05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜੋਬਨ ਰੰਧਾਵਾ ਨੇ ਹਲਕਾ ਫਤਹਿਗੜ੍ਹ ਚੂੜੀਆਂ ਵਾਸੀਆਂ ਦਾ ਕੀਤਾ ਧੰਨਵਾਦ

ਫਤਹਿਗੜ ਚੂੜੀਆਂ, 4 ਅਕਤੂਬਰ (ਐਮ. ਐਸ.

ਹਲਕਾ ਇੰਚਾਰਜ ਜੋਬਨ ਰੰਧਾਵਾ 05-10-2026
ਫਤਹਿਗੜ ਚੂੜੀਆਂ, 4 ਅਕਤੂਬਰ (ਐਮ.ਐਸ. ਫੁੱਲ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਘਣੀਏ ਕੇ ਬਾਗਰ ’ਚ ਲੋਕ ਮਿਲਣੀ ਤਹਿਤ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਜੋਬਨ ਰੰਧਾਵਾ ਦੀ ਅਗਵਾਈ ਵਿਚ ਵੱਡੀ ਰੈਲੀ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਨੂੰ ਵੇਖ ਕੇ ਮੁੱਖ ਮੰਤਰੀ ਵੀ ਖੁਸ਼ੀ ’ਚ ਬਾਗੋ ਬਾਗ ਦਿਖਾਈ ਦਿੱਤੇ ਅਤੇ ਉਨ੍ਹਾਂ ਵਲੋਂ ਜੋਬਨ ਰੰਧਾਵਾ ਨੂੰ ਹੋਰ ਮਿਹਨਤ ਕਰਨ ਦਾ ਥਾਪੜਾ ਵੀ ਦਿੱਤਾ। ਰੈਲੀ ’ਚ ਹੋਏ ਵਿਸ਼ਾਲ ਇੱਕਠ ਨੂੰ ਵੇਖਦਿਆਂ ਜੋਬਨ ਰੰਧਾਵਾ ਨੇ ਸਮੂਹ ਆਮ ਆਦਮੀ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹਲਕਾ ਵਾਸੀਆਂ ਦੇ ਰਿਣੀ ਰਹਿਣਗੇ, ਜੋ ਉਨ੍ਹਾਂ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ’ਚ ਏਨਾ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਲੱਕੀ, ਸਰਪੰਚ ਜਗਰੂਪ ਸਿੰਘ, ਜਸਪਾਲ ਸਿੰਘ, ਜਸਬੀਰ ਸਿੰਘ ਰੰਧਾਵਾ, ਕਵਲਜੀਤ ਸਿੰਘ ਗਿੱਲ, ਲਖਬੀਰ ਸਿੰਘ ਗਿੱਲ, ਨਵੀਸ ਨੰਦਾ, ਸੁਖਦੇਵ ਸਿੰਘ, ਹਰਜਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਈ ਸਤਿੰਦਰਬੀਰ ਸਿੰਘ ਦਮਦਮੀ ਟਕਸਾਲ ਨੇ ਪਿੰਡ ਮਾਨ ਸੈਂਡਵਾਲ ਦਾ ਨਾਂਅ ਦੇਸ਼-ਵਿਦੇਸ਼ ’ਚ ਕੀਤਾ ਰੌਸ਼ਨ ਪ੍ਰਧਾਨ ਸੁਖਜਿੰਦਰ ਸ... ਅਗਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਵੀ.ਐੱਸ.ਕ੍ਰਿਕਟ ਅਕੈਡਮੀ ਦੀ ਨਵੀਂ ਬ੍ਰਾਂਚ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।