ਸੇਵਾਮੁਕਤ ਥਾਣੇਦਾਰ ਬਲਬੀਰ ਸਿੰਘ ਸੰਧੂ ਨੂੰ ਸਦਮਾ, ਪੁੱਤਰ ਰਮਣੀਕ ਸਿੰਘ ਰੰਮੀ ਦਾ ਅਚਾਨਕ ਦਿਹਾਂਤ
ਚੋਹਲਾ ਸਾਹਿਬ, 29 ਅਕਤੂਬਰ (ਬਲਵਿੰਦਰ ਸਿੰਘ)–ਪੰਜਾਬ ਪੁਲਿਸ ਦੇ ਸੇਵਾਮੁਕਤ ਥਾਣੇਦਾਰ ਬਲਬੀਰ ਸਿੰਘ ਸੰਧੂ ਵਾਸੀ ਚੋਹਲਾ ਸਾਹਿਬ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੁੱਤਰ ਰਮਣੀਕ ਸਿੰਘ ਰੰਮੀ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ। ਮਰਹੂਮ ਰਮਣੀਕ ਸਿੰਘ ਰੰਮੀ ਸਾਬਕਾ ਡੀ.
ਰ
ਰਮਣੀਕ ਸਿੰਘ ਰੰਮੀ
30-10-2026
ਚੋਹਲਾ ਸਾਹਿਬ, 29 ਅਕਤੂਬਰ (ਬਲਵਿੰਦਰ ਸਿੰਘ)–ਪੰਜਾਬ ਪੁਲਿਸ ਦੇ ਸੇਵਾਮੁਕਤ ਥਾਣੇਦਾਰ ਬਲਬੀਰ ਸਿੰਘ ਸੰਧੂ ਵਾਸੀ ਚੋਹਲਾ ਸਾਹਿਬ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੁੱਤਰ ਰਮਣੀਕ ਸਿੰਘ ਰੰਮੀ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ। ਮਰਹੂਮ ਰਮਣੀਕ ਸਿੰਘ ਰੰਮੀ ਸਾਬਕਾ ਡੀ.ਆਰ ਤਰਲੋਚਨ ਸਿੰਘ ਸੰਧੂ ਦੇ ਭਤੀਜੇ ਸਨ। ਉਹ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਵਿਖੇ ਰਹਿ ਕੇ ਆਪਣਾ ਕਾਰੋਬਾਰ ਕਰ ਰਹੇ ਸਨ । ਰਮਣੀਕ ਸਿੰਘ ਰੰਮੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਸਥਿਤ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁਖਦਾਈ ਮੌਕੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਦੇ ਮੁੱਖੀ ਬਾਬਾ ਸੁੱਖਾ ਸਿੰਘ , ਸੰਤ ਬਾਬਾ ਹਾਕਮ ਸਿੰਘ ,ਗੁਰਦੁਆਰਾ ਬਾਬੇ ਸਹੀਦਾਂ ਦੇ ਮੁਖੀ ਬਾਬਾ ਜਗਤਾਰ ਸਿੰਘ ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ, ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ, ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬਾ ਰੁਪਿੰਦਰ ਕੌਰ ਬ੍ਰਹਮਪੁਰਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਗੁਰਿੰਦਰ ਸਿੰਘ ਟੋਨੀ ਭੱਠੇ ਵਾਲੇ, ਕਰਨ ਪੰਨੂ ਨੋਇਡਾ, ਥਾਣੇਦਾਰ ਮਨਮੋਹਨ ਸਿੰਘ ਪੱਪੂ, ਸਰਪੰਚ ਕੇਵਲ ਚੋਹਲਾ, ਪੱਤਰਕਾਰ ਬਲਬੀਰ ਸਿੰਘ ਪਰਵਾਨਾ, ਰਾਕੇਸ਼ ਨਈਅਰ, ਬਲਵਿੰਦਰ ਸਿੰਘ, ਰਾਏ ਦਵਿੰਦਰ ਸਿੰਘ ਬਿੱਟੂ, ਵਿਨੋਦ ਕੁਮਾਰ ਕੈਨੇਡਾ, ਜੱਗੀ ਪਹਿਲਵਾਨ ਯੂ.ਐਸ.ਏ,ਸੁਖਚੈਨ ਸਿੰਘ ਭਿੱਖੀਕੇ, ਨਿਸ਼ਾਨ ਸਿੰਘ ਭਿੱਖੀਕੇ, ਕੁਲਵੰਤ ਸਿੰਘ ਘੀਟੋ ਪਹਿਲਵਾਨ,ਪ ਰਵੀਨ ਕੁਮਾਰ ਕੁੰਦਰਾ, ਜਗਤਾਰ ਸਿੰਘ ਜੱਗਾ ਏ.ਐੱਸ.ਆਈ ਅਤੇ ਸਰਬਜੀਤ ਸਿੰਘ ਰਾਜਾ, ਰਾਜਨ ਕੁੰਦਰਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਰਮਣੀਕ ਸਿੰਘ ਰੰਮੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।