12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੀਡ ਫਾਰਮ ਨਾਲ ਲੱਗਦੀਆਂ 7 ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ

ਅਬੋਹਰ, 11 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਹਲਕਾ ਅਬੋਹਰ ਦੇ ਨਾਲ ਲੱਗਦੀਆਂ 7 ਪੰਚਾਇਤਾਂ ਨੇ ਸਮੂਹਿਕ ਤੌਰ ‘ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਚੋਣ ਬਾਈਕਾਟ ਰੈਲੀ ਕੱਢੀ। ਕਾਲੇ ਝੰਡਿਆਂ ਨਾਲ ਮੌਜੂਦਾ ਕੇਂਦਰ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਗਿਆ।

ਅਜੀਤ ਡੈਸਕ 12-09-2026
ਅਬੋਹਰ, 11 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਹਲਕਾ ਅਬੋਹਰ ਦੇ ਨਾਲ ਲੱਗਦੀਆਂ 7 ਪੰਚਾਇਤਾਂ ਨੇ ਸਮੂਹਿਕ ਤੌਰ ‘ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਚੋਣ ਬਾਈਕਾਟ ਰੈਲੀ ਕੱਢੀ। ਕਾਲੇ ਝੰਡਿਆਂ ਨਾਲ ਮੌਜੂਦਾ ਕੇਂਦਰ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਗਿਆ। ਜਾਣਕਾਰੀ ਅਨੁਸਾਰ ਉਕਤ ਪੰਚਾਇਤਾਂ ਦੇ ਲੋਕ ਲੰਬੇ ਸਮੇਂ ਤੋਂ ਆਪਣੀਆਂ ਜ਼ਮੀਨਾਂ ਦੇ ਮਾਲਕੀ ਹੱਲ ਲੈਣ ਲਈ ਤੇ ਪਿੰਡ ਵਿਚੋਂ ਕੱਢੇ ਗਏ ਬਾਈਪਾਸ ਲਈ ਸਰਕਾਰ ਵਲੋਂ ਖੋਹੀ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਸੰਘਰਸ਼ ਕਰ ਰਹੇ ਸਨ। ਹਰ ਸਿਆਸੀ ਨੇਤਾ ਨੇ ਪਿੰਡ ਵਾਸੀਆਂ ਦੇ ਸੰਘਰਸ਼ ਦਾ ਆਪਣੀਆਂ ਰੋਟੀਆਂ ਸੇਕਣ ਤੇ ਸੰਘਰਸ਼ ਨੂੰ ਅੰਦਰ ਖਾਤੇ ਰੋਲਣ ਲਈ ਜ਼ੋਰ ਲਗਾਇਆ ਪਰ ਕਿਸੇ ਨੇ ਵੀ ਇਹਨਾਂ ਛੋਟੇ ਕਿਸਾਨਾਂ ਤੇ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕੀਤੀ। ਇਸ ਕਰਕੇ ਇਹਨਾਂ 7 ਪੰਚਾਇਤਾਂ ਦੇ ਲੋਕਾਂ ਨੇ ਵੋਟਾਂ ਦੀ ਰਾਜਨੀਤੀ ਤੇ ਇਸ ਵੋਟਾਂ ਨਾਲ ਸਰਕਾਰ ਬਦਲ ਕੇ ਆਪਣੇ ਭਵਿੱਖ ਬਦਲਣ ਦੇ ਢੋਂਗ ਤੋਂ ਤੌਬਾ ਕਰਦਿਆਂ ਵੋਟਾਂ ਦਾ ਪੂਰਨ ਬਾਈਕਾਟ ਕੀਤਾ। ਪਿੰਡ ਵਾਸੀਆਂ ਨੇ ਸਿਆਸੀ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਸਾਡੇ ਪਿੰਡ ਵੱਲ ਮੂੰਹ ਨਾ ਕਰਨ ਨਹੀਂ ਤਾਂ ਸਵਾਗਤ ਕਾਲੀਆਂ ਝੰਡੀਆਂ ਨਾਲ ਹੋਵੇਗਾ। ਰਾਜਸੀ ਨੁਮਾਇੰਦੇ ਵੀ ਪਿੰਡ ਦੇ ਇਸ ਫ਼ੈਸਲੇ ਦੀ ਉਲੰਘਣਾ ਕਰਨ ਦੀ ਜੁਅੱਰਤ ਨਾ ਕਰਨ ਹਾਲਾਂਕਿ ਇਸ ਤਰ੍ਹਾਂ ਦੀ ਮੁਹਿੰਮ ਪਿਛਲੀਆਂ ਪਾਰਲੀਮੈਂਟ ਚੋਣਾਂ ਵਿਚ ਵੀ ਵਿੱਢੀ ਗਈ ਸੀ ਪਰ ਉਸ ਵਕਤ ਸਿਰਫ਼ ਕੁੱਝ ਕਿਸਾਨ ਜਥੇਬੰਦੀਆਂ ਦੇ ਆਗੂ ਹੀ ਇਸ ਦਾ ਸਮਰਥਨ ਕਰ ਰਹੇ ਸਨ ਪਰ ਇਸ ਵਾਰ ਇਹਨਾਂ 7 ਪੰਚਾਇਤਾਂ ਦੇ ਮੌਜੂਦਾ ਸਰਪੰਚਾਂ, ਸਾਬਕਾ ਸਰਪੰਚਾਂ ਨੇ ਸਹਿਮਤੀ ਦਿੰਦੇ ਹੋਏ ਬਰਾਬਰ ਜ਼ਿੰਮੇਵਾਰੀਆਂ ਨਿਭਾਉਣ ਦਾ ਵਾਅਦਾ ਕੀਤਾ। ਇਸ ਦੌਰਾਨ ਪੰਚਾਇਤਾਂ ਦੇ ਸਰਪੰਚ ਗੁਰਦੇਵ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਛਿੰਦਰਪਾਲ ਸਿੰਘ, ਵਿਲੀਅਮ, ਸੁਖਵਿੰਦਰ ਸਿੰਘ, ਬਲਵੰਤ ਸਿੰਘ ਅਤੇ ਕ੍ਰਾਂਤੀਕਾਰੀ ਕਿਸਾਨ ਮੋਰਚੇ ਦੇ ਆਗੂ ਸੰਦੀਪ ਸਿੰਘ ਨੇ ਸੰਬੋਧਨ ਕੀਤਾ। ਸਰਪੰਚ ਮਨਦੀਪ ਸਿੰਘ, ਚੇਅਰਮੈਨ ਬਲਾਕ ਸੰਮਤੀ ਗੁਰਦੇਵ ਸਿੰਘ, ਰਮਨਦੀਪ ਸਿੰਘ, ਰਾਜਵੀਰ ਸਿੰਘ, ਸਰਪੰਚ ਛਿੰਦਰਪਾਲ ਸਿੰਘ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਾਰਤ-ਪਾਕਿ ਸਰਹੱਦ ’ਤੇ ਪਹੁੰਚੀ ਫੈਜ਼ਾਨ-ਏ-ਮਦੀਨਾ ਜਾਮਾ ਮਸਜਿਦ ਸੁੰਨੀ ਬਰੇਲਵੀ ਸੋਸਾਇਟੀ ਨੇ ਅਮਨ-ਸ਼ਾਂਤੀ ਦੀ ਦੁਆ ਕੀਤੀ ਅਗਲੀ ਖ਼ਬਰ ਸਮੱਸਿਆ ਦਾ ਤੁਰੰਤ ਹੱਲ ਨਾ ਹੋਇਆ ਤਾਂ ਬਿਜਲੀ ਗਰਿੱਡ ਦਾ ਘਿਰਾਓ ਕਰਾਂਗੇ- ਸੰਧੂ, ਧਵਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।