05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਵੀ.ਐੱਸ.ਕ੍ਰਿਕਟ ਅਕੈਡਮੀ ਦੀ ਨਵੀਂ ਬ੍ਰਾਂਚ ਸ਼ੁਰੂ

ਫਤਿਹਗੜ੍ਹ ਚੂੜੀਆਂ, 4 ਅਕਤੂਬਰ (ਐਮ. ਐਸ.

ਅਜੀਤ ਡੈਸਕ 05-10-2026
ਫਤਿਹਗੜ੍ਹ ਚੂੜੀਆਂ, 4 ਅਕਤੂਬਰ (ਐਮ.ਐਸ.ਫੁੱਲ)- ਪੰੰਡਿਤ ਮੋਹਨ ਲਾਲ ਗਲੋਬਲ ਸਕੂਲ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨਿਖਾਰਨ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸੇ ਉਦੇਸ਼ ਤਹਿਤ ਵੀ.ਐੱਸ. ਕ੍ਰਿਕਟ ਅਕੈਡਮੀ, ਰਣਜੀਤ ਐਵਨਿਊ, ਅੰਮ੍ਰਿਤਸਰ ਦੀ ਦੂਸਰੀ ਬ੍ਰਾਂਚ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਚ ਸ਼ੁਰੂ ਕੀਤੀ ਗਈ ਹੈ। ਅਕੈਡਮੀ ਦੇ ਤਜਰਬੇਕਾਰ ਕੋਚ ਵਿਕਰਮ ਸਿੰਘ ਬੁੱਟਰ ਵੀ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਪਹੁੰਚ ਕੇ ਸਕੂਲ ਵਿੱਚ ਬੱਚਿਆਂ ਨੂੰ ਨਵੀਂ-ਨਵੀਂ ਤਕਨੀਕਾਂ ਤੇ ਕ੍ਰਿਕਟ ਦੀ ਵਿਸ਼ੇਸ਼ ਕੋਚਿੰਗ ਪ੍ਰਦਾਨ ਕਰਦੇ ਹਨ। ਕੋਚਿੰਗ ਦੌਰਾਨ ਬੱਚਿਆਂ ਨੂੰ ਕ੍ਰਿਕਟ ਦੀਆਂ ਬੁਨਿਆਦੀ ਤਕਨੀਕਾਂ, ਫਿਟਨੈੱਸ, ਅਨੁਸ਼ਾਸਨ, ਟੀਮ ਸਪਿਰਿਟ ਅਤੇ ਖੇਡ ਦੀਆਂ ਬਾਰੀਕੀਆਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ। ਅਕੈਡਮੀ ਦੀ ਖਾਸ ਗੱਲ ਇਹ ਹੈ ਕਿ ਇੱਥੇ ਸਕੂਲ ਬੱਚਿਆਂ ਤੋਂ ਇਲਾਵਾ ਹੋਰ ਬੱਚੇ ਵੀ ਇਸ ਕ੍ਰਿਕਟ ਅਕੈਡਮੀ ਨੂੰ ਜੁਆਇਨ ਕਰ ਸਕਦੇ ਹਨ। ਇਸ ਤਰ੍ਹਾਂ ਇਹ ਅਕੈਡਮੀ ਇਲਾਕੇ ਦੇ ਬੱਚਿਆਂ ਲਈ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਇੱਕ ਵਧੀਆ ਮੰਚ ਬਣ ਰਹੀ ਹੈ। ਕ੍ਰਿਕਟ ਦੇ ਨਾਲ-ਨਾਲ ਸਕੂਲ ਵਿਚ ਵਾਲੀਬਾਲ, ਬਾਸਕਿਟਬਾਲ, ਯੋਗਾ, ਅਥਲੈਟਿਕਸ ਅਤੇ ਹੋਰ ਖੇਡ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵਰਿੰਦਰ ਕੌਰ ਨੇ ਕਿਹਾ ਕਿ ਵੀ.ਐੱਸ. ਕ੍ਰਿਕਟ ਅਕੈਡਮੀ ਦੀ ਇਹ ਦੂਸਰੀ ਬ੍ਰਾਂਚ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਚ ਬੱਚਿਆਂ ਨੂੰ ਬਿਹਤਰ ਕੋਚਿੰਗ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਇਕ ਮਜ਼ਬੂਤ ਮੰਚ ਪ੍ਰਦਾਨ ਕਰ ਰਹੀ ਹੈ।
ਪਿਛਲੀ ਖ਼ਬਰ ਜੋਬਨ ਰੰਧਾਵਾ ਨੇ ਹਲਕਾ ਫਤਹਿਗੜ੍ਹ ਚੂੜੀਆਂ ਵਾਸੀਆਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਅਧਿਆਪਕਾ ਸਵਿਤਾ ਕੁਮਾਰੀ ਤੇ ਨਿਰਮਲ ਨੂੰ ਨਿੱਘੀ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।