16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਤਨਾਮ ਸਿੰਘ ਨੇ ਸ਼ਿਵ ਸ਼ਕਤੀ ਏਕਤਾ ਕਲੱਬ ਦੀ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ

ਪਠਾਨਕੋਟ, 15 ਅਕਤੂਬਰ (ਸੰਧੂ)-ਸ਼ਿਵ ਸ਼ਕਤੀ ਏਕਤਾ ਕਲੱਬ ਭਰੌਲੀ ਖੁਰਦ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੀ ਚੌਥੀ ਰਾਤ ਦਾ ਉਦਘਾਟਨ ਅੱਖਾਂ ਦੇ ਮਾਹਿਰ ਡਾ: ਕੇ. ਡੀ ਸਿੰਘ ਦੇ ਸਹਾਇਕ ਸਤਨਾਮ ਸਿੰਘ ਨੇ ਰਿਬਨ ਕੱਟ ਕੇ ਕੀਤਾ।

ਅਜੀਤ ਡੈਸਕ 16-10-2026
ਪਠਾਨਕੋਟ, 15 ਅਕਤੂਬਰ (ਸੰਧੂ)-ਸ਼ਿਵ ਸ਼ਕਤੀ ਏਕਤਾ ਕਲੱਬ ਭਰੌਲੀ ਖੁਰਦ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੀ ਚੌਥੀ ਰਾਤ ਦਾ ਉਦਘਾਟਨ ਅੱਖਾਂ ਦੇ ਮਾਹਿਰ ਡਾ: ਕੇ.ਡੀ ਸਿੰਘ ਦੇ ਸਹਾਇਕ ਸਤਨਾਮ ਸਿੰਘ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਵਿਨੋਦ ਕੁਮਾਰ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਤਨਾਮ ਸਿੰਘ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਜੀਵਨ ਸੱਚਾਈ, ਤਿਆਗ, ਮਰਿਆਦਾ ਤੇ ਫਰਜ਼ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ, ਸਾਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾ ਕੇ ਸੱਚਾਈ ਤੇ ਧਰਮ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਮ ਲੀਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਭਾਰਤੀ ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜਨ ਦਾ ਮੌਕਾ ਵੀ ਹੈ। ਇਸ ਮੌਕੇ ਗੁਰਮੇਲ ਸਿੰਘ, ਜੁਝਾਰ ਸਿੰਘ, ਅਮਨ, ਗੋਪੀ, ਅਮਨ, ਲੱਕੀ, ਟਿੰਕੂ, ਪ੍ਰਿੰਸ, ਕਾਰਤਿਕ ਅਤੇ ਅਸ਼ਲੀਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਨਵਰਾਤਰੀ ਪੁਸਤਕ ਕੀਤੀ ਭੇਟ ਅਗਲੀ ਖ਼ਬਰ ਸ਼ਹੀਦ ਨਾਇਕ ਬਲਕਾਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।