ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕ ਕੇ ਮਾਝੇ ਤੇ ਪਠਾਨਕੋਟ ਦੇ ਕਿਸਾਨਾਂ ਲਈ ਨਹਿਰੀ ਪਾਣੀ ਵਰਤਣ ਦਾ ਉਪਰਾਲਾ ਜ਼ਰੂਰੀ- ਕਟਾਰੂਚੱਕ
ਨਰੋਟ ਜੈਮਲ ਸਿੰਘ, 28 ਅਕਤੂਬਰ (ਸ਼ਸ਼ੀ ਕੁਮਾਰ)-ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਹਲਕਾ ਭੋਆ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸਰਹੱਦੀ ਖੇਤਰ, ਜ਼ਿਲ੍ਹਾ ਪਠਾਨਕੋਟ ਤੇ ਮਾਝੇ ਦੇ ਕਿਸਾਨਾਂ ਨਾਲ ਜੁੜੇ ਅਹਿਮ ਨਹਿਰੀ ਪਾਣੀ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ । ਵਿਧਾਨ ਸਭਾ ’ਚ ਬੋਲਦਿਆਂ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਪਾਕਿਸਤਾਨ ਵੱਲ ਅਜਾਈਂ ਜਾ ਰਹੇ ਪਾਣੀ ਨੂੰ ਰੋਕ ਕੇ ਪੰਜਾਬ ਦੇ ਖੇਤਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ ।
ਵ
ਵਿਧਾਨ ਸਭਾ ’ਚ ਬੋਲਦੇ ਹੋਏ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ। ਅਜੀਤ ਤਸਵੀਰ
29-10-2026
ਨਰੋਟ ਜੈਮਲ ਸਿੰਘ, 28 ਅਕਤੂਬਰ (ਸ਼ਸ਼ੀ ਕੁਮਾਰ)-ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਹਲਕਾ ਭੋਆ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸਰਹੱਦੀ ਖੇਤਰ, ਜ਼ਿਲ੍ਹਾ ਪਠਾਨਕੋਟ ਤੇ ਮਾਝੇ ਦੇ ਕਿਸਾਨਾਂ ਨਾਲ ਜੁੜੇ ਅਹਿਮ ਨਹਿਰੀ ਪਾਣੀ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ । ਵਿਧਾਨ ਸਭਾ ’ਚ ਬੋਲਦਿਆਂ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਪਾਕਿਸਤਾਨ ਵੱਲ ਅਜਾਈਂ ਜਾ ਰਹੇ ਪਾਣੀ ਨੂੰ ਰੋਕ ਕੇ ਪੰਜਾਬ ਦੇ ਖੇਤਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ । ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਮਾਧੋਪੁਰ ਹੈੱਡਵਰਕਸ ਤੋਂ ਹੇਠਾਂ ਜੰਮੂ-ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਖੇਤਰਾਂ ’ਚੋਂ ਜਲਾਲੀਆਂ, ਸੰਗਾਰਵਾਂ, ਤਰਨਾਹ ਨਾਲਾ ਤੇ ਉੱਝ ਦਰਿਆ ਵਰਗੇ ਬਰਸਾਤੀ ਨਾਲਿਆਂ ਦਾ ਲਗਭਗ 500 ਤੋਂ 600 ਕਿਊਸਿਕ ਪਾਣੀ ਬਿਨ੍ਹਾਂ ਵਰਤੋਂ ਤੋਂ ਪਾਕਿਸਤਾਨ ਚਲਾ ਜਾਂਦਾ ਹੈ। ਉਨ੍ਹਾਂ ਕੇਂਦਰ ਸਰਕਾਰ ਵਲੋਂ ਉੱਝ ਦਰਿਆ ‘ਤੇ ਬਣਾਏ ਜਾ ਰਹੇ ਉੱਝ ਪ੍ਰੋਜੈਕਟ ਦੇ ਪਾਣੀ ਨੂੰ ਰਾਵੀ ਦਰਿਆ ਵਿਚ ਡਾਇਵਰਟ ਕਰਨ ਦੀ ਵਕਾਲਤ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਇਹ ਪਾਣੀ ਰਾਵੀ ਰਾਹੀਂ ਥੀਨ ਡੈਮ/ਮਾਧੋਪੁਰ ਵੱਲ ਲਿਆਂਦਾ ਜਾਵੇ ਤਾਂ ਇਸ ਨਾਲ ਪੰਜਾਬ ਵਿਚ ਪਾਣੀ ਦੀ ਘਾਟ ਨੂੰ ਵੱਡੇ ਪੱਧਰ ‘ਤੇ ਪੂਰਾ ਕੀਤਾ ਜਾ ਸਕਦਾ ਹੈ । ਮਕੌੜਾ ਪੱਤਣ ਸੰਪਰਕ ਨਹਿਰ ਨਾਲ ਮਾਝੇ ਦੇ ਖੇਤਰਾਂ ਨੂੰ ਮਿਲੇਗਾ ਸੰਜੀਵਨੀ ਪਾਣੀ ਮੰਤਰੀ ਨੇ ਮਕੌੜਾ ਪੱਤਣ ‘ਤੇ ਰਾਵੀ-ਬਿਆਸ ਸੰਪਰਕ ਨਹਿਰ ਦੇ ਪ੍ਰਸਤਾਵ ਦੀ ਪੂਰੀ ਤਰ੍ਹਾਂ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਇਹ ਨਹਿਰ ਬਣਦੀ ਹੈ ਤਾਂ ਇਸ ਨਾਲ ਮਾਝਾ ਖੇਤਰ ਦੇ ਗੁਰਦਾਸਪੁਰ, ਕਲਾਨੌਰ, ਦੀਨਾਨਗਰ, ਤਰਨਤਾਰਨ ਤੇ ਅੰਮ੍ਰਿਤਸਰ ਦੇ ਇਲਾਕਿਆਂ ਨੂੰ ਸ਼ਾਨਦਾਰ ਨਹਿਰੀ ਪਾਣੀ ਮਿਲੇਗਾ, ਜਿਸ ਨਾਲ ਖੇਤੀਬਾੜੀ ਖੇਤਰ ਨੂੰ ਵੱਡਾ ਹੁੰਗਾਰਾ ਮਿਲੇਗਾ । ਪਠਾਨਕੋਟ ਦੇ ਲੀਚੀ ਬਾਗਬਾਨਾਂ ਲਈ ਪਾਣੀ ਦੀ ਚੈਨਲਾਈਜ਼ੇਸ਼ਨ ਬਹੁਤ ਜ਼ਰੂਰੀ ਆਪਣੇ ਗ੍ਰਹਿ ਜ਼ਿਲ੍ਹੇ ਪਠਾਨਕੋਟ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹਾ ਸੂਬੇ ਦਾ ਮੁੱਖ ‘ਲੀਚੀ ਜ਼ੋਨ’ ਹੈ, ਜਿੱਥੇ ਲਗਪਗ 5,500 ਏਕੜ ਵਿਚ ਲੀਚੀ ਦੇ ਬਾਗ ਹਨ ਅਤੇ ਪੰਜਾਬ ਦੀ 69 ਫੀਸਦੀ ਲੀਚੀ ਦੀ ਪੈਦਾਵਾਰ ਇੱਥੋਂ ਹੁੰਦੀ ਹੈ ।