25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਵੀਰੇਂਦਰ ਸਚਦੇਵਾ ਤੇ ਡਾ: ਅਲਕਾ ਗੁਰਜਰ ਨੂੰ ਸਹਿ ਇੰਚਾਰਜ ਬਣਾਏ ਜਾਣ ਦਾ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕੀਤਾ ਸਵਾਗਤ

ਘਰੋਟਾ 24 ਸਤੰਬਰ (ਸੰਜੀਵ ਗੁਪਤਾ)-ਭੋਆ ਹਲਕੇ ਦੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਡਾ: ਸਤਿਸ਼ ਪੂਨੀਆ ਪੰਜਾਬ ਭਾਜਪਾ ਦਾ ਇੰਚਾਰਜ ਦੇ ਨਾਲ ਵੀਰੇਂਦਰ ਸਚਦੇਵਾ ਤੇ ਡਾ: ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਬਣਾਏ ਜਾਣ ਦਾ ਸਵਾਗਤ ਕੀਤਾ । ਭਾਜਪਾ ਵਲੋਂ ਕੀਤੀਆਂ ਸੰਗਠਨਾਤਮਿਕ ਨਿਯੁਕਤੀਆਂ ਤਹਿਤ ਇਹ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ।

ਸਾਬਕਾ ਵਿਧਾਇਕਾ ਸੀਮਾ ਕੁਮਾਰੀ । 25-09-2026
ਘਰੋਟਾ 24 ਸਤੰਬਰ (ਸੰਜੀਵ ਗੁਪਤਾ)-ਭੋਆ ਹਲਕੇ ਦੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਡਾ: ਸਤਿਸ਼ ਪੂਨੀਆ ਪੰਜਾਬ ਭਾਜਪਾ ਦਾ ਇੰਚਾਰਜ ਦੇ ਨਾਲ ਵੀਰੇਂਦਰ ਸਚਦੇਵਾ ਤੇ ਡਾ: ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਬਣਾਏ ਜਾਣ ਦਾ ਸਵਾਗਤ ਕੀਤਾ । ਭਾਜਪਾ ਵਲੋਂ ਕੀਤੀਆਂ ਸੰਗਠਨਾਤਮਿਕ ਨਿਯੁਕਤੀਆਂ ਤਹਿਤ ਇਹ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ । ਮਹਿਲਾ ਭਾਜਪਾ ਆਗੂ ਤੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕਿਹਾ ਕਿ ਨਵੇਂ ਸਹਿ-ਇੰਚਾਰਜਾਂ ਦੀ ਨਿਯੁਕਤੀ ਨਾਲ ਪੰਜਾਬ ਵਿਚ ਪਾਰਟੀ ਦੇ ਸੰਗਠਨਾਤਮਿਕ ਕੰਮ ਨੂੰ ਹੋਰ ਮਜ਼ਬੂਤੀ ਮਿਲੇਗੀ । ਉਨ੍ਹਾਂ ਕਿਹਾ ਕਿ ਨਵੇਂ ਆਗੂ ਵਰਕਰਾਂ ਨਾਲ ਤਾਲਮੇਲ ਕਰਕੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ । ਉਨ੍ਹਾਂ ਕਿਹਾ ਕਿ ਸੰਗਠਨ ਦੀ ਮਜ਼ਬੂਤੀ, ਵਰਕਰਾਂ ਨਾਲ ਬਿਹਤਰ ਤਾਲਮੇਲ ਅਤੇ ਲੋਕਾਂ ਤੱਕ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਹੁੰਚਾਉਣਾ ਆਉਣ ਵਾਲੇ ਸਮੇਂ ਵਿਚ ਮਹੱਤਵਪੂਰਨ ਰਹੇਗਾ । ਉਨ੍ਹਾਂ ਡਾ: ਸਤਿਸ਼ ਪੂਨੀਆ, ਵੀਰੇਂਦਰ ਸਚਦੇਵਾ ਅਤੇ ਡਾ: ਅਲਕਾ ਗੁਰਜਰ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਸੰਗਠਨਾਤਮਿਕ ਤਿਆਰੀਆਂ ਵਿਚ ਵਰਕਰ ਆਪਣੀ ਸਰਗਰਮ ਭੂਮਿਕਾ ਨਿਭਾਉਣਗੇ ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਸਵਰਗੀ ਚਮਨ ਲਾਲ ਮਹਾਜਨ ਦੀ 36ਵੀਂ ਬਰਸੀ ’ਤੇ ਖੂਨਦਾਨ ਤੇ ਮੁਫਤ ਡਾਕਟਰੀ ਜਾਂਚ ਕੈਂਪ ਅਗਲੀ ਖ਼ਬਰ ਸੰਕਲਪ ਸੇਵਾ ਸੰਸਥਾ ਨੇ ਮਨਾਇਆ ਨੇਤਰਹੀਣ ਗਗਨ ਦਾ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।