‘ ਆਪ’ ਸਰਕਾਰ ਮੰਤਰੀ ਹਰਪਾਲ ਚੀਮਾ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ- ਰਾਜਬੀਰ ਭੁੱਲਰ
ਤਰਨ ਤਾਰਨ, 16 ਸਤੰਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਦਾ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਜੱਗ ਜਾਹਿਰ ਹੋ ਚੁੱਕਾ ਹੈ। ਪਿਛਲੇ ਦਿਨੀਂ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਵਿਅਕਤੀ ਵਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋ ਦੁੱਖੀ ਹੋ ਕੇ ਆਤਮ ਹੱਤਿਆ ਕਰ ਲਈ ਗਈ ਸੀ ਪਰ ‘ਆਪ’ ਸਰਕਾਰ ਮੰਤਰੀ ਚੀਮਾ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ।
ਤਰਨ ਤਾਰਨ, 16 ਸਤੰਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਦਾ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਜੱਗ ਜਾਹਿਰ ਹੋ ਚੁੱਕਾ ਹੈ। ਪਿਛਲੇ ਦਿਨੀਂ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਵਿਅਕਤੀ ਵਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋ ਦੁੱਖੀ ਹੋ ਕੇ ਆਤਮ ਹੱਤਿਆ ਕਰ ਲਈ ਗਈ ਸੀ ਪਰ ‘ਆਪ’ ਸਰਕਾਰ ਮੰਤਰੀ ਚੀਮਾ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਲੋਕਾਂ ਦੇ ਹੱਕਾਂ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦੇ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੇ ਨਾਲ-ਨਾਲ ਜਿੰਮੇਵਾਰ ਵਿਅਕਤੀਆਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਿਛਲੇ ਦਿਨੀਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ਼ ਮਾਮਲਾ ਦਰਜ ਕਰਵਾਉਣ ਅਤੇ ਉਨ੍ਹਾਂ ਨੂੰ ਅਹੁਦਾ ਤੋਂ ਹਟਾਉਣ ਦੀ ਮੰਗ ਲੈ ਕੇ ਕੇ ਚੰਡੀਗੜ ਵਿਖੇ ਸੰਘਰਸ਼ ਕੀਤਾ ਗਿਆ ਅਤੇ ਇਸ ਸੰਘਰਸ਼ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਪੰਜਾਬ ਸਿੰਘ ਆਸਲ ਯੂਥ ਆਗੂ, ਚੇਅਰਮੈਨ ਰਮਨ ਕੁਮਾਰ ਝਬਾਲ, ਅੰਮ੍ਰਿਤਬੀਰ ਸਿੰਘ ਬਿੱਟੂ ਆਸਲ ਚੇਅਰਮੈਨ, ਸੁਖਬੀਰ ਸਿੰਘ ਸ਼ਹੀਦ ਪੱਟੀ, ਭੁਪਿੰਦਰ ਸਿੰਘ ਕੰਗ ਗੋਹਲਵੜ, ਬਲਜੀਤ ਸਿੰਘ ਰਟੌਲ, ਸਰਪੰਚ ਹੈਪੀ ਬਾਲੇਚਕ, ਸਰਪੰਚ ਪ੍ਰਦੀਪ ਸਿੰਘ ਕੋਟ ਦਸੰਧੀ ਮੱਲ ਬਲਾਕ ਪ੍ਰਧਾਨ, ਪ੍ਰਤਾਪ ਸਿੰਘ ਕੈਰੋਂਵਾਲ, ਪ੍ਰਗਟ ਸਿੰਘ ਬਾਬਾ ਲੰਗਾਹ, ਇੰਦਰਬੀਰ ਸਿੰਘ ਪਹੂਵਿੰਡ, ਰਾਜ ਬਹਾਦਰ ਸਿੰਘ ਵਰਨਾਲਾ, ਗੁਰਵਿੰਦਰ ਸਿੰਘ ਬੋਬੀ ਤਖਤੂਚੱਕ, ਗੁਰਪ੍ਰਤਾਪ ਸਿੰਘ ਭਿੱਖੀਵਿੰਡ, ਗੁਰਮੀਤਪਾਲ ਸਿੰਘ ਸੋਢੀ, ਮਨਬੀਰ ਸਿੰਘ ਖਾਸਾ, ਆਲੀ ਭਿੱਖੀਵਿੰਡ, ਸਾਹਿਲ, ਅੰਗਰੇਜ ਸਿੰਘ ਖੱਬੇ ਏ.ਬੀ.ਟੀ.ਸੀ. ਟਰਾਂਸਪੋਰਟ ਵਾਲੇ, ਵਿੱਕੀ ਝਬਾਲ, ਗੁਰਭੇਜ ਸਿੰਘ ਸਰਾਏ ਅਮਾਨਤ ਖਾਂ, ਬਿੱਟੂ ਲਹੀਆਂ, ਸੁੱਖ ਲਹੀਆਂ, ਸਿਮਰਨ ਸਿੰਘ ਪੰਜਵੜ, ਖੁਸ਼ਵੰਤ ਸਿੰਘ ਮਾਲੂਵਾਲ, ਮੰਗਲ ਸਿੰਘ ਮਾਲੂਵਾਲ, ਅੰਗਰੇਜ ਸਿੰਘ ਚੱਕ ਸਿਕੰਦਰ, ਲਾਡੀ ਚੱਕ ਸਿਕੰਦਰ, ਗੁਰਮੀਤ ਸਿੰਘ ਰਾਜੂ ਮਲੀਆ, ਗੋਲਡੀ ਪੰਡੋਰੀ ਸਿੱਧਵਾਂ, ਗੁਰਜੀਤ ਸਿੰਘ ਸਰਪੰਚ ਮੁਰਾਦਪੁਰਾ, ਭੋਲਾ ਭਲਵਾਨ, ਸਤਪਾਲ ਸਿੰਘ ਲਾਡੀ ਜੌਹਲ, ਡਾ. ਜਗਮੀਤ ਸਿੰਘ ਚੀਮਾ, ਬਲਵਿੰਦਰ ਸਿੰਘ ਝਾਮਕਾ, ਯਸ਼ ਸ਼ਰਮਾ, ਗੁਰਜੀਤ ਸਿੰਘ ਸਾਬਕਾ ਫੌਜੀ, ਸੁੱਖ ਨੂਰਦੀ, ਸਿਮਰਨ ਸਿੰਘ ਬਹਿਲਾ, ਅੰਮ੍ਰਿਤ ਭੁੱਚਰ, ਸੁਖਬੀਰ ਭੁੱਚਰ, ਪ੍ਰਗਟ ਸਿੰਘ ਜਨਰਲ ਸਕੱਤਰ, ਸੋਨੂੰ ਦਬੁਰਜੀ, ਅਮਰਬੀਰ ਸਿੰਘ, ਬਲਜੀਤ ਸਿੰਘ ਚੂੰਘ, ਹਰਪ੍ਰੀਤ ਸਿੰਘ ਪੱਟੀ, ਬਿੱਟੂ ਵਰਨਾਲਾ, ਸੁਖਵਿੰਦਰ ਸਿੰਘ ਵਰਨਾਲਾ, ਨਿਸ਼ਾਨ ਸਿੰਘ ਸ਼ਾਨਾ, ਲਾਡੀ ਰਟੌਲ, ਸਰਪੰਚ ਤਰਸੇਮ ਸਿੰਘ ਰਾਮ ਰੌਣੀ, ਸ਼ੰਮੀ, ਸੁਖਦੇਵ ਸਿੰਘ ਬੂੰਦੀ, ਮਲਕੀਤ ਸਿੰਘ ਮੀਤਾ, ਜਸ਼ਨ ਪੰਡੋਰੀ, ਜਗਜੀਤ ਸਿੰਘ ਕਲੰਜਰ, ਗੁਰਬਖਸ਼ ਸਿੰਘ ਵਾੜਾ ਠੱਠੀ, ਮੇਜਰ ਸਿੰਘ ਬਹਾਦਰ ਨਗਰ, ਸ਼ਮਸ਼ੇਰ ਸਿੰਘ, ਤੇਜਵਿੰਦਰ ਸਿੰਘ ਅਮਰਕੋਟ, ਗੋਰਾ ਅਮਰਕੋਟ, ਗੁਰਦੇਵ ਸਿੰਘ, ਹਰਮਨ ਸਿੰਘ, ਇੰਦਰਜੀਤ ਸਿੰਘ ਕਲਸੀ, ਗੁਰਸੇਵਕ ਸਿੰਘ ਸਾਬਾ, ਲਛਮਣ ਸਿੰਘ ਆਸਲ, ਚਮਕੌਰ ਸਿੰਘ, ਗੁਰਕੀਰਤਨ ਸਿੰਘ, ਦਲਜੀਤ ਸਿੰਘ ਕਲੰਜਰ, ਇਮਤਿਆਜ਼ ਖਾਨ, ਚਾਨਣ ਸਿੰਘ ਆਸਲ, ਗੁਰਵਿੰਦਰ ਸਿੰਘ ਵਲਟੋਹਾ, ਲਖਵਿੰਦਰ ਸਿੰਘ ਅਮੀਰਕੇ, ਪਾਲਾ ਸਿੰਘ, ਦਲਜੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਸੀਮਾ ਸ਼ਰਮਾ ਪੱਟੀ ਆਦਿ ਹਾਜ਼ਰ ਸਨ।