20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪੀ . ਏ . ਯੂ . ਦੇ ਪੌਦਾ ਰੋਗ ਵਿਗਿਆਨ ਵਿਭਾਗ ਦੀ ਜ਼ਿੰਮੇਵਾਰੀ ਡਾ . ਜਗਜੀਤ ਸਿੰਘ ਲੋਰੇ ਦੇ ਮੋਢਿਆਂ ’ ਤੇ

ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਉੱਘੇ ਪੌਦਾ ਰੋਗ ਮਾਹਿਰ ਡਾ. ਜਗਜੀਤ ਸਿੰਘ ਲੋਰੇ ਨੂੰ ਪੀ.

ਅਜੀਤ ਡੈਸਕ 21-11-2026
ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਉੱਘੇ ਪੌਦਾ ਰੋਗ ਮਾਹਿਰ ਡਾ. ਜਗਜੀਤ ਸਿੰਘ ਲੋਰੇ ਨੂੰ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਦਾ ਮੁਖੀ ਥਾਪਿਆ ਗਿਆ ਹੈ, ਜੋ ਕਿ ਪਿਛਲੇ 26 ਸਾਲਾਂ ਤੋਂ ਵਿਸ਼ੇਸ਼ ਤੌਰ ’ਤੇ ਝੋਨੇ ਦੀਆਂ ਬਿਮਾਰੀਆਂ ਦੇ ਅਧਿਐਨ ਅਤੇ ਰੋਕਥਾਮ ਲਈ ਵਡਮੁੱਲਾ ਕਾਰਜ ਕਰਦੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਝੋਨੇ ਦੇ ਝੁਲਸ ਰੋਗ ਲਈ ਜ਼ਿੰਮੇਵਾਰ ਜ਼ੀਨਾਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਪ੍ਰਮੁੱਖ ਆਖੀ ਜਾ ਰਹੀ ਹੈ। ਉਨ੍ਹਾਂ ਨੇ ਵਿਸ਼ਾਣੂ ਰੋਗ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਜਿਵੇਂ ਪੀ ਆਰ-121, ਪੀ ਆਰ-122, ਪੀ ਆਰ-123, ਪੀ ਆਰ-124, ਪੀ ਆਰ-126, ਪੀ ਆਰ-127, ਪੀ ਆਰ-128, ਪੀ ਆਰ-129, ਪੀ ਆਰ-130, ਪੀ ਆਰ-131, ਪੀ ਆਰ-132, ਪੀ ਆਰ-133 ਅਤੇ ਬਾਸਮਤੀ ਦੀਆਂ ਕਿਸਮਾਂ ਪੰਜਾਬ ਬਾਸਮਤੀ-3, ਪੰਜਾਬ ਬਾਸਮਤੀ-4, ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ-7 ਨੂੰ ਉੱਤਰੀ ਭਾਰਤ ਦੇ ਵਿਸ਼ਾਲ ਰਕਬੇ ਵਿਚ ਫੈਲਾਅ ਲਈ ਵਿਕਸਿਤ ਕਰਨ ਵਾਸਤੇ ਭਰਪੂਰ ਯੋਗਦਾਨ ਪਾਇਆ ਹੈ। ਡਾ. ਲੋਰੇ ਨੇ ਕੌਮਾਂਤਰੀ ਚੌਲ ਖੋਜ ਸੰਸਥਾਨ ਫਿਲੀਪਾਈਨਜ਼ ਦੇ ਸਹਿਯੋਗ ਨਾਲ ਆਪਣੀ ਖੋਜ ਨੂੰ ਤਾਂ ਅੰਜਾਮ ਦਿੱਤਾ ਹੀ, ਨਾਲ ਹੀ ਉਹ ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ, ਵੀਅਤਨਾਮ ਅਤੇ ਆਸਟ੍ਰੇਲੀਆ ਵਿਖੇ ਕਾਨਫ਼ਰੰਸਾਂ ਵਿਚ ਸ਼ਾਮਿਲ ਹੋ ਕੇ ਆਪਣੇ ਗਿਆਨ ਨੂੰ ਵਿਸਥਾਰਦੇ ਰਹੇ। 100 ਤੋਂ ਵਧੇਰੇ ਖੋਜ ਲੇਖ ਉਨ੍ਹਾਂ ਦੇ ਨਾਂ ਹੇਠ ਵੱਕਾਰੀ ਰਸਾਲਿਆਂ ਦਾ ਸਿਰਨਾਵਾਂ ਬਣੇ। ਉਨ੍ਹਾਂ ਨੇ ਮੁੱਖ ਨਿਗਰਾਨ ਅਤੇ ਸਹਿ ਨਿਗਰਾਨ ਵਜੋਂ 25 ਖੋਜ ਪ੍ਰੋਜੈਕਟਾਂ ਨੂੰ ਸਿਰੇ ਚੜ੍ਹਾਇਆ ਅਤੇ 41 ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਕਿਸਾਨਾਂ ਲਈ ਖ਼ੋਜੀਆਂ 10 ਵਿਦਿਆਰਥੀ ਉਨ੍ਹਾਂ ਦੀ ਨਿਗਰਾਨੀ ਹੇਠ ਵਿੱਦਿਅਕ ਯੋਗਤਾ ਦੇ ਹਾਸਲਕਾਰ ਬਣੇ। ਉਨ੍ਹਾਂ ਦੇ ਸਹਿਯੋਗ ਸਦਕਾ ਯੂਨੀਵਰਸਿਟੀ ਦਾ ਚੌਲ ਖੋਜ ਪ੍ਰੋਗਰਾਮ ਵਿਕਸਿਤ ਹੋਇਆ, ਜਿਸ ਵਿਚ 2015 ਦਾ ਗੋਲਡਨ ਜੁਬਲੀ ਬੈਸਟ ਕੇਂਦਰ ਪੁਰਸਕਾਰ ਅਤੇ 2014 ਦਾ ਚੌਲ ਰੋਗਾਂ ਬਾਰੇ ਬੈਸਟ ਪੇਪਰ ਪੁਰਸਕਾਰ ਸ਼ਾਮਿਲ ਹਨ। ਡਾ. ਲੋਰੇ ਨੂੰ 2022 ਵਿਚ ਪੀ.ਏ.ਯੂ. ਵਲੋਂ ਸਰਵੋਤਮ ਵਿਗਿਆਨੀ ਵਜੋਂ ਮਾਨਤਾ ਵੀ ਦਿੱਤੀ ਗਈ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਨਿਯੁਕਤੀ ਲਈ ਡਾ. ਜਗਜੀਤ ਸਿੰਘ ਲੋਰੇ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਦਾ ਪੌਦਾ ਰੋਗ ਵਿਗਿਆਨ ਵਿਭਾਗ ਮਜ਼ਬੂਤ ਅਤੇ ਸਥਿਰ ਹੋਵੇਗਾ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ ਤੇ ਟਿੱਕਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪ੍ਰਧਾਨ ਮੰਤਰੀ ਨੂੰ ਕੀਤੀ ਭਾ... ਅਗਲੀ ਖ਼ਬਰ ਗੁਰਮੁਖ ਟਰੈਵਲ ਦੇ ਮਾਲਕ ਰਾਜਾ ਨੂੰ ਸਦਮਾ, ਪਿਤਾ ਸਵਰਗਵਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।