27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਲੰਬੀ ‘ਚ ਆਪ ਨੂੰ ਟਕਸਾਲੀ ਝਟਕਾ: ਸਾਬਕਾ ਹਲਕਾ ਇੰਚਾਰਜ ਗੁਰਮੀਤ ਰਾੜੀਆ ਨੇ ਫੜਿਆ ਕਾਂਗਰਸ ਦਾ ‘ਹੱਥ’

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 27 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਿਆਸੀ ਹਲਕੇ ਲੰਬੀ ਵਿਚ...

ਅਜੀਤ ਡੈਸਕ 27-10-2026

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 27 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਿਆਸੀ ਹਲਕੇ ਲੰਬੀ ਵਿਚ ਸੱਤਾਪੱਖ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਮੁੱਢਲੇ ਦੌਰ ਤੋਂ ਹਲਕੇ ਵਿਚ ‘ਆਪ’ ਦਾ ਝੰਡਾ ਚੁੱਕਣ ਵਾਲੇ ਟਕਸਾਲੀ ਆਗੂ ਅਤੇ ਸਾਬਕਾ ਹਲਕਾ ਇੰਚਾਰਜ ਗੁਰਮੀਤ ਸਿੰਘ ਰਾੜੀਆ (ਗੁਰੂਸਰ ਯੋਧਾ) ਨੇ ‘ਆਪ’ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਕਾਂਗਰਸ ਦੇ ਲੰਬੀ ਤੋਂ ਸੰਭਾਵੀ ਉਮੀਦਵਾਰ ਫ਼ਤਹਿ ਸਿੰਘ ਬਾਦਲ ਦੀ ਅਗਵਾਈ ਹੇਠ ਰਾੜੀਆ ਨੇ ਅੱਜ ਦੇਰ ਸ਼ਾਮ ਸੂਬਾ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਕਰਕੇ ਪਾਰਟੀ ਜੁਆਇਨ ਕੀਤੀ। ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਪੂਰੇ ਮਾਣ-ਸਤਿਕਾਰ ਦਾ ਭਰੋਸਾ ਦਿੱਤਾ।

ਗੁਰਮੀਤ ਰਾੜੀਆ 2019 ਤੋਂ 2021 ਦੌਰਾਨ ਲੰਬੀ ਦੇ ਹਲਕਾ ਇੰਚਾਰਜ, ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਫ਼ਤਹਿਪੁਰ ਮਨੀਆਂ ਜ਼ੋਨ ਦੇ ਬਲਾਕ ਪ੍ਰਧਾਨ ਰਹੇ ਹਨ। ਆਗਾਮੀ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਇਹ ਕਦਮ ਟਕਸਾਲੀ ਕਾਡਰ ਵਿਚਲੀ ਬੇਚੈਨੀ ਅਤੇ ਅਣਦੇਖੀ ਦਾ ਸਿੱਟਾ ਮੰਨਿਆ ਜਾ ਰਿਹਾ ਹੈ। ਪਿੱਛੇ ਜਿਹੇ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੀ ਚੇਅਰਮੈਨੀ ਵਿਚ ਫੇਰਬਦਲ ਕਰਕੇ ਖੇਤੀ ਮੰਤਰੀ ਦੇ ਕਰੀਬੀ ਨੂੰ ਲਗਾਉਣ ਕਾਰਨ ਟਕਸਾਲੀ ਵਰਕਰਾਂ ’ਚ ਭਾਰੀ ਰੋਸ ਹੈ।

 

 

ਪਿਛਲੀ ਖ਼ਬਰ ਲੱਖੋਵਾਲ ਕਲਾਂ ’ਚ ਪੰਚਾਇਤੀ ਖ਼ਰਚਿਆਂ ਦੀ ਜਾਂਚ ਦੀ ਮੰਗ ਉੱਠੀ ਅਗਲੀ ਖ਼ਬਰ ਮਾਹੌਲ ਖ਼ਰਾਬ ਕਰਨ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼- ਐਸ.ਐਸ.ਪੀ.