20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਐਡ. ਧਾਮੀ ਨੂੰ 6ਵੀਂ ਵਾਰ ਪ੍ਰਧਾਨ ਬਣਾਉਣ ’ਤੇ ਜਥੇ. ਨਾਗੋਕੇ ਨੇ ਕੀਤਾ ਧੰਨਵਾਦ

ਖਡੂਰ ਸਾਹਿਬ, 20 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਛੇਵੀਂ ਵਾਰ ਪ੍ਰਧਾਨ ਬਣਾਉਣ ’ਤੇ ਖੁਸ਼ੀ ਸਾਂਝੀ ਕਰਦੇ ਹੋਏ ਸਰਕਲ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਨਾਗੋਕੇ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਿਥੇ ਐਡਵੋਕੇਟ ਧਾਮੀ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਸਮੂਹ ਐਸ. ਜੀ.

ਅਜੀਤ ਡੈਸਕ 21-11-2026
ਖਡੂਰ ਸਾਹਿਬ, 20 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਛੇਵੀਂ ਵਾਰ ਪ੍ਰਧਾਨ ਬਣਾਉਣ ’ਤੇ ਖੁਸ਼ੀ ਸਾਂਝੀ ਕਰਦੇ ਹੋਏ ਸਰਕਲ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਨਾਗੋਕੇ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਿਥੇ ਐਡਵੋਕੇਟ ਧਾਮੀ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਸਮੂਹ ਐਸ.ਜੀ.ਪੀ.ਸੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇ. ਨਾਗੋਕੇ ਨੇ ਕਿਹਾ ਕਿ ਐਡ. ਧਾਮੀ ਆਪਣੀ ਜੁੰਮੇਵਾਰੀ ਨੂੰ ਤਾਂ ਤਨ ਮਨ ਨਾਲ ਨਿਭਾਅ ਹੀ ਰਹੇ ਹਨ ਜਦੋਂ ਕਿ ਆਪਣੀ ਸੂਝਬੂਝ ਸਦਕਾ ਕਈ ਉਲਝੇ ਮਸਲਿਆਂ ਨੂੰ ਵੀ ਹੱਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ, ਸੇਵਾਭਾਵਨਾ ਅਤੇ ਨਿਮਰ ਸੁਭਾਅ ਸਦਕਾ ਹੀ ਅੱਜ ਛੇਵੀਂ ਵਾਰ ਪ੍ਰਧਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਬਲਵਿੰਦਰ ਸਿੰਘ ਵੇਈਪੁਈ ਮੈਬਰ ਸ਼ਰੋਮਣੀ ਕਮੇਟੀ, ਸਰਬਜੀਤ ਸਿੰਘ ਬਾਣੀਆ ਪ੍ਰਧਾਨ ਲੋਕਲ ਕਮੇਟੀ, ਜਥੇ ਨੌਰੰਗ ਸਿੰਘ ਨਾਗੋਕੇ ਸਰਕਲ ਪ੍ਰਧਾਨ, ਸਤਪਾਲ ਸਿੰਘ ਨੱਥੋਕੇ ਸਰਕਲ ਪ੍ਰਧਾਨ ਢੋਟਾ, ਤਰਲੋਕ ਸਿੰਘ ਸਾਬਕਾ ਸਰਪੰਚ ਸੰਘਰ, ਹਰਮਨਦੀਪ ਸਿੰਘ ਢੋਟਾ, ਰਣਬੀਰ ਸਿੰਘ ਢੋਟਾ,ਲਖਵੰਤ ਸਿਘ ਸਰਲੀ, ਕਾਬਲ ਸਿੰਘ ਮੀਆਂਵਿੰਡ ਸਾਬਕਾ ਸਰਪੰਚ, ਬਲਵਿੰਦਰ ਸਿੰਘ ਜਾਤੀ ਉਮਰਾ, ਅਜੈਬ ਸਿੰਘ ਸਰਲੀ,ਲਖਵੰਤ ਸਿੰਘ ਬਿੱਲੂ ਖੱਖ, ਹੀਰਾ ਸਿੰਘ ਜਾਤੀਉਮਰਾ, ਹੀਰਾ ਸਿੰਘ ਮੁਗਲਾਣੀ, ਦਲਬੀਰ ਸਿੰਘ ਮੁਗਲਾਣੀ, ਦਿਲਬਾਗ ਸਿੰਘ ਹੋਠੀਆਂ, ਗੁਰਚਰਨ ਸਿੰਘ ਵੈਰੋਵਾਲ ਸਰਕਲ ਪ੍ਰਧਾਨ, ਦਿਆਲ ਸਿੰਘ ਬਿਹਾਰੀਪੁਰ ਪ੍ਰਧਾਨ, ਦਲਬੀਰ ਸਿੰਘ ਮੈਬਰ ਬਲਾਕ ਸੰਮਤੀ ਨਾਗੋਕੇ, ਜਗਮੋਹਣ ਸਿੰਘ ਚੱਕ ਕਰੇ ਖਾਂ, ਜੋਗਾ ਸਿੰਘ ਸੰਘਰ ਸਰਕਲ ਪ੍ਰਧਾਨ ਯੂਥ ਵਿੰਗ, ਆਦਿ ਨੇ ਵੀ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ ਹਰੀਕੇ ਪੱਤਣ ਵਿਖੇ ਨਾਟਕ ‘ਕਦੇ ਦਾਦੇ ਦੀਆਂ - ਕਦੇ ਪੋਤੇ ਦੀਆਂ’ ਦਾ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।