29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਰਵਾ ਚੌਥ ਦੇ ਤਿਉਹਾਰ ’ਤੇ ਬਾਜ਼ਾਰਾਂ ’ਚ ਰੌਣਕਾਂ

ਪਠਾਨਕੋਟ, 28 ਅਕਤੂਬਰ (ਸੁਮਿਤ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਖ਼ੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮਹਿਲਾਵਾਂ ਵਲੋਂ ਖ਼ਰੀਦਦਾਰੀ ਕੀਤੀ ਜਾ ਰਹੀ ਹੈ।

ਮੇਨ ਬਾਜ਼ਾਰ ’ਚ ਭੰਡਾਰੀ ਸ਼ੋਅਰੂਮ ਵਿਖੇ ਖਰੀਦਦਾਰੀ ਕਰਦੀਆਂ ਮਹਿਲਾਵਾਂ। ਤਸਵੀਰ: ਸੁਮਿਤ 29-10-2026
ਪਠਾਨਕੋਟ, 28 ਅਕਤੂਬਰ (ਸੁਮਿਤ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਖ਼ੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮਹਿਲਾਵਾਂ ਵਲੋਂ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਕੱਪੜਿਆਂ, ਕਾਸਮੈਟਿਕਸ ਤੇ ਜਿਊਲਰੀ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਚਹਿਲ-ਪਹਿਲ ਵੱਧ ਗਈ ਹੈ । ਇਸੇ ਦੌਰਾਨ ਮੇਨ ਬਾਜ਼ਾਰ ਸਥਿਤ ਭੰਡਾਰੀ ਹਾਊਸ ਆਫ਼ ਬਿਊਟੀਜ਼ ਸ਼ੋਅਰੂਮ ’ਚ ਜਿਊਲਰੀ ਦੀਆਂ ਖ਼ਾਸ ਤੇ ਆਕਰਸ਼ਕ ਆਈਟਮਾਂ ਮਹਿਲਾਵਾਂ ਦੀ ਪਹਿਲੀ ਪਸੰਦ ਬਣੀਆਂ ਹਨ। ਸ਼ੋਅਰੂਮ ’ਚ ਜਿਊਲਰੀ ਦੇ ਡਿਜ਼ਾਈਨ ਤੇ ਵੱਖ-ਵੱਖ ਵੈਰਾਇਟੀਆਂ ਉਪਲਬਧ ਹਨ। ਸ਼ੋਅਰੂਮ ਦੇ ਮਾਲਕ ਰਾਮਪਾਲ ਭੰਡਾਰੀ ਨੇ ਦੱਸਿਆ ਕਿ ਭੰਡਾਰੀ ਹਾਊਸ ਆਫ਼ ਬਿਊਟੀਜ਼ ’ਚ ਨੈਸ਼ਨਲ ਤੇ ਇੰਟਰਨੈਸ਼ਨਲ ਬ੍ਰਾਂਡਾਂ ਦੀ ਜਿਊਲਰੀ ਉਪਲਬਧ ਹੈ। ਗਾਹਕਾਂ ਦੀ ਪਸੰਦ ਤੇ ਮੰਗ ਨੂੰ ਧਿਆਨ ’ਚ ਰੱਖਦਿਆਂ ਵੱਖ-ਵੱਖ ਡਿਜ਼ਾਈਨਾਂ ਦਾ ਖ਼ਾਸ ਕਲੈਕਸ਼ਨ ਰੱਖਿਆ ਗਿਆ ਹੈ ਤਾਂ ਜੋ ਮਹਿਲਾਵਾਂ ਨੂੰ ਆਪਣੀ ਪਸੰਦ ਦੀ ਜਿਊਲਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਕਰਵਾ ਚੌਥ ਮਹਿਲਾਵਾਂ ਲਈ ਵਿਸ਼ੇਸ਼ ਮਹੱਤਵ ਰੱਖਣ ਵਾਲਾ ਤਿਉਹਾਰ ਹੈ। ਇਸ ਮੌਕੇ ਮਹਿਲਾਵਾਂ ਆਪਣੇ ਪਹਿਰਾਵੇ ਤੇ ਸ਼ਿੰਗਾਰ ਨੂੰ ਖ਼ਾਸ ਬਣਾਉਣ ਲਈ ਸੁੰਦਰ ਜਿਊਲਰੀ ਨੂੰ ਤਰਜੀਹ ਦਿੰਦੀਆਂ ਹਨ। ਬਾਜ਼ਾਰਾਂ ’ਚ ਵਧ ਰਹੀ ਚਹਿਲ-ਪਹਿਲ ਨਾਲ ਵਪਾਰੀਆਂ ’ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੀ ਖ਼ਬਰ ਬਮਿਆਲ ਦਾਣਾ ਮੰਡੀ ’ਚ ਝੋਨੇ ਦੀ ਖ਼ਰੀਦ ਬੰਦ ਹੋਣ ’ਤੇ ਕਿਸਾਨਾਂ ’ਚ ਰੋਸ ਅਗਲੀ ਖ਼ਬਰ ਸਰਬ ਧਰਮ ਸੰਮੇਲਨ ’ਚ ਧਾਰਮਿਕ ਸ਼ਖ਼ਸੀਅਤਾਂ ਨੇ ਏਕਤਾ ਤੇ ਅਧਿਆਤਮਿਕਤਾ ਦਾ ਦਿੱਤਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।