05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭਾਈ ਸਤਿੰਦਰਬੀਰ ਸਿੰਘ ਦਮਦਮੀ ਟਕਸਾਲ ਨੇ ਪਿੰਡ ਮਾਨ ਸੈਂਡਵਾਲ ਦਾ ਨਾਂਅ ਦੇਸ਼-ਵਿਦੇਸ਼ ’ਚ ਕੀਤਾ ਰੌਸ਼ਨ ਪ੍ਰਧਾਨ ਸੁਖਜਿੰਦਰ ਸਿੰਘ, ਸਰਪੰਚ ਜਸਪਾਲ ਸਿੰਘ

ਫਤਹਿਗੜ੍ਹ ਚੂੜੀਆਂ, 4 ਅਕਤੂਬਰ (ਐਮ. ਐਸ.

ਭਾਈ ਸਤਿੰਦਰਬੀਰ ਸਿੰਘ ਦਮਦਮੀ ਟਕਸਾਲ 05-10-2026
ਫਤਹਿਗੜ੍ਹ ਚੂੜੀਆਂ, 4 ਅਕਤੂਬਰ (ਐਮ.ਐਸ.ਫੁੱਲ)-ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੇ ਜਸਪਾਲ ਸਿੰਘ ਸਰਪੰਚ ਅਤੇ ਪਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮਾਨ ਸੈਂਡਵਾਲ ਦੇ ਜੰਮਪਲ ਭਾਈ ਸਤਿੰਦਰਬੀਰ ਸਿੰਘ ਜਿਨ੍ਹਾਂ ਨੇ ਆਪਣੀ ਮੁਢਲੀ ਗੁਰਮਤਿ ਸੰਗੀਤ ਦੀ ਵਿੱਦਿਆ ਦਮਦਮੀ ਟਕਸਾਲ ਮਹਿਤਾ ਤੋਂ ਪ੍ਰਾਪਤ ਕੀਤੀ ਹੈ। ਉਹ ਦੋ ਦਹਾਕਿਆਂ ਤੋਂ ਕੀਰਤਨ ਨਾਲ ਜੁੜੇ ਹੋਏ ਹਨ ਤੇ ਗੁਰਬਾਣੀ ਦੀਆਂ ਐਲਬਮਾਂ ਜਰੀਏ ਸਿੱਖ ਸੰਗਤਾਂ ਤੱਕ ਆਪਣੇ ਸ਼ਬਦ ਗਾਇਨ ਨੂੰ ਲੈ ਕੇ ਆਉਂਦੇ ਰਹੇ ਹਨ। ਅੱਜਕੱਲ ਅਮਰੀਕਾ ਵਿਚ ਰਹਿ ਰਹੇ ਭਾਈ ਸਤਿੰਦਰਬੀਰ ਸਿੰਘ ਦਾ ਸ਼ਬਦ ਸਿੰਗਲ ਟਰੈਕ ‘‘ਪ੍ਰਾਨ ਕੇ ਬਚਯਾ’’ ਜਾਰੀ ਹੋਇਆ ਹੈ। ਭਾਈ ਸਤਿੰਦਰਬੀਰ ਸਿੰਘ ਅਮਰੀਕਾ ਵਾਲਿਆਂ ਦੀ ਇਸ ਨਵੀਂ ਐਲਬਮ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੇ ਜਸਪਾਲ ਸਿੰਘ ਸਰਪੰਚ ਅਤੇ ਪਿੰਡ ਮਾਨ ਸੈਂਡਵਾਲ ਦੀ ਸਮੂਹ ਸੰਗਤ ਨੇ ਵਧਾਈ ਦਿੰਦਿਆਂ ਕਿਹਾ ਕੇ ਇਹ ਸਾਡੇ ਲਈ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਕੇ ਸਾਡੇ ਪਿੰਡ ਦੇ ਭਾਈ ਸਤਿੰਦਰਬੀਰ ਸਿੰਘ ਆਪਣੀ ਮਿੱਠੀ ਆਵਾਜ ਸਦਕਾ ਗੁਰਬਾਣੀ ਕੀਰਤਨ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇਸ ਮੌਕੇ ਬਾਬਾ ਬਲਦੇਵ ਸਿੰਘ, ਸੁਖਬੀਰਪਾਲ ਸਿੰਘ ਸੰਧੂ, ਹਰਪਾਲ ਸਿੰਘ ਮੈਂਬਰ, ਰਸ਼ਪਾਲ ਸਿੰਘ ਸੰਧੂ, ਗੁਰਦੇਵ ਸਿੰਘ ਹਵਾਲਦਾਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਐਚ. ਆਰ. ਏ. ਸਕੂਲ ਵਿਖੇ ਸਵ. ਨੀਲਮ ਅਗਰਵਾਲ ਦੀ 15ਵੀਂ ਬਰਸੀ ਮਨਾਈ ਅਗਲੀ ਖ਼ਬਰ ਜੋਬਨ ਰੰਧਾਵਾ ਨੇ ਹਲਕਾ ਫਤਹਿਗੜ੍ਹ ਚੂੜੀਆਂ ਵਾਸੀਆਂ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।