28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

8886 ਟੀਚਰ ਯੂਨੀਅਨ ਗੁਰਦਾਸਪੁਰ ਦਾ ਗਠਨ

ਸ੍ਰੀ ਹਰਗੋਬਿੰਦਪੁਰ, 27 ਅਕਤੂਬਰ (ਕੰਵਲਜੀਤ ਸਿੰਘ ਚੀਮਾ)-8886 ਟੀਚਰ ਯੂਨੀਅਨ ਗੁਰਦਾਸਪੁਰ ਦੀ ਅਹਿਮ ਕਨਵੈਨਸ਼ਨ ਹੋਈ। ਇਸ ਦੌਰਾਨ ਐਸ ਐਸ ਏ, ਰਮਸਾ, ਆਦਰਸ਼ ਅਤੇ ਮਾਡਲ ਸਕੂਲ ਦੇ ਅਧਿਆਪਕਾਂ ਨੇ 8886 ਅਧਿਆਪਕ ਯੂਨੀਅਨ ਦਾ ਗਠਨ ਕਰਦਿਆਂ ਰਾਜਪ੍ਰੀਤ ਸਿੰਘ ਢਿੱਲੋਂ ਨੂੰ ਜਥੇਬੰਦੀ ਦਾ ਸਰਪ੍ਰਸਤ ਤੇ ਹੈੱਡਮਾਸਟਰ ਦਲਜੀਤ ਸਿੰਘ ਖਾਲਸਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ।

ਅਜੀਤ ਡੈਸਕ 28-10-2026
ਸ੍ਰੀ ਹਰਗੋਬਿੰਦਪੁਰ, 27 ਅਕਤੂਬਰ (ਕੰਵਲਜੀਤ ਸਿੰਘ ਚੀਮਾ)-8886 ਟੀਚਰ ਯੂਨੀਅਨ ਗੁਰਦਾਸਪੁਰ ਦੀ ਅਹਿਮ ਕਨਵੈਨਸ਼ਨ ਹੋਈ। ਇਸ ਦੌਰਾਨ ਐਸ ਐਸ ਏ, ਰਮਸਾ, ਆਦਰਸ਼ ਅਤੇ ਮਾਡਲ ਸਕੂਲ ਦੇ ਅਧਿਆਪਕਾਂ ਨੇ 8886 ਅਧਿਆਪਕ ਯੂਨੀਅਨ ਦਾ ਗਠਨ ਕਰਦਿਆਂ ਰਾਜਪ੍ਰੀਤ ਸਿੰਘ ਢਿੱਲੋਂ ਨੂੰ ਜਥੇਬੰਦੀ ਦਾ ਸਰਪ੍ਰਸਤ ਤੇ ਹੈੱਡਮਾਸਟਰ ਦਲਜੀਤ ਸਿੰਘ ਖਾਲਸਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਕਨਵੈਨਸ਼ਨ ਦੌਰਾਨ ਸ੍ਰੀ ਕਪਿਲ ਸ਼ਰਮਾ ਨੂੰ ਜਨਰਲ ਸਕੱਤਰ, ਹੈਡਮਾਸਟਰ ਵਿਜੇ ਕੁਮਾਰ ਨੂੰ ਉਪ ਪ੍ਰਧਾਨ ਤੇ ਹੈਡਮਾਸਟਰ ਨਵਦੀਪ ਸਿੰਘ ਮੰਡ ਨੂੰ ਜ਼ਿਲ੍ਹਾ ਕੋਆਰਡੀਨੇਟਰ ਐਲਾਨਿਆ ਗਿਆ। ਕਨਵੈਨਸ਼ਨ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਧਿਆਪਕਾਂ ਨਾਲ ਸਬੰਧਤ ਚੱਲ ਰਹੇ ਵੱਖ-ਵੱਖ ਕੇਸਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੁੱਖ ਸਰਪ੍ਰਸਤ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਇਸ ਕਨਵੈਨਸ਼ਨ ਦਾ ਮੁੱਖ ਉਦੇਸ਼ ਅਧਿਆਪਕਾਂ ਵਲੋਂ ਸੇਵਾ ਵਿਚ ਸ਼ਾਮਲ ਹੋਣ ਦੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਬਣਦੇ ਲਾਭ ਪ੍ਰਾਪਤ ਕਰਨ ਲਈ ਸੰਘਰਸ਼ ਤੇਜ਼ ਕਰਨ ਅਤੇ ਸੀਨੀਆਰਤਾ ਨਾਲ ਸਬੰਧਤ ਅਦਾਲਤੀ ਕੇਸਾਂ ਬਾਰੇ ਯੋਜਨਾਬੰਦੀ ਕਰਨਾ ਹੈ। ਇਸ ਮੌਕੇ ਹੈਡਮਾਸਟਰ ਹਰਭਜਨ ਲਾਲ, ਹੈਡਮਿਸਟਰੈਸ ਭਾਰਤੀ ਦੱਤਾ, ਨਰੇਸ਼ ਸ਼ਰਮਾ, ਅਜਿਤ ਸਿੰਘ, ਬਲਵਿੰਦਰ ਕੁਮਾਰ, ਸੁੱਖਵਿੰਦਰ ਸਿੰਘ, ਨਿੱਧੀ ਸ਼ਰਮਾ, ਵੀਨਾ ਡੱਡਵਾਲ, ਕਰਮਜੀਤ ਚੀਮਾ, ਰੁਪਿੰਦਰ ਕੌਰ, ਜੋਗਾ ਸਿੰਘ, ਬਚਿੱਤਰ ਸਿੰਘ, ਕੀਮਤੀ ਵਰਮਾ, ਸੁਨੀਲ ਕੁਮਾਰ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਵਿਖੇ ਸਟੋਰੀ ਟੈਲਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਏ.ਐਸ.ਆਈ ਪ੍ਰਭਜੋਤ ਸਿੰਘ ਦਾਨਿਆਂਵਾਲੀ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।