26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਦਾ ਵਧੀਆ ਮੰਚ- ਬੀ.ਪੀ.ਈ.ਓ. ਨਰੇਸ਼ ਪਨਿਆੜ

ਗੁਰਦਾਸਪੁਰ, 26 ਨਵੰਬਰ (ਚੱਕਰਾਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲ.) ਦੇ ਨਿਰਦੇਸ਼ਾਂ ਤਹਿਤ ਬਲਾਕ ਦੋਰਾਂਗਲਾ ਦੇ 62 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਵਿਦਿਅਕ ਅਤੇ ਸਹਿ-ਵਿਦਿਅਕ ਮੁਕਾਬਲੇ ਬੀ.

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਬੀ.ਪੀ.ਈ.ਓ. ਨਰੇਸ਼ ਪਨਿਆੜ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਗੁਰਨਾਮ ਸਿੰਘ ਤੇ ਹੋਰ। ਤਸਵੀਰ : ਚੱਕਰਾਜਾ 27-11-2026
ਗੁਰਦਾਸਪੁਰ, 26 ਨਵੰਬਰ (ਚੱਕਰਾਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲ.) ਦੇ ਨਿਰਦੇਸ਼ਾਂ ਤਹਿਤ ਬਲਾਕ ਦੋਰਾਂਗਲਾ ਦੇ 62 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬਲਾਕ ਪੱਧਰੀ ਵਿਦਿਅਕ ਅਤੇ ਸਹਿ-ਵਿਦਿਅਕ ਮੁਕਾਬਲੇ ਬੀ.ਪੀ.ਈ.ਓ. ਨਰੇਸ਼ ਪਨਿਆੜ ਦੀ ਦੇਖ-ਰੇਖ ਹੇਠ ਕਰਵਾਏ ਮੁਕਾਬਲਿਆਂ ਵਿਚ ਕਲੱਸਟਰ ਪੱਧਰ ’ ਤੇ ਜੇਤੂ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲੈ ਕੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਗੁਰਨਾਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੁਕਾਬਲੇ ਦੀ ਸ਼ੁਰੂਆਤ ਮੌਕੇ ਬੀ.ਪੀ.ਈ.ਓ ਨਰੇਸ਼ ਪਨਿਆੜ ਨੇ ਕਿਹਾ ਕਿ ਵਿਦਿਅਕ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਦਾ ਵਧੀਆ ਮੰਚ ਹਨ। ਇਸ ਮੌਕੇ ਸੁੰਦਰ ਲਿਖਾਈ ਦੇ ਅਧਿਆਪਕ ਵਰਗ ਵਿਚ ਅਜੇ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਨੇ ਪਹਿਲਾ, ਮਿੱਤਰ ਮਾਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਚੱਕ ਨੇ ਦੂਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੇ ਪਹਿਲੇ ਵਰਗ ਵਿਚ ਸੁੰਦਰ ਲਿਖਾਈ ਲਈ ਗੁਰਕਿਰਤ ਕੌਰ ਗੰਜੀ ਪਹਿਲੇ, ਸ਼ਗਨ ਸੰਘੌਰ ਦੂਜੇ ਸਥਾਨ ’ਤੇ ਰਹੇ। ਭਾਸ਼ਣ ਮੁਕਾਬਲੇ ਵਿਚ ਸਮਕਸ਼ ਮਰਾੜਾ ਪਹਿਲੇ ਤੇ ਨਾਜ਼ੀਆਂ ਰੰਗੜ ਪਿੰਡੀ ਦੂਜੇ ਸਥਾਨ ’ਤੇ ਰਹੇ। ਪਹਾੜੇ ਮੁਕਾਬਲੇ ਵਿਚ ਪਹਿਲੇ ਵਰਗ ਵਿਚ ਵਿਕਾਸ ਬਾਊਪਰ ਨੇ ਪਹਿਲਾ, ਵਰੁਣ ਠੱਠੀ ਨੇ ਦੂਜਾ, ਦੂਜੇ ਵਰਗ ਵਿਚ ਅਤੁਲ ਡੁਗਰੀ ਪਹਿਲੇ ਤੇ ਸਿਮਰਨਪ੍ਰੀਤ ਕੌਰ ਗੰਜਾ ਦੂਜੇ ਸਥਾਨ ֹ’ ਤੇ ਰਹੇ। ਇਸ ਮੌਕੇ ਬਲਾਕ ਰਿਸੋਰਸ ਪਰਸਨ ਮਨਜੀਤ ਸਿੰਘ, ਸੁਮਿਤ ਕੁਮਾਰ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਗੁਰਪ੍ਰੀਤ ਸਿੰਘ ਮਾਨ ,ਪ੍ਰਦੀਪ ਕੁਮਾਰ, ਸੋਨੂ ਕੁਮਾਰ, ਅਤੁਲ ਮਹਾਜਨ, ਰਵੀ ਕੁਮਾਰ, ਮਦਨ ਗੋਪਾਲ ਤੇ ਗੁਰਪ੍ਰੀਤ ਸਿੰਘ ਬਾਜਵਾ, ਸ਼ਸ਼ੀ ਅਤੇ ਹੋਰ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਫਤਿਹਗੜ੍ਹ ਚੂੜੀਆਂ ਤੋਂ 2027 ਦੀਆਂ ਚੋਣਾਂ ਧੜੱਲੇ ਨਾਲ ਜਿੱਤਾਂਗੇ-ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਗਲੀ ਖ਼ਬਰ ਪ੍ਰੈਸ ਫੋਟੋਗ੍ਰਾਫਰ ਵਿਸ਼ਾਲ ਮੁੰਨਾ ਦੀ ਭੈਣ ਵੰਦਨਾ ਕੁਮਾਰੀ ਨਮਿਤ ਪਾਠ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।