ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਦੀ ਮਨਬੀਰ ਕੌਰ ਨੇ ਸੋਲੋ ਗਾਇਨ ਮੁਕਾਬਲੇ ’ਚ ਤੀਜਾ ਸਥਾਨ ਹਾਸਿਲ ਕੀਤਾ
ਅਲੀਵਾਲ, 18 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)- ਵਿਰਸਾ ਤੇ ਸਮਾਗਮ ਸਮਾਗਮ ਸੀਜ਼ਨ-3 ਤਹਿਤ ਕਰਵਾਏ ਗਏ ਗਾਇਨ ਮੁਕਾਬਲੇ ਵਿੱਚ ਮੈਰੀਗੋਲਡ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਬੀਰ ਕੌਰ ਨੇ ਸੋਲੋ ਗਾਇਨ ਦੇ ਜੂਨੀਅਰ ਵਰਗ ’ਚ 27 ਪ੍ਰਤੀਯੋਗੀਆਂ ਨੂੰ ਪਛਾੜਦਿਆਂ ਤੀਜਾ ਸਥਾਨ ਹਾਸਲ ਕੀਤਾ ਅਤੇ ਸਕੂਲ ਦਾ ਤੇ ਇਲਾਕੇ ਨਾਂਂਅ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਸਕੂਲ਼ ਡਾਇਰੈਕਟਰ ਗੁਰਵਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਸਕੂਲ ਦੇ ਭੰਗੜਾ ਕੋਚ ਸੁਖਬੀਰ ਸਿੰਘ ਅਤੇ ਸੰਗੀਤ ਅਧਿਆਪਕ ਹਰਜਿੰਦਰਪਾਲ ਸਿੰਘ ਨੇ ਉਸ ਦੀ ਤਿਆਰੀ ਲਈ ਸਖ਼ਤ ਮਿਹਨਤ ਕੀਤੀ ਅਤੇ ਨਿਯਮਿਤ ਅਭਿਆਸ ਰਾਹੀਂ ਉਸ ਦੀ ਪ੍ਰਤਿਭਾ ਨੂੰ ਨਿਖਾਰਿਆ।
ਅਲੀਵਾਲ, 18 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)- ਵਿਰਸਾ ਤੇ ਸਮਾਗਮ ਸਮਾਗਮ ਸੀਜ਼ਨ-3 ਤਹਿਤ ਕਰਵਾਏ ਗਏ ਗਾਇਨ ਮੁਕਾਬਲੇ ਵਿੱਚ ਮੈਰੀਗੋਲਡ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਬੀਰ ਕੌਰ ਨੇ ਸੋਲੋ ਗਾਇਨ ਦੇ ਜੂਨੀਅਰ ਵਰਗ ’ਚ 27 ਪ੍ਰਤੀਯੋਗੀਆਂ ਨੂੰ ਪਛਾੜਦਿਆਂ ਤੀਜਾ ਸਥਾਨ ਹਾਸਲ ਕੀਤਾ ਅਤੇ ਸਕੂਲ ਦਾ ਤੇ ਇਲਾਕੇ ਨਾਂਂਅ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਸਕੂਲ਼ ਡਾਇਰੈਕਟਰ ਗੁਰਵਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਸਕੂਲ ਦੇ ਭੰਗੜਾ ਕੋਚ ਸੁਖਬੀਰ ਸਿੰਘ ਅਤੇ ਸੰਗੀਤ ਅਧਿਆਪਕ ਹਰਜਿੰਦਰਪਾਲ ਸਿੰਘ ਨੇ ਉਸ ਦੀ ਤਿਆਰੀ ਲਈ ਸਖ਼ਤ ਮਿਹਨਤ ਕੀਤੀ ਅਤੇ ਨਿਯਮਿਤ ਅਭਿਆਸ ਰਾਹੀਂ ਉਸ ਦੀ ਪ੍ਰਤਿਭਾ ਨੂੰ ਨਿਖਾਰਿਆ। ਇਸ ਮੌਕੇ ਉਨਾ ਨੇ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਮਨਬੀਰ ਕੌਰ ਨੂੰ ਵਧਾਈ ਦਿੱਤੀ ਅਤੇ ਕੋਚ ਤੇ ਸੰਗੀਤ ਅਧਿਆਪਕ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਵਿੰਦਰ ਕੌਰ, ਪਲਵਿੰਦਰ ਕੌਰ, ਪ੍ਰਿਤਪਾਲ ਕੌਰ, ਸੇਰਾਫੀਨ ਪੌਲ, ਸੁਰਜੀਤ ਸਿੰਘ, ਰਮਨ ਕੁਮਾਰ, ਜਸਬਿੰਦਰ ਕੌਰ, ਹਰਜੀਤ ਕੌਰ, ਸੰਦੀਪ ਕੌਰ, ਸਮਨ, ਅੰਜੂ ਬਾਲਾ, ਸੁਖਬੀਰ ਸਿੰਘ, ਹਰਜਿੰਦਰਪਾਲ ਸਿੰਘ,ਅਨਮੋਲਦੀਪ ਕੌਰ, ਸਤਿੰਦਰ ਕੌਰ, ਰਮਨਦੀਪ ਕੌਰ, ਰੁਪਾਲੀ, ਲਵਪ੍ਰੀਤ ਕੌਰ, ਗੁਰਜੀਤ ਕੌਰ, ਕਿਰਨ, ਮਨਜੀਤ, ਪਵਨਦੀਪ ਕੌਰ, ਕਰਨਜੋਤ ਕੌਰ, ਜਸ਼ਨਦੀਪ ਕੌਰ, ਜੁਗਰਾਜ ਸਿੰਘ, ਰਾਹੁਲ, ਕੁਲਜੀਤ ਕੌਰ, ਕੋਮਲਪ੍ਰੀਤ ਕੌਰ, ਰੋਮੀ, ਨਿਰਮਲਾ ਦੇਵੀ, ਕੌਰ, ਰਜਿੰਦਰ ਕੌਰ, ਰਾਜਵਿੰਦਰ ਕੌਰ, ਜਸਪ੍ਰੀਤ ਕੌਰ, ਕੀਰਤੀ, ਕਵਲਜੀਤ ਕੌਰ ਅਤੇ ਪ੍ਰੀਤੀ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਰਹੇ।