30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮਲੋਟ ਵਿਖੇ ਲੱਗੇ ਐਨ. ਸੀ. ਸੀ. ਦੇ ਐਡਵਾਂਸਡ ਲੀਡਰਸ਼ਿਪ ਕੈਂਪ ਦੌਰਾਨ ਈ. ਆਈ. ਐੱਸ. ਦੇ ਸੀ. ਟੀ. ਓ. ਗੁਰਪ੍ਰੀਤ ਨੇ ਲਗਾਇਆ ਵਿਸ਼ੇਸ਼ ਸੈਸ਼ਨ

ਅਬੋਹਰ, 29 ਅਕਤੂਬਰ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ (ਈ. ਆਈ.

ਅਜੀਤ ਡੈਸਕ 30-10-2026
ਅਬੋਹਰ, 29 ਅਕਤੂਬਰ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ (ਈ. ਆਈ. ਐੱਸ.), ਖੂਈਆਂ ਸਰਵਰ ਦੇ ਐਨ. ਸੀ. ਸੀ. ਸੀ. ਟੀ. ਓ. ਗੁਰਪ੍ਰੀਤ ਨੇ ਮਲੋਟ ਵਿਖੇ ਆਯੋਜਿਤ ਨੈਸ਼ਨਲ ਕੈਡਟ ਕੋਰ ਦੇ ‘ਐਡਵਾਂਸਡ ਲੀਡਰਸ਼ਿਪ ਕੈਂਪ’ ਵਿਚ ਇਕ ਗਿਆਨ ਵਰਧਕ ਸੈਸ਼ਨ ਲਗਾ ਕੇ ਕੈਡਟਾਂ ਨੂੰ ਪ੍ਰੇਰਿਤ ਕੀਤਾ। ਇਹ ਕੈਂਪ ਐਨ. ਸੀ. ਸੀ. ਗਰੁੱਪ ਲੁਧਿਆਣਾ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ, ਜਿਸ ’ਚ ਉੱਤਰਾਖੰਡ ਤੇ ਜੰਮੂ-ਕਸ਼ਮੀਰ ਡਾਇਰੈਕਟੋਰੇਟ ਦੇ ਕੈਡਟਾਂ ਨੇ ਭਾਗ ਲਿਆ। ਇਸ ਦੌਰਾਨ ਗੁਰਪ੍ਰੀਤ ਦੇ ਸੈਸ਼ਨ ਦਾ ਮੁੱਖ ਵਿਸ਼ਾ ‘ਹੈਰੀਟੇਜ ਬ੍ਰੀਫਿੰਗ ਐਂਡ ਸਟੱਡੀ ਅਸਾਈਨਮੈਂਟ’ ਰਿਹਾ। ਆਪਣੇ ਸੰਬੋਧਨ ’ਚ ਉਨ੍ਹਾਂ ਨੇ ਅਧਿਐਨ-ਆਧਾਰਿਤ ਗਤੀਵਿਧੀਆਂ ਰਾਹੀਂ ਕੈਡਟਾਂ ਵਿਚ ਇਤਿਹਾਸਕ ਜਾਗਰੂਕਤਾ, ਖੋਜ ਰੁਚੀ ਅਤੇ ਸਿੱਖਣ ਦੀ ਪ੍ਰਵਿਰਤੀ ਵਿਕਸਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀ ਵਿਰਾਸਤ ਅਤੇ ਇਤਿਹਾਸ ਨੂੰ ਸਮਝਣਾ ਨੌਜਵਾਨਾਂ ਵਿਚ ਰਾਸ਼ਟਰੀ ਗੌਰਵ, ਅਨੁਸ਼ਾਸਨ, ਜ਼ਿੰਮੇਵਾਰੀ ਤੇ ਅਗਵਾਈ ਦੇ ਗੁਣ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਅਤੇ ਪ੍ਰਿੰਸੀਪਲ ਰਵੀ ਕੁਮਾਰ ਨੇ ਗੁਰਪ੍ਰੀਤ ਦੇ ਇਸ ਅਕਾਦਮਿਕ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸੈਸ਼ਨ ਨੌਜਵਾਨਾਂ ਨੂੰ ਭਾਰਤੀ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਨਾਗਰਿਕ ਅਤੇ ਬਿਹਤਰ ਲੀਡਰ ਬਣਾਉਣ ਵਿਚ ਸਹਾਈ ਹੁੰਦੇ ਹਨ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਸੀਡ ਫਾਰਮ ਕੱਚਾ ਵਿਖੇ ਈ-ਵੇਸਟ ਪ੍ਰਬੰਧਨ ’ਤੇ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਦੁਤਾਰਾਂਵਾਲੀ ਸਕੂਲ ਦੀ ਵੱਡੀ ਪ੍ਰਾਪਤੀ, ਐਨ.ਸੀ.ਸੀ.ਦੇ ਸੀਨੀਅਰ ਡਵੀਜ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।