ਆਰਮ ਰੈਸਲਿੰਗ ’ਚ ਪਹਿਲਾ ਸਥਾਨ ਹਾਸਲ ਕਰ ਕੇ ਦੀਪਕ ਨੇ ਜਿੱਤਿਆ ਸੋਨ ਤਗਮਾ
ਅਬੋਹਰ, 8 ਅਕਤੂਬਰ (ਵਿਵੇਕ ਹੂੜੀਆ)-ਸੱਚਖੰਡ ਕਾਨਵੈਂਟ ਸਕੂਲ ਅਬੋਹਰ ਦੇ 11ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਦੀਪਕ ਨੇ ਆਰਮ ਰੈਸਲਿੰਗ ਦੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕੀਤਾ ਹੈ। ਦੀਪਕ ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸਥਿਤ ਇੰਡੋਰ ਸਟੇਡੀਅਮ ਵਿਖੇ ਕਰਵਾਈ ਗਈ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ ਦੇ 80 ਕਿੱਲੋਗਰਾਮ ਜੂਨੀਅਰ ਰਾਈਟ ਹੈਂਡ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਇਹ ਸੋਨ ਤਗਮਾ ਆਪਣੇ ਨਾਮ ਕੀਤਾ।
ਸੱਚਖੰਡ ਕਾਨਵੈਂਟ ਸਕੂਲ ਦਾ ਹੋਣਹਾਰ ਵਿਦਿਆਰਥੀ ਸਕੂਲ ਅਧਿਆਪਕ ਨਾਲ। ਅਜੀਤ ਤਸਵੀਰ
09-10-2026