07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਲਿਕਪੁਰ ’ਚ ਜਨਗਣਨਾ-2027 ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ

ਪਠਾਨਕੋਟ, 6 ਅਕਤੂਬਰ (ਸੰਧੂ/ਵਿਨੋਦ)- ਜਨਗਣਨਾ-2027 ਦੀਆਂ ਤਿਆਰੀਆਂ ਤਹਿਤ ਮਲਿਕਪੁਰ ਵਿਖੇ ਤਿੰਨ ਰੋਜ਼ਾ ਸਿਖਲਾਈ-ਕਮ-ਮੀਟਿੰਗ ਸ਼ੁਰੂ ਹੋ ਗਈ ਹੈ, ਜੋ 7 ਅਕਤੂਬਰ ਤੱਕ ਚੱਲੇਗੀ । ਸਿਖਲਾਈ ਦੌਰਾਨ ਜਨਗਣਨਾ ਦੇ ਦੂਜੇ ਪੜਾਅ ਨਾਲ ਸਬੰਧਿਤ ਕੰਮਾਂ ਬਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਫੀਲਡ ਪੱਧਰ ’ਤੇ ਤਾਇਨਾਤ ਸਟਾਫ਼ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ ।

ਅਜੀਤ ਡੈਸਕ 07-10-2026
ਪਠਾਨਕੋਟ, 6 ਅਕਤੂਬਰ (ਸੰਧੂ/ਵਿਨੋਦ)- ਜਨਗਣਨਾ-2027 ਦੀਆਂ ਤਿਆਰੀਆਂ ਤਹਿਤ ਮਲਿਕਪੁਰ ਵਿਖੇ ਤਿੰਨ ਰੋਜ਼ਾ ਸਿਖਲਾਈ-ਕਮ-ਮੀਟਿੰਗ ਸ਼ੁਰੂ ਹੋ ਗਈ ਹੈ, ਜੋ 7 ਅਕਤੂਬਰ ਤੱਕ ਚੱਲੇਗੀ । ਸਿਖਲਾਈ ਦੌਰਾਨ ਜਨਗਣਨਾ ਦੇ ਦੂਜੇ ਪੜਾਅ ਨਾਲ ਸਬੰਧਿਤ ਕੰਮਾਂ ਬਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਫੀਲਡ ਪੱਧਰ ’ਤੇ ਤਾਇਨਾਤ ਸਟਾਫ਼ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ । ਜਨਗਣਨਾ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੋਰਾਇਆ, ਨਾਇਬ ਤਹਿਸੀਲਦਾਰ ਅੰਕਿਤ ਮਹਾਜਨ, ਕੋਆਰਡੀਨੇਟਰ ਵਿਕਾਸ, ਉਪ ਆਰਥਿਕ ਤੇ ਅੰਕੜਾ ਸਲਾਹਕਾਰ ਰਾਜੇਸ਼ ਸ਼ਰਮਾ ਅਤੇ ਜਨਗਣਨਾ ਇੰਚਾਰਜ ਪ੍ਰਵੀਨ ਕੁਮਾਰ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ । ਇਸੇ ਤਰ੍ਹਾਂ ਸਰਵਣ ਕੁਮਾਰ, ਦਵਿੰਦਰ ਅਤੇ ਚੱਤੁਰ ਸਿੰਘ ਨੂੰ ਫੀਲਡ ਟ੍ਰੇਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ । ਸਿਖਲਾਈ ਦੌਰਾਨ ਜਨਗਣਨਾ ਦੀ ਪ੍ਰਕਿਰਿਆ, ਵੱਖ-ਵੱਖ ਧਾਰਨਾਵਾਂ, ਪਰਿਭਾਸ਼ਾਵਾਂ ਅਤੇ ਗਿਣਤੀ ਨਾਲ ਸਬੰਧਿਤ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ । ਇਸ ਦਾ ਮੁੱਖ ਉਦੇਸ਼ ਫੀਲਡ ਪੱਧਰ ֹ’ ਤੇ ਜਨਗਣਨਾ ਦਾ ਕੰਮ ਸਹੀ, ਪਾਰਦਰਸ਼ੀ ਅਤੇ ਵਿਵਸਥਿਤ ਢੰਗ ਨਾਲ ਕਰਵਾਉਣਾ ਅਤੇ ਜਨਸੰਖਿਆ ਦੇ ਅੰਕੜਿਆਂ ਦਾ ਸਹੀ ਸੰਕਲਨ ਯਕੀਨੀ ਬਣਾਉਣਾ ਹੈ ।
ਪਿਛਲੀ ਖ਼ਬਰ ਜੰਗ ਸਿੰਘ ਫੱਟੜ ਹੋਏ ਪਾਠਕਾਂ ਦੀ ਰੂਬਰੂ ਅਗਲੀ ਖ਼ਬਰ ਬਿਜ਼ਨੈੱਸ ਬਲਾਸਟਰ ਤਹਿਤ ਐਸ. ਓ. ਈ. ਲਮੀਨੀ ਪਠਾਨਕੋਟ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਸੋਲਰ ਪਾਵਰ ਵਾਹਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।