14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਵਲੋਂ ਰਿਸ਼ੀ ਪ੍ਰਸ਼ਾਦ ਸੰਮੇਲਨ

ਘਰੋਟਾ, 13 ਅਕਤੂਬਰ (ਸੰਜੀਵ ਗੁਪਤਾ)-ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਵਲੋਂ ਰਿਸ਼ੀ ਪ੍ਰਸ਼ਾਦ ਸੰਮੇਲਨ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਸਮਿਤੀ ਦੇ ਪ੍ਰਧਾਨ ਨਰੇਸ਼ ਕੁਮਾਰ ਤੇ ਆਸ਼ਰਮ ਸੰਚਾਲਕ ਪੰਕਜ ਭਾਈ ਨੇ ਸਾਂਝੇ ਤੌਰ ’ਤੇ ਕੀਤੀ।

ਅਜੀਤ ਡੈਸਕ 14-10-2026
ਘਰੋਟਾ, 13 ਅਕਤੂਬਰ (ਸੰਜੀਵ ਗੁਪਤਾ)-ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਵਲੋਂ ਰਿਸ਼ੀ ਪ੍ਰਸ਼ਾਦ ਸੰਮੇਲਨ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਸਮਿਤੀ ਦੇ ਪ੍ਰਧਾਨ ਨਰੇਸ਼ ਕੁਮਾਰ ਤੇ ਆਸ਼ਰਮ ਸੰਚਾਲਕ ਪੰਕਜ ਭਾਈ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ, ਜਦਕਿ ਰਿਸ਼ੀ ਪ੍ਰਸਾਦ ਦੇ ਉੱਤਰ ਖੇਤਰੀ ਪ੍ਰਭਾਰੀ ਯੋਗੇਸ਼ ਭਾਈ ਅਤੇ ਜੇ.ਐਨ. ਸ਼ਰਮਾ ਤੇ ਰਾਜੂ ਸਰਪੰਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਮੁੱਖ ਮਹਿਮਾਨ ਦਿਨੇਸ਼ ਬੱਬੂ ਨੇ ਕਿਹਾ ਕਿ ਅਜਿਹੇ ਸਮਾਗਮ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਚੰਗੇ ਸੰਸਕਾਰ, ਸਕਾਰਾਤਮਕ ਸੋਚ ਅਤੇ ਸੇਵਾ ਭਾਵਨਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਨਸ਼ਿਆਂ ਵਿਰੁੱਧ, ਬਾਲ ਸੰਸਕਾਰ ਕੇਂਦਰ , ਤੁਲਸੀ ਪੂਜਨ ਅਭਿਆਨ,ਮਾਤਾ ਪਿਤਾ ਪੂਜਣ ਅਭਿਆਨ, ਭੰਡਾਰਾ ਯੋਗ ਤੇ ਉੱਚ ਸੰਸਕਾਰ ਅਭਿਆਨ ਦੀ ਸ਼ਲਾਘਾ ਕੀਤੀ ਅਤੇ ਸਮਿਤੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਨੇ ਲੋਕਾਂ ਨੂੰ ਅਧਿਆਤਮਿਕ ਸਾਹਿਤ ਨਾਲ ਜੁੜਨ ਅਤੇ ਚੰਗੇ ਸੰਸਕਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਦੀ ਸ਼ੁਰੂਆਤ ਰੁਦ੍ਰਾਭਿਸ਼ੇਕ, ਸਤਿਸੰਗ ਅਤੇ ਕੀਰਤਨ ਨਾਲ ਹੋਈ । ਸਮਾਗਮ ਦੌਰਾਨ ਆਰਤੀ ਅਤੇ ਕੀਰਤਨ ਉਪਰੰਤ ਪ੍ਰਸ਼ਾਦ ਵੰਡਿਆ ਗਿਆ ਅਤੇ ਰਿਸ਼ੀ ਪ੍ਰਸ਼ਾਦ ਸਾਹਿਤ ਵੀ ਵੰਡਿਆ ਗਿਆ । ਪ੍ਰੋਗਰਾਮ ਦੌਰਾਨ ਸਮਿਤੀ ਵਲੋਂ 900 ਨਵੇਂ ਮੈਂਬਰ ਬਣਾਉਣ ਦਾ ਸੰਕਲਪ ਵੀ ਲਿਆ ਗਿਆ । ਸਮਾਗਮ ਵਿਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਭਾਗ ਲਿਆ । ਇਸ ਮੌਕੇ ਕ੍ਰਿਸ਼ਨ ਸੰਧੂ, ਸੁਰਜੀਤ ਬੇਦੀ, ਮਨੋਹਰ ਲਾਲ, ਮਹਿੰਦਰ ਸ਼ਰਮਾ, ਨਰੇਸ਼ ਮਹਾਜਨ, ਜੋਗਿੰਦਰ ਕਾਲੀਦਾਸ, ਪਵਨ ਮਹਾਜਨ, ਚਮਨ ਲਾਲ ਪਠਾਨੀਆ, ਜੋਗਿੰਦਰ, ਅਮਰਜੀਤ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਸ਼ਹੀਦ ਮੱਖਣ ਸਿੰਘ ਸਕੂਲ ਵਿਚ ਅੰਤਰਰਾਸ਼ਟਰੀ ਗਣਿਤ ਉਲੰਪੀਅਡ ਦਾ ਆਯੋਜਨ ਅਗਲੀ ਖ਼ਬਰ ਬਲਾਕ ਬਮਿਆਲ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸਫ਼ਲਤਾ ਪੂਰਵਕ ਸਮਾਪਤ ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।