27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਸੁਰਿੰਦਰ ਚੌਹਾਨ ਨੂੰ ਭਾਜਪਾ ਰਾਜਾਸਾਂਸੀ ਸ਼ਹਿਰੀ ਦਾ ਪ੍ਰਧਾਨ ਕੀਤਾ ਨਿਯੁਕਤ

ਰਾਜਾਸਾਂਸੀ, 26 (ਹਰਦੀਪ ਸਿੰਘ ਖੀਵਾ)-ਪਾਰਟੀ ਵਿਚ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਨਿਭਾਉਣ ਵਾਲਿਆਂ ਦਾ ਪਾਰਟੀ ਵਲੋਂ ਹਮੇਸ਼ਾਂ ਮਾਣ ਸਤਿਕਾਰ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਮਿਹਨਤੀ ਵਰਕਰ ਸੁਰਿੰਦਰ ਸਿੰਘ ਚੌਹਾਨ ਸਾਬਕਾ ਸਰਕਲ ਪ੍ਰਧਾਨ ਤੇ ਸਕੱਤਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਨੂੰ ਭਾਰਤੀ ਜਨਤਾ ਪਾਰਟੀ ਰਾਜਾਸਾਂਸੀ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 27-10-2026
ਰਾਜਾਸਾਂਸੀ, 26 (ਹਰਦੀਪ ਸਿੰਘ ਖੀਵਾ)-ਪਾਰਟੀ ਵਿਚ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਨਿਭਾਉਣ ਵਾਲਿਆਂ ਦਾ ਪਾਰਟੀ ਵਲੋਂ ਹਮੇਸ਼ਾਂ ਮਾਣ ਸਤਿਕਾਰ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਮਿਹਨਤੀ ਵਰਕਰ ਸੁਰਿੰਦਰ ਸਿੰਘ ਚੌਹਾਨ ਸਾਬਕਾ ਸਰਕਲ ਪ੍ਰਧਾਨ ਤੇ ਸਕੱਤਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਨੂੰ ਭਾਰਤੀ ਜਨਤਾ ਪਾਰਟੀ ਰਾਜਾਸਾਂਸੀ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਹਲਕਾ ਇੰਚਾਰਜ ਮਾਹਲ ਵਲੋਂ ਸੁਰਿੰਦਰ ਸਿੰਘ ਚੌਹਾਨ ਦਾ ਹਾਰ ਤੇ ਸਰੋਪੇ ਭੇਂਟ ਕਰਕੇ ਸਨਮਾਨ ਕੀਤਾ ਗਿਆ। ਉਸ ਹੋਈ ਨਿਯੁਕਤੀ ਉਪਰੰਤ ਸੁਰਿੰਦਰ ਚੌਹਾਨ ਨੇ ਹਲਕਾ ਇੰਚਾਰਜ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ । ਇਸ ਮੌਕੇ ਸਰਕਲ ਪ੍ਰਧਾਨ ਲਖਵਿੰਦਰ ਸਿੰਘ ਗਿੱਲ, ਸਿਆਸੀ ਸਕੱਤਰ ਜਸਬੀਰ ਸਿੰਘ ਗਿੱਲ, ਪ੍ਰਧਾਨ ਮਹਿਲਾ ਮੋਰਚਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਬੀਬੀ ਰਾਜਵਿੰਦਰ ਕੌਰ ਦੌਸਾਂਝ, ਸਰਕਲ ਪ੍ਰਧਾਨ ਹਰਸਾ ਛੀਨਾ ਮਨਦੀਪ ਸਿੰਘ ਸੰਧੂ, ਦਫ਼ਤਰ ਸਕੱਤਰ ਵਿਸ਼ਾਲ ਬਿਸ਼ਟ, ਪ੍ਰਧਾਨ ਮਨਿੰਦਰ ਸਿੰਘ, ਪਾਪਾ ਕਸ਼ਮੀਰ ਸਿੰਘ ਪੀਟਰ, ਪ੍ਰਧਾਨ ਕੁਲਵੰਤ ਸਿੰਘ ਲਾਟਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਰੋਹ ਵਿਚ ਆਏ ਲੋਕਾਂ ਨੇ ਕਾਰ ਸਵਾਰ ਦੀ ਕੀਤੀ ਕੁੱਟਮਾਰ ਅਗਲੀ ਖ਼ਬਰ ਪਾਕਿਸਤਾਨ ਤੋਂ ਗੁਰਧਾਮ ਯਾਤਰਾ ਲਈ ਭਾਰਤ ਆਇਆ ਸਿੱਖ ਸ਼ਰਧਾਲੂਆਂ ਦਾ ਜਥਾ ਗੁਰੂ ਨਗਰੀ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।