31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗਊ ਹੱਤਿਆ ’ਤੇ ਪੂਰਨ ਪਾਬੰਦੀ ਅਤੇ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣ ਦੀ ਮੰਗ

ਪਠਾਨਕੋਟ, 30 ਅਕਤੂਬਰ (ਵਿਨੋਦ)-ਗਊ ਸਨਮਾਨ ਅਹਿਵਾਨ ਅਭਿਆਨ ਤਹਿਤ ਗਊ ਮਾਤਾ ਦੇ ਸਨਮਾਨ, ਸੁਰੱਖਿਆ ਤੇ ਸੰਵਰਧਨ ਨੂੰ ਲੈ ਕੇ ਸਮਾਜ ’ਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪਠਾਨਕੋਟ ’ਚ ਸਮਾਗਮ ਕਰਵਾਇਆ ਗਿਆ । ਇਸ ਅਭਿਆਨ ਦੇ ਮਾਧਿਅਮ ਰਾਹੀਂ ਕੇਂਦਰ ਤੇ ਰਾਜ ਸਰਕਾਰ ਤੋਂ ਗਊ ਹੱਤਿਆ ’ਤੇ ਪੂਰਨ ਪਾਬੰਦੀ ਲਗਾਉਣ, ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣ ਤੇ ਬੇਸਹਾਰਾ ਗਊ ਵੰਸ਼ ਦੀ ਸੁਰੱਖਿਆ ਲਈ ਠੋਸ ਤੇ ਪ੍ਰਭਾਵੀ ਕਦਮ ਚੁੱਕਣ ਦੀ ਜ਼ੋਰਦਾਰ ਮੰਗ ਕੀਤੀ ਗਈ ।

ਅਜੀਤ ਡੈਸਕ 31-10-2026
ਪਠਾਨਕੋਟ, 30 ਅਕਤੂਬਰ (ਵਿਨੋਦ)-ਗਊ ਸਨਮਾਨ ਅਹਿਵਾਨ ਅਭਿਆਨ ਤਹਿਤ ਗਊ ਮਾਤਾ ਦੇ ਸਨਮਾਨ, ਸੁਰੱਖਿਆ ਤੇ ਸੰਵਰਧਨ ਨੂੰ ਲੈ ਕੇ ਸਮਾਜ ’ਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪਠਾਨਕੋਟ ’ਚ ਸਮਾਗਮ ਕਰਵਾਇਆ ਗਿਆ । ਇਸ ਅਭਿਆਨ ਦੇ ਮਾਧਿਅਮ ਰਾਹੀਂ ਕੇਂਦਰ ਤੇ ਰਾਜ ਸਰਕਾਰ ਤੋਂ ਗਊ ਹੱਤਿਆ ’ਤੇ ਪੂਰਨ ਪਾਬੰਦੀ ਲਗਾਉਣ, ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣ ਤੇ ਬੇਸਹਾਰਾ ਗਊ ਵੰਸ਼ ਦੀ ਸੁਰੱਖਿਆ ਲਈ ਠੋਸ ਤੇ ਪ੍ਰਭਾਵੀ ਕਦਮ ਚੁੱਕਣ ਦੀ ਜ਼ੋਰਦਾਰ ਮੰਗ ਕੀਤੀ ਗਈ । ਅਭਿਆਨ ਦਾ ਮੁੱਖ ਉਦੇਸ਼ ਸਮਾਜ ’ਚ ਗਊ ਮਾਤਾ ਪ੍ਰਤੀ ਸ਼ਰਧਾ ਤੇ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਤੇ ਆਮ ਲੋਕਾਂ ਨੂੰ ਗਊ ਸੇਵਾ ਤੇ ਗਊ ਸੁਰੱਖਿਆ ਲਈ ਪ੍ਰੇਰਿਤ ਕਰਨਾ ਹੈ । ਇਸ ਮੌਕੇ ਆਯੋਜਿਤ ਪ੍ਰੋਗਰਾਮ ’ਚ ਸਮਾਜ ਦੇ ਪ੍ਰਮੁੱਖ ਸੰਤਾਂ ਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ । ਜਿਨ੍ਹਾਂ ’ਚ ਮੁੱਖ ਤੌਰ ’ਤੇ ਰਾਜੇਸ਼ ਸ਼ਰਮਾ, ਪੂਜਯ ਰਵਿਦਾਸ ਸੰਤ, ਮਹੰਤ ਅੰਮ੍ਰਿਤ ਲਾਲ ਦਾਸ ਤੇ ਆਲਮਗੀਰ ਮਹਾਰਾਜ ਹਾਜ਼ਰ ਰਹੇ । ਸੰਤਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗਊ ਵੰਸ਼ ਦੀ ਰੱਖਿਆ ਲਈ ਵਿਆਪਕ ਪੱਧਰ ’ਤੇ ਜਨ-ਜਾਗਰਨ ਅਭਿਆਨ ਚਲਾਇਆ ਜਾਵੇਗਾ ਅਤੇ ਗਊ ਮਾਤਾ ਦੇ ਸਨਮਾਨ ਨਾਲ ਜੁੜੇ ਮੁੱਦਿਆਂ ਨੂੰ ਹਰ ਮੰਚ ‘ਤੇ ਉਠਾਇਆ ਜਾਵੇਗਾ ।
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਤੋਂ 10 ਨਵੰਬਰ ਤੱਕ ਬਿਜਲੀ ਉਤਪਾਦਨ ਬੰਦ * ਕੇਂਦਰ ਸਰਕਾਰ ਦੀ ਸੀ.ਐਸ.ਆਰ.ਐਮ.ਐਸ. ਟੀਮ ਸਰਵੇਖਣ ਕਰਨ ਪਹ... ਅਗਲੀ ਖ਼ਬਰ ਸ਼ਹੀਦ ਮੱਖਣ ਸਿੰਘ ਸਕੂਲ ਦੀਆਂ ਵਿਦਿਆਰਥਣਾਂ ਨੇ ਰੈਲੀ ਰਾਹੀਂ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।