ਸਰਕਾਰੀ ਹਾਈ ਸਕੂਲ ਸੀਡ ਫਾਰਮ ਕੱਚਾ ਵਿਖੇ ਈ-ਵੇਸਟ ਪ੍ਰਬੰਧਨ ’ਤੇ ਜਾਗਰੂਕਤਾ ਪ੍ਰੋਗਰਾਮ
ਅਬੋਹਰ , 29 ਅਕਤੂਬਰ (ਵਿਵੇਕ ਹੂੜੀਆ)- ਸਰਕਾਰੀ ਹਾਈ ਸਕੂਲ ਸੀਡ ਫਾਰਮ ਕੱਚਾ ਵਿਖੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ‘ਈ-ਕਚਰਾ ਪ੍ਰਬੰਧਨ’ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਲੈੱਕਟ੍ਰਾਨਿਕ ਕਚਰੇ ਨਾਲ ਵਾਤਾਵਰਨ ਤੇ ਮਾਨਵ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਜਾਗਰੂਕਤਾ ਪ੍ਰੋਗਰਾਮ ਦੌਰਾਨ ਸਕੂਲ ਮੁਖੀ ਸ੍ਰੀਮਤੀ ਅਨੂਪਮ ਮਿਗਲਾਨੀ, ਅਧਿਆਪਕ ਤੇ ਵਿਦਿਆਰਥੀ। ਅਜੀਤ ਤਸਵੀਰ
30-10-2026