੇ ਇਕਲੌਤੇ ਭਾਰਤੀ ਓਪਨਰ ਬਣ ਗਏ ਹਨ।"
ਤਾਜ਼ਾ ਖ਼ਬਰਾਂ
Free
ਵੈਲਿੰਗਟਨ ਟੈਸਟ 'ਚ ਨਿਊਜ਼ੀਲੈਂਡ ਖ਼ਿਲਾਫ਼ ਕੇ.ਐੱਲ.ਰਾਹੁਲ ਦਾ ਸ਼ਾਨਦਾਰ ਸੈਂਕੜਾ
ਵੈਲਿੰਗਟਨ, 21 ਨਵੰਬਰ - ਵੈਲਿੰਗਟਨ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿਚ ਭਾਰਤ ਵਲੋਂ ਉਪ ਕਪਤਾਨ ਕੇ.ਐੱਲ.ਰਾਹੁਲ ਨੇ ਸ਼ਾਨਦਾਰ...
ਅਜੀਤ ਡੈਸਕ
21-11-2026