30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਹੁਣ ਵਾਲਾ ਲੁਟੇਰਾ ਕਾਬੂ, ਇਕ ਫ਼ਰਾਰ

ਤਰਨ ਤਾਰਨ, 29 ਅਕਤੂਬਰ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਔਰਤ ਦੇ ਕੰਨਾਂ ’ਚੋਂ ਵਾਲੀਆਂ ਲਾਹ ਕੇ ਫ਼ਰਾਰ ਹੋਏ 2 ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਹੈ ਜਦਕਿ ਦੂਸਰਾ ਲੁਟੇਰਾ ਫ਼ਰਾਰ ਹੈ। ਥਾਣਾ ਸਰਹਾਲੀ ਵਿਖੇ ਦਵਿੰਦਰ ਕੌਰ ਪਤਨੀ ਜਗੀਰ ਸਿੰਘ ਵਾਸੀ ਪੱਤੀ ਦੇਸੂਵਾਲ ਨੌਸ਼ਹਿਰਾ ਪੰਨੂੰਆਂ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ 2 ਬੱਚੇ ਵਿਦੇਸ਼ ਰਹਿੰਦੇ ਹਨ।

ਅਜੀਤ ਡੈਸਕ 30-10-2026
ਤਰਨ ਤਾਰਨ, 29 ਅਕਤੂਬਰ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਔਰਤ ਦੇ ਕੰਨਾਂ ’ਚੋਂ ਵਾਲੀਆਂ ਲਾਹ ਕੇ ਫ਼ਰਾਰ ਹੋਏ 2 ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਹੈ ਜਦਕਿ ਦੂਸਰਾ ਲੁਟੇਰਾ ਫ਼ਰਾਰ ਹੈ। ਥਾਣਾ ਸਰਹਾਲੀ ਵਿਖੇ ਦਵਿੰਦਰ ਕੌਰ ਪਤਨੀ ਜਗੀਰ ਸਿੰਘ ਵਾਸੀ ਪੱਤੀ ਦੇਸੂਵਾਲ ਨੌਸ਼ਹਿਰਾ ਪੰਨੂੰਆਂ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ 2 ਬੱਚੇ ਵਿਦੇਸ਼ ਰਹਿੰਦੇ ਹਨ। ਉਹ ਦੋਵੇਂ ਪਤੀ-ਪਤਨੀ ਘਰ ਵਿਚ ਇਕੱਲੇ ਰਹਿੰਦੇ ਹਨ। 25 ਅਕਤੂਬਰ ਨੂੰ ਉਸਦਾ ਪਤੀ ਘਰੇਲੂ ਕੰਮਕਾਰ ਲਈ ਅੱਡਾ ਨੌਸ਼ਹਿਰਾ ਪੰਨੂੰਆ ਗਿਆ ਸੀ ਤਾਂ ਉਸ ਸਮੇਂ ਉਸਦੇ ਘਰ ਵਿਚ ਇਕ ਨੌਜਵਾਨ ਲੜਕਾ ਜਿਸ ਨੇ ਕੱਪੜੇ ਨਾਲ ਮੂੰਹ ਬੰਨਿਆ ਹੋਇਆ ਸੀ ਉਹ ਦਾਖਲ ਹੋਇਆ। ਜਿਸ ਨੇ ਝੱਪਟਮਾਰ ਕੇ ਉਸ ਦੇ ਕੰਨਾਂ ਵਿਚੋਂ ਵਾਲੀਆਂ ਲਾਹ ਲਈਆਂ ਅਤੇ ਉਸ ਵਲੋਂ ਰੌਲਾ ਪਾਉਣ ’ਤੇ ਲੁਟੇਰੇ ਵਲੋਂ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ। ਉਨ੍ਹਾਂ ਨੂੰ ਹੁਣ ਪਤਾ ਲੱਗਾ ਹੈ ਕਿ ਸੁਖਵੰਤ ਸਿੰਘ ਪੁੱਤਰ ਪਵਿੱਤਰ ਸਿੰਘ, ਗੁਰਲਾਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀਅਨ ਲਖਣਾ ਤਪਾ ਜੋ ਕਿ ਪਹਿਲਾਂ ਵੀ ਉਨ੍ਹਾਂ ਦੇ ਘਰ ਉਸਦੇ ਲੜਕੇ ਦਾ ਹਿਰਖ ਕਰਨ ਆਏ ਸੀ ਕਿਉਂਕਿ ਉਸਦੇ ਲੜਕੇ ਦੀ ਕੁਝ ਚਿਰ ਪਹਿਲਾਂ ਮੌਤ ਹੋ ਗਈ ਸੀ। ਇਨ੍ਹਾਂ ਨੇ ਇਕ ਸਲਾਹ ਹੋ ਕੇ ਉਸ਼ ਦੇ ਕੰਨਾਂ ਦੀਆਂ ਵਾਲੀਆਂ ਲਾਹੀਆਂ ਹਨ । ਥਾਣਾ ਸਰਹਾਲੀ ਦੇ ਏ.ਐੱਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਸੁਖਵੰਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਜਦਕਿ ਗੁਰਲਾਲ ਸਿੰਘ ਫਰਾਰ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਤਰਨ ਤਾਰਨ ਪੁਲਿਸ ਵਲੋਂ 4 ਕਿੱਲੋ 29 ਗ੍ਰਾਮ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਇਕ ਏਕੜ ਵਿਚ ਫ਼ੈਲਿਆ ਤਿੰਨ ਮੰਜ਼ਿਲਾ ਭਵਨ ਹੁਨਰ ਵਿਕਾਸ, ਸਿਖਲਾਈ, ਲਾਇਬ੍ਰੇਰੀ ਅਤੇ ਸਮਾਜਿਕ ਗਤੀਵਿਧੀਆਂ ਨੂੰ ਦੇਵੇਗਾ ਨਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।