25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਜਪਾ ਦੀ ਨਸ਼ਾ ਮੁਕਤ ਯਾਤਰਾ ਹਲਕਾ ਫ਼ਤਹਿਗੜ੍ਹ ਚੂੜੀਆਂ ’ਚ ਪਹੁੰਚੀ ਕਾਲਾ ਅਫਗਾਨਾ ਵਿਖੇ ਭਾਜਪਾ ਵਰਕਰਾਂ ਵਲੋਂ ਨਿੱਘਾ ਸਵਾਗਤ

ਫਤਹਿਗੜ੍ਹ ਚੂੜੀਆਂ, 24 ਸਤੰਬਰ (ਅਵਤਾਰ ਸਿੰਘ ਰੰਧਾਵਾ)-ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਹਲਕਾ ਫਤਹਿਗੜ੍ਹ ਚੂੜੀਆਂ ਵਿਖੇ ਪਹੁੰਚੀ, ਜਿਸ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ’ਚ ਭਾਜਪਾ ਵਰਕਰ ਜਗ੍ਹਾ ਜਗ੍ਹਾ ’ਤੇ ਇਕੱਤਰ ਹੋਏ ਹਨ। ਇਹ ਨਸ਼ਾ ਮੁਕਤ ਯਾਤਰਾ ਬਟਾਲਾ ਨੇੜੇ ਸੁਨੱਈਆ ਤੋਂ ਅਲੀਵਾਲ, ਕਾਲਾ ਅਫਗਾਨਾ, ਫਤਹਿਗੜ੍ਹ ਚੂੜੀਆਂ ਤੋਂ ਹੁੰਦੀ ਹੋਈ ਹਲਕੇ ਦੇ ਮੇਨ ਰਸਤਿਆਂ ਰਾਹੀਂ ਵਾਪਸ ਹੋਈ।

ਭਾਜਪਾ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਾਲਾ ਅਫਗਾਨਾ ਪਹੁੰਚਣ ’ਤੇ ਸਵਾਗਤ ਕਰਦੇ ਭਾਜਪਾ ਵਰਕਰ। ਤਸਵੀਰ : ਅਵਤਾਰ ਸਿੰਘ ਰੰਧਾਵਾ 25-09-2026
ਫਤਹਿਗੜ੍ਹ ਚੂੜੀਆਂ, 24 ਸਤੰਬਰ (ਅਵਤਾਰ ਸਿੰਘ ਰੰਧਾਵਾ)-ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਹਲਕਾ ਫਤਹਿਗੜ੍ਹ ਚੂੜੀਆਂ ਵਿਖੇ ਪਹੁੰਚੀ, ਜਿਸ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ’ਚ ਭਾਜਪਾ ਵਰਕਰ ਜਗ੍ਹਾ ਜਗ੍ਹਾ ’ਤੇ ਇਕੱਤਰ ਹੋਏ ਹਨ। ਇਹ ਨਸ਼ਾ ਮੁਕਤ ਯਾਤਰਾ ਬਟਾਲਾ ਨੇੜੇ ਸੁਨੱਈਆ ਤੋਂ ਅਲੀਵਾਲ, ਕਾਲਾ ਅਫਗਾਨਾ, ਫਤਹਿਗੜ੍ਹ ਚੂੜੀਆਂ ਤੋਂ ਹੁੰਦੀ ਹੋਈ ਹਲਕੇ ਦੇ ਮੇਨ ਰਸਤਿਆਂ ਰਾਹੀਂ ਵਾਪਸ ਹੋਈ। ਇਸ ਮੌਕੇ ਕਾਲਾ ਅਫਗਾਨਾ ਸਮੇਤ ਵੱਖ-ਵੱਖ ਥਾਈਂ ਨਸ਼ਾ ਮੁਕਤ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੋਂਦ ’ਚ ਆਉਣ ਵੇਲੇ ਪੰਜਾਬ ਵਾਸੀਆਂ ਨਾਲ ਨਸ਼ੇ ਖਤਮ ਕਰਨ ਲਈ ਵੱਡਾ ਵਾਅਦਾ ਕੀਤਾ ਸੀ, ਜਦਕਿ ਨਸ਼ਾ ਘੱਟ ਹੋਣ ਦੀ ਬਜਾਏ ਹਰ ਘਰ ਦੀਆਂ ਬਰੂਹਾਂ ਵਿਚ ਪਹੁੰਚ ਚੁੱਕਾ ਹੈ ਅਤੇ ਮਾਪਿਆਂ ਦੇ ਇਕਲੌਤੇ ਪੁੱਤਰ ਜਿੰਦਗੀਆਂ ਨਸ਼ੇ ਦੀ ਭੇਟ ਚੜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਮੁਕਾਮ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਹੋ ਚੁੱਕੀ ਹੈ, ਕਿਉਂਕਿ ਇਸ ਸਰਕਾਰ ਦੇ ਰਾਜਭਾਗ ਮੌਕੇ ਕੋਈ ਵੀ ਸੁਰੱਖਿਅਤ ਨਹੀਂ ਹੈ। ਯਾਤਰਾ ’ਚ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਇਕਬਾਲ ਸਿੰਘ ਲਾਲਪੁਰਾ, ਭਾਜਪਾ ਦੇ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ, ਹੀਰਾ ਸਿੰਘ ਵਾਲੀਆ, ਦਿਹਾਤੀ ਖੇਤਰ ਦੇ ਪ੍ਰਧਾਨ ਰਾਣਾ ਰਣਜੀਤ ਸਿੰਘ ਕਾਲਾ ਅਫਗਾਨਾ, ਸਰਕਲ ਪ੍ਰਧਾਨ ਕਸ਼ਮੀਰ ਸਿੰਘ ਰਾਪੁਰ, ਸੂਬੇ ਅਵਤਾਰ ਸਿੰਘ, ਥਾਣੇਦਾਰ ਹਰਭਜਨ ਸਿੰਘ ਮਲਕਵਾਲ, ਕਰਦੀ ਸਿੰਘ ਮੰਜਿਆਂਵਾਲੀ, ਦਲਜੀਤ ਸਿੰਘ ਸੰਧੂ, ਬਿਕਰਮਜੀਤ ਸਿੰਘ ਖਹਿਰਾ, ਹਰਪ੍ਰੀਤ ਸਿੰਘ ਤੇਜਾ ਕਲਾਂ, ਕੁਲਵਿੰਦਰ ਸਿੰਘ ਘਣੀਆ, ਰਜਿੰਦਰ ਸਿੰਘ ਸਰਕਲ ਘਸੀਟਪੁਰ, ਸੁਖਵਿੰਦਰ ਸਿੰਘ ਢਡਿਆਲਾ ਨੱਤ, ਪ੍ਰਦੀਪ ਸਿੰਘ ਸਰਕਲ ਕਿਲਾ ਲਾਲ ਸਿੰਘ, ਬੁੱਧ ਸਿੰਘ ਕਿਲਾ, ਜਤਿੰਦਰ ਸਿੰਘ ਦਿਆਲਗੜ੍ਹ, ਮੰਗਾ ਸਿੰਘ ਸਰੂਪਵਾਲੀ, ਰਵਿੰਦਰ ਸਿੰਘ ਖੱਖ, ਗਿਰਦੌਰ ਸਿੰਘ ਹਸਨਪੁਰ, ਬਲਦੇਵ ਸਿੰਘ ਘੋਗਾ, ਸਨੀ, ਧੀਰ ਸਿੰਘ ਵੀਲਾ ਤੇਜਾ, ਰਣਜੀਤ ਸਿੰਘ ਤੇਜਾ, ਬਲਵਿੰਦਰ ਸਿੰਘ ਮਾਨ, ਹਰਦੀਪ ਸਿੰਘ, ਵਰਿੰਦਰ ਸਿੰਘ ਪਾਰੋਵਾਲ, ਬਲਵੰਤ ਸਿੰਘ ਮੰਜਿਆਂਵਾਲ ਕੁਲਵਿੰਦਰ ਸਿੰਘ, ਸਿਮਰਜੀਤ ਸਿੰਘ ਮਾਨ, ਦਵਿੰਦਰ ਸਿੰਘ, ਹਰਪਾਲ ਸਿੰਘ ਆਦਿ ਸ਼ਾਮਿਲ ਹਨ ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ’ਚ ਹਰਕੀਰਤ ਸਿੰਘ ਨੇ ਜਿੱਤਿਆ ਕਾਂਸੇ ਦਾ ਤਗਮਾ ਅਗਲੀ ਖ਼ਬਰ ਮੀਰੀ ਪੀਰੀ ਖਾਾਲਸਾ ਮਾਰਚ ਦਾ ਕਾਦੀਆਂ ਦੀ ਸੰਗਤਾਂ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।