ਪਿੰਡ ਸਿਕੰਦਰਾ ਆਬਾਦੀ ਵਿਖੇ ਬਾਬਾ ਨੌ ਗਜੀਆ ਪੀਰ ਦੀ ਯਾਦ ’ਚ ਮੇਲਾ ਕਰਵਾਇਆ
ਘਰੋਟਾ, 26 ਨਵੰਬਰ (ਸੰਜੀਵ ਗੁਪਤਾ)- ਪਿੰਡ ਸਿਕੰਦਰਾ ਆਬਾਦੀ ਜੰਡੀ ਵਿਖੇ ਬਾਬਾ ਨੌ ਗਜੀਆ ਪੀਰ ਦੇ ਨਾਮ ’ਤੇ 20ਵਾਂ ਸਾਲਾਨਾ ਛਿੰਝ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ, ਇਸ ਛਿੰਝ ਮੇਲੇ ਵਿਚ ਵੱਡੀ ਗਿਣਤੀ ’ਚ ਪਹਿਲਵਾਨਾਂ ਨੇ ਭਾਗ ਲਿਆ ਤੇ ਕੁਸ਼ਤੀ ਦੇ ਮੁਕਾਬਲਿਆਂ ਦੌਰਾਨ ਆਪਣੇ ਜੌਹਰ ਦਿਖਾਏ । ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।
ਅਜੀਤ ਡੈਸਕ
27-11-2026