06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਦਾ ਸੰਗਤਾਂ ਨੇ ਕੀਤਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ

ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਫ਼ਾਜ਼ਿਲਕਾ ਵਲੋਂ ਸ਼ੁਰੂ ਹੋਈਆਂ ਪ੍ਰਭਾਤ ਫੇਰੀਆਂ ਦਾ ਕੈਲਾਸ਼ ਨਗਰ ਮੁਹੱਲੇ ਅੰਦਰ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਭਰਵਾਂ ਸਵਾਗਤ ਕੀਤਾ ਗਿਆ।

ਅਜੀਤ ਡੈਸਕ 06-11-2026
ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਫ਼ਾਜ਼ਿਲਕਾ ਵਲੋਂ ਸ਼ੁਰੂ ਹੋਈਆਂ ਪ੍ਰਭਾਤ ਫੇਰੀਆਂ ਦਾ ਕੈਲਾਸ਼ ਨਗਰ ਮੁਹੱਲੇ ਅੰਦਰ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ ਪ੍ਰਭਾਤ ਫੇਰੀ ਵਿਚ ਸੈਂਕੜੇ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਮੂਲੀਅਤ ਕੀਤੀ। ਇਹ ਪ੍ਰਭਾਤ ਫੇਰੀ ਕੈਲਾਸ਼ ਨਗਰ ਦੀ ਕਾਲਕਾ ਮੰਦਰ ਗਲੀ ਵਿਚ ਜਸੂਜਾ ਪਰਿਵਾਰ ਦੇ ਗ੍ਰਹਿ ਵਿਖੇ ਪੁੱਜੀ। ਜਿੱਥੇ ਬੀਬੀ ਤ੍ਰਿਪਤ ਕੌਰ ਦੇ ਜਥੇ ਨੇ ਗੁਰਬਾਣੀ ਦੀ ਅੰਮ੍ਰਿਤ ਵਰਖਾ ਕੀਤੀ। ਇਨ੍ਹਾਂ ਪ੍ਰਭਾਤ ਫੇਰੀਆਂ ਅੰਦਰ ਪ੍ਰਭਜੀਤ ਸਿੰਘ ਕਾਠਪਾਲ, ਅਮਰਜੀਤ ਸਿੰਘ ਸੰਧੂ, ਦਵਿੰਦਰ ਸਿੰਘ ਅਹੂਜਾ, ਜੋਗਿੰਦਰ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਤਨੇਜਾ, ਜਰਨੈਲ ਸਿੰਘ ਤਨੇਜਾ, ਨਰੈਣ ਸਿੰਘ ਬੈਂਕ ਵਾਲੇ, ਪਰਮਜੀਤ ਸਿੰਘ ਪਟਵਾਰ, ਜਤਿੰਦਰ ਸਿੰਘ ਨਾਗਪਾਲ, ਪਰਮਜੀਤ ਸਿੰਘ ਬੈਂਕ ਵਾਲੇ, ਗੁਰਵਿੰਦਰ ਸਿੰਘ ਸ਼ੇਰਾ, ਗੁਰਮੀਤ ਸਿੰਘ ਦੂਆ, ਜਗਦੇਵ ਸਿੰਘ, ਗੋਪ ਰਾਮ, ਜਗਦੇਵ ਸਿੰਘ, ਮਨਦੀਪ ਕੰਬੋਜ, ਵੰਸ਼ ਕੰਬੋਜ, ਮਹਿੰਗਾ ਸਿੰਘ, ਹਰੀਸ਼ ਚੰਦਰ ਪੁਪਨੇਜਾ, ਪ੍ਰੀਤਮ ਸਿੰਘ, ਹਰਮੰਦਰ ਸਿੰਘ ਬੱਸਾਂ ਵਾਲੇ, ਗੁਰਪ੍ਰੀਤ ਸਿੰਘ ਜੱਗਾ, ਅਨਿਲ ਕੁਮਾਰ ਸੇਠੀ ਸਾਬਕਾ ਪ੍ਰਧਾਨ ਨਗਰ ਕੌਂਸਲ ਫ਼ਾਜ਼ਿਲਕਾ, ਸ੍ਰੀਮਤੀ ਪੂਜਾ ਲੂਥਰਾ ਆਦਿ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਰਿਵਾਰਿਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਤਰ੍ਹਾਂ ਅਮਰਜੀਤ ਸਿੰਘ ਸੰਧੂ ਸਾਬਕਾ ਐੱਸ.ਡੀ.ਓ.ਦੇ ਵਿਦੇਸ਼ ਰਹਿੰਦੇ ਪਰਿਵਾਰ ਵਲੋਂ ਵਾਪਸੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਉਪਰੰਤ ਚਾਹ ਦੇ ਲੰਗਰ ਵਰਤਾਏ ਗਏ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੁਕਾਬਲਿਆਂ ’ਚ ਜਲਾਲਾਬਾਦ-1 ਤੇ ਖੂਈਆਂ ਸਰਵਰ ਦੀਆਂ ਵਿਦਿਆਰਥਣਾਂ ਵਿਚਾਲੇ ਹੋਇਆ ਰੋਮਾਂਚਕ... ਅਗਲੀ ਖ਼ਬਰ ਸਿਹਤ ਸਿਖਲਾਈ ਕੈਂਪ ਲਗਾਇਆ, ਪੀਣ ਵਾਲੇ ਪਾਣੀ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।