ਮੀਰੀ ਪੀਰੀ ਖਾਾਲਸਾ ਮਾਰਚ ਦਾ ਕਾਦੀਆਂ ਦੀ ਸੰਗਤਾਂ ਵਲੋਂ ਭਰਵਾਂ ਸਵਾਗਤ
ਕਾਦੀਆਂ, 24 ਸਤੰਬਰ (ਕੁਲਵਿੰਦਰ ਸਿੰਘ/ਹਰਦੀਪ ਸਿੰਘ ਸੰਧੂ )- ਮੀਰੀ ਪੀਰੀ ਖ਼ਾਲਸਾ ਮਾਰਚ ਮਹਾਨ ਨਗਰ ਕੀਰਤਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਪਰਿਕਰਮਾ ਕਰਦਾ ਹੋਇਆ ਕਾਦੀਆਂ ਸ਼ਹਿਰ ਅੰਦਰ ਪੁੱਜਣ ਤੇ ਇਲਾਕਾ ਵਾਸੀਆਂ ਤੇ ਸੰਗਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਤੇ ਪੰਜ ਪਿਆਰੇ ਸਾਹਿਬਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ.
ਕਾਦੀਆਂ, 24 ਸਤੰਬਰ (ਕੁਲਵਿੰਦਰ ਸਿੰਘ/ਹਰਦੀਪ ਸਿੰਘ ਸੰਧੂ )- ਮੀਰੀ ਪੀਰੀ ਖ਼ਾਲਸਾ ਮਾਰਚ ਮਹਾਨ ਨਗਰ ਕੀਰਤਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਪਰਿਕਰਮਾ ਕਰਦਾ ਹੋਇਆ ਕਾਦੀਆਂ ਸ਼ਹਿਰ ਅੰਦਰ ਪੁੱਜਣ ਤੇ ਇਲਾਕਾ ਵਾਸੀਆਂ ਤੇ ਸੰਗਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਤੇ ਪੰਜ ਪਿਆਰੇ ਸਾਹਿਬਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਗੋਰਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਕਾਦੀਆਂ ਦੇ ਸੀਨੀਅਰ ਆਗੂ ਕੰਵਲਪ੍ਰੀਤ ਸਿੰਘ ਕਾਕੀ, ਮਾਸਟਰ ਜੋਗਿੰਦਰ ਸਿੰਘ ਬਟਾਲਾ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਨੁਮਾਇੰਦਿਆਂ ਅਤੇ ਅਹਿਮਦੀਆ ਭਾਈਚਾਰੇ, ਸਮੂਹ ਭਾਟੀਆ ਪਰਿਵਾਰ ਸਮੇਤ ਕਾਦੀਆਂ ਸ਼ਹਿਰ ਦੇ ਵੱਖ-ਵੱਖ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂਆਂ, ਸਮੇਤ ਸੰਗਤਾਂ ਵਲੋਂ ਇਸ ਮਹਾਨ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿਚ ਮੈਨੇਜਰ ਗੁਰਤਿੰਦਰ ਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਭਾਈ ਚਰਨਜੀਤ ਸਿੰਘ, ਸਰਦਾਰ ਤਰਸੇਮ ਸਿੰਘ, ਸਰਦਾਰ ਗੁਰਮੁਖ ਸਿੰਘ ਖ਼ਾਲਸਾ ਪ੍ਰਚਾਰਕ ਧਰਮ ਕਮੇਟੀ ਸ਼੍ਰੋਮਣੀ ਕਮੇਟੀ, ਭਾਈ ਕਪਿਲਦੀਪ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਗੁਰਸੇਵਕ ਸਿੰਘ, ਜਤਿੰਦਰ ਸਿੰਘ, ਰਤਨ ਸਿੰਘ, ਸਲਵਿੰਦਰ ਸਿੰਘ ,ਦਲਜੀਤ ਸਿੰਘ, ਤਰਲੋਕ ਸਿੰਘ, ਚੈਨ ਸਿੰਘ , ਬਲਕਾਰ ਸਿੰਘ, ਜਗੀਰ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ ਭਾਟੀਆ, ਅਰਸ਼ਦੀਪ ਸਿੰਘ ਭਾਟੀਆ, ਬਲਰਾਜ ਸਿੰਘ ਪੰਨੂੰ ਕੋਟਲਾ ਮੂਸਾ, ਦਿਲਬਾਗ ਸਿੰਘ, ਪ੍ਰਿਥੀਪਾਲ ਸਿੰਘ ਨਿਰਮਾਣ , ਦਲਜੀਤ ਸਿੰਘ ਬਿੱਟੂ, ਹਰਪ੍ਰੀਤ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ, ਹਰਜਿੰਦਰ ਸਿੰਘ, ਡਾ. ਅਮਰਜੀਤ ਸਿੰਘ, ਸੁਖਦੀਪ ਸਿੰਘ, ਕੌਂਸਲਰ ਸੁਖਪ੍ਰੀਤ ਸਿੰਘ ਸੈਬੀ ਭਾਟੀਆ, ਕੌਂਸਲਰ ਬੀਬੀ ਹਰਪਾਲ ਕੌਰ, ਕੌਂਸਲਰ ਰਜੇਸ਼ ਕੁਮਾਰ ਰਿੰਕੂ, ਸਾਬਕਾ ਕੌਂਸਲਰ ਗੁਰਨਾਮ ਸਿੰਘ, ਹਰਭਜਨ ਸਿੰਘ, ਜਸਵੰਤ ਸਿੰਘ ਭਾਟੀਆ ਪੂਰਨ ਸਿੰਘ, ਕਮਲਪ੍ਰੀਤ ਸਿੰਘ ਰਾਜਾ, ਮਨਜੀਤ ਸਿੰਘ, ਕੌਂਸਲਰ ਗੁਰਬਚਨ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ ।