19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਲੇਹਲ ਵਿਖੇ ਗੁਰਮਤਿ ਸਮਾਗਮ

ਧਾਰੀਵਾਲ, 18 ਅਕਤੂਬਰ (ਲਖਬੀਰ ਸਿੰਘ ਖੁੰਡਾ, ਸਵਰਨ ਸਿੰਘ)-ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਵੈਲਫੇਅਰ ਫਾਊਡੇਸ਼ਨ ਅਧੀਨ ਚਲਦੇ ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਲੇਹਲ ਨੂੰ 8 ਸਾਲ ਪੂਰੇ ਹੋਣ ’ਤੇ ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਪਿੰਡ ਲੇਹਲ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਵੇਲੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ।

ਅਜੀਤ ਡੈਸਕ 19-10-2026
ਧਾਰੀਵਾਲ, 18 ਅਕਤੂਬਰ (ਲਖਬੀਰ ਸਿੰਘ ਖੁੰਡਾ, ਸਵਰਨ ਸਿੰਘ)-ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਵੈਲਫੇਅਰ ਫਾਊਡੇਸ਼ਨ ਅਧੀਨ ਚਲਦੇ ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਲੇਹਲ ਨੂੰ 8 ਸਾਲ ਪੂਰੇ ਹੋਣ ’ਤੇ ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਪਿੰਡ ਲੇਹਲ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਵੇਲੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਉਪਰੰਤ ਕੀਰਤਨ ਦਰਬਾਰ ਹੋਵੇਗਾ, ਜਿਸ ’ਚ ਭਾਈ ਗੁਰਜੰਟ ਸਿੰਘ, ਭਾਈ ਗੁਰਸਾਹਿਬ ਸਿੰਘ ਜਫ਼ਰਵਾਲ, ਭਾਈ ਜਗਰੂਪ ਸਿੰਘ ਕਲਿਆਣਪੁਰ ਤੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਕਥਾ ਬਦ ਦੀ ਵਿਚਾਰ ਕਰਦਿਆਂ ਕਿਹਾ ਕਿ ਇਨਸਾਨ ਨੂੰ ਪ੍ਰਮਾਤਮਾ ਦਾ ਸੁਆਸ ਸੁਆਸ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਤੇ ਪ੍ਰਮਾਤਮਾ ਦਾ ਨਾਮ ਜਪਣ ਨਾਲ ਹੀ ਘਰ ਵਿਚ ਸੁੱਖ ਸ਼ਾਂਤੀ ਮਿਲਦੀ ਹੈ। ਇਸ ਮੌਕੇ ਪੰਕਜਦੀਪ ਸਿੰਘ, ਰਾਮ ਸਿੰਘ, ਮਲਕੀਤ ਸਿੰਘ, ਗੁਰਜੀਤ ਸਿੰਘ ਮੋੜ, ਗੁਰਸਾਹਿਬ ਸਿੰਘ, ਪ੍ਰੀਤਮ ਸਿੰਘ, ਨਵਨੀਤ ਸਿੰਘ ਭੂੰਬਲੀ, ਕੁਲਵਿੰਦਰ ਸਿੰਘ ਲੇਹਲ, ਪ੍ਰਦੀਪ ਸਿੰਘ ਰਣੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਸੀਨੀ. ਮੀਤ ਪ੍ਰਧਾਨ ਬਣਨ ’ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਿੱਤਰਪਾਲ ਸਿੰਘ ਦੌਲਤਪੁਰ ਦਾ ਸਨਮਾਨ ਅਗਲੀ ਖ਼ਬਰ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 756ਵਾਂ ਪ੍ਰਕਾਸ਼ ਦਿਹਾੜਾ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।