ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਖਰੀਦ ਸੀਜ਼ਨ 2026-27 ਦੌਰਾਨ ਖਰੀਦ ਕੀਤੇ ਜਾ ਰਹੇ ਝੋਨੇ ਦੇ ਪ੍ਰਬੰਧਾਂ ਸੰਬੰਧੀ ਮੀਟਿੰਗ
ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਡਿਪਟੀ ਕਮਿਸ਼ਨਰ ਆਦਿਤਿਆ ਉਪਲ ਦੀ ਪ੍ਰਧਾਨਗੀ ਹੇਠ ਖਰੀਦ ਸੀਜ਼ਨ 2026-27 ਦੌਰਾਨ ਖਰੀਦ ਕੀਤੇ ਜਾ ਰਹੇ ਝੋਨੇ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਅਮਨਜੀਤ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਦਾਸਪੁਰ ਸਮੂਹ ਜ਼ਿਲ੍ਹਾ ਮੈਨੇਜਰ (ਮਾਰਕਫੈਡ, ਪਨਸਪ, ਵੇਅਰ ਹਾਊਸ ਤੇ ਐਫ.
ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਡਿਪਟੀ ਕਮਿਸ਼ਨਰ ਆਦਿਤਿਆ ਉਪਲ ਦੀ ਪ੍ਰਧਾਨਗੀ ਹੇਠ ਖਰੀਦ ਸੀਜ਼ਨ 2026-27 ਦੌਰਾਨ ਖਰੀਦ ਕੀਤੇ ਜਾ ਰਹੇ ਝੋਨੇ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਅਮਨਜੀਤ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਦਾਸਪੁਰ ਸਮੂਹ ਜ਼ਿਲ੍ਹਾ ਮੈਨੇਜਰ (ਮਾਰਕਫੈਡ, ਪਨਸਪ, ਵੇਅਰ ਹਾਊਸ ਤੇ ਐਫ.ਸੀ.ਆਈ) ਖਰੀਦ ਏਜੰਸੀਆ ਗੁਰਦਾਸਪੁਰ ਤੇ ਜ਼ਿਲ੍ਹਾ ਮੰਡੀ ਅਫ਼ਸਰ ਗੁਰਦਾਸਪੁਰ ਹਾਜਰ ਹੋਏ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨ ਵਲੋਂ ਜ਼ਿਲ੍ਹਾ ਮੈਨੇਜਰ ਐਫ.ਸੀ.ਆਈ ਨੂੰ ਕਿਹਾ ਕਿ ਜਿਨ੍ਹਾਂ ਮੰਡੀਆਂ ਤੇ ਰਾਈਸ ਮਿਲਾਂ ’ਚ ਰੱਬੀ ਸਾਲ 2026-27 ਦੀ ਕਣਕ ਭੰਡਾਰ ਹੈ, ਉਸ ਦੀ ਤੁਰੰਤ ਰੋਡ ਮੂਵਮੈਂਟ ਰਾਹੀਂ ਨਿਕਾਸੀ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸੀਜਨ ਦੌਰਾਨ ਆੜਤੀਆਂ ਤੇ ਕਿਸਾਨਾਂ ਨੂੰ ਕੋਈ ਔਕੜ ਪੇਸ਼ ਨਾ ਆਵੇ। ਮੀਟਿੰਗ ਦੌਰਾਨ ਉਨ੍ਹਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਹਾ ਕਿ ਉਹ ਸ਼ੀਜਨ ਦੌਰਾਨ ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀਆ ’ਚ ਲਿਆਉਣ ਲਈ ਪ੍ਰੇਰਿਤ ਕਰਨ ਜੋ ਭਾਰਤ ਸਰਕਾਰ ਵਲੋਂ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦਿਆ ਜਾਣਾ ਹੈ। ਇਸ ਲਈ ਸਮੂਹ ਕਿਸਾਨ ਖਰੀਦ ਸੀਜਨ ਦੌਰਾਨ ਸੁੱਕਾ ਝੋਨਾ ਹੀ ਮੰਡੀਆ ਵਿਚ ਲੈ ਕੇ ਆਉਣ ਤਾਂ ਜੋ ਫਸਲ ਵੇਚਣ ਸਮੇਂ ਕਿਸੇ ਤਰ੍ਹਾਂ ਦੀ ਔਕੜ ਪੇਸ਼ ਨਾ ਆਵੇ ਤੇ ਕਿਸਾਨਾਂ ਨੂੰ ਸਰਕਾਰ ਦੁਆਰਾ ਨਿਰਧਾਰਿਤ ਐਮ.ਐਸ.ਪੀ 2461 ਰੁਪਏ ਪ੍ਰਤੀ ਕੁਇੰਟਲ ਹੀ ਪ੍ਰਾਪਤ ਹੋਵੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਕਿਹਾ ਕਿ ਪੈਡੀ ਸ਼ੀਜਨ ਵਿਚ ਕਿਸੇ ਵੀ ਕਿਸਾਨ/ਆੜਤੀਆ ਨੂੰ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ ਤੇ ਜੇਕਰ ਕੋਈ ਮਸਲਾ ਧਿਆਨ ਵਿਚ ਆਉਦਾ ਹੈ ਤਾਂ ਉਸ ਦਾ ਜਲਦ ਨਿਪਟਾਰਾ ਕੀਤਾ ਜਾਵੇ। ਮੀਟਿੰਗ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਲੋ ਦੱਸਿਆ ਕਿ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ 30 ਨਵੰਬਰ ਤੱਕ ਮੁਕੰਮਲ ਹੋਵੇਗੀ। ਭਾਰਤ ਸਰਕਾਰ ਵਲੋ ਇਸ ਸਾਲ ਝੋਨੇ ਦੀ ਖਰੀਦ ਸਾਲ 2022-23, 2023-24 ਅਤੇ 2024-25 ਦੌਰਾਨ ਖਰੀਦ ਕੀਤੀ ਪੈਡੀ (ਖਰੀਦ ਸਾਲ 2025-26 ਨੂੰ ਛੱਡ ਕੇ) ਪਿਛਲੇ ਤਿੰਨ ਸਾਲਾ ਦੀ ਔਸਤ ਦੇ ਅਧਾਰ ’ਤੇ ਕੀਤੀ ਜਾਣੀ ਹੈ। ਜਿਸ ਮੁਤਾਬਿਕ ਜ਼ਿਲ੍ਹੇ ਵਿਚ ਪੈਡੀ ਦੀ ਖਰੀਦ 785520 ਐਮ.ਟੀ ਲਗਪਗ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 92 ਮੰਡੀਆਂ ਹਨ ਅਤੇ ਇਸ ਤੋਂ ਇਲਾਵਾ ਸਬ ਮੰਡੀ ਯਾਰਡ ਵੀ ਲੋੜ ਪੈਣ ’ਤੇ ਬਣਾਏ ਜਾਣਗੇ।