19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪੰਜਾਬ ’ਚ ਭਾਜਪਾ ਦੀ ਸਰਕਾਰ ਆਉਣ ’ਤੇ ਨਸ਼ਿਆਂ ਤੇ ਗੁੰਡਾਗਰਦੀ ’ਤੇ ਪਵੇਗੀ ਨਕੇਲ - ਵਿਜੇ ਸੋਨੀ

ਕੋਟਲੀ ਸੂਰਤ ਮੱਲ੍ਹੀ, 18 ਸਤੰਬਰ (ਕੁਲਦੀਪ ਸਿੰਘ ਨਾਗਰਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਪਾਰ ਸੈਲ ਦੇ ਕਨਵੀਨਰ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਭਾਜਪਾ ਦੇ ਟਿਕਟ ਦੇ ਦਾਅਵੇਦਾਰ ਵਿਜੇ ਕੁਮਾਰ ਸੋਨੀ ਨੇ ਕੋਟਲੀ ਸੂਰਤ ਮੱਲ੍ਹੀ ’ਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸਬੋਧਨ ਕਰਦਿਆਂ ਕਿਹਾ ਕਿ ਪੰਜਾਬ ’ ਚ ਭਾਜਪਾ ਦੀ ਸਰਕਾਰ ਆਉਣ ਤੇ ਨਸ਼ਿਆਂ ਤੇ ਗੁੰਡਾਗਰਦੀ ਨੂੰ ਨਕੇਲ ਪਾ ਕੇ ਲੋਕਾਂ ਨੂੰ ਅਮਨਸ਼ਾਂਤੀ ਦਾ ਰਾਜ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਲੋਕ ਧੜਾਧੜ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ ਤੇ ਆ ਰਹੀਆ ਵਿਧਾਨ ਸਭਾ ਚੋਣਾ ’ਚ ਭਾਜਪਾ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।

ਅਜੀਤ ਡੈਸਕ 19-09-2026
ਕੋਟਲੀ ਸੂਰਤ ਮੱਲ੍ਹੀ, 18 ਸਤੰਬਰ (ਕੁਲਦੀਪ ਸਿੰਘ ਨਾਗਰਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਪਾਰ ਸੈਲ ਦੇ ਕਨਵੀਨਰ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਭਾਜਪਾ ਦੇ ਟਿਕਟ ਦੇ ਦਾਅਵੇਦਾਰ ਵਿਜੇ ਕੁਮਾਰ ਸੋਨੀ ਨੇ ਕੋਟਲੀ ਸੂਰਤ ਮੱਲ੍ਹੀ ’ਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸਬੋਧਨ ਕਰਦਿਆਂ ਕਿਹਾ ਕਿ ਪੰਜਾਬ ’ ਚ ਭਾਜਪਾ ਦੀ ਸਰਕਾਰ ਆਉਣ ਤੇ ਨਸ਼ਿਆਂ ਤੇ ਗੁੰਡਾਗਰਦੀ ਨੂੰ ਨਕੇਲ ਪਾ ਕੇ ਲੋਕਾਂ ਨੂੰ ਅਮਨਸ਼ਾਂਤੀ ਦਾ ਰਾਜ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਲੋਕ ਧੜਾਧੜ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ ਤੇ ਆ ਰਹੀਆ ਵਿਧਾਨ ਸਭਾ ਚੋਣਾ ’ਚ ਭਾਜਪਾ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਤੇ ਪਿੰਡ ਹਕੀਮਪੁਰ ਦੇ ਸੋਮ ਰਾਜ ਰੱਜੀ, ਹਰਪ੍ਰੀਤ ਸਿੰਘ,ਗਿਆਨ ਸਿੰਘ, ਸਨੀ ਸਿੰਘ, ਬਲਦੇਵ ਸਿੰਘ ਸਾਥੀਆ ਸਮੇਤ ਭਾਜਪਾ ’ਚ ਸਾਮਿਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਦਾ ਵਿਜੇ ਸੋਨੀ ਨੇ ਭਰਵਾ ਸਵਾਗਤ ਕਰਦਿਆਂ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦੇਣ ਦਾ ਵਿਸਵਾਸ ਦਿਵਾਇਆ। ਇਸ ਮੌਕੇ ਤੇ ਉਨਾ ਨਾਲ ਮਾਸਟਰ ਨੰਦ ਕਿਸੋਰ, ਪਵਨ ਕੁਮਾਰ ਦੇਹੜ, ਹਰਬੰਸ ਹਲਵਾਈ, ਬਲਵਿੰਦਰ ਕੁਮਾਰ, ਕੰਵਲਜੀਤ ਸਿੰਘ, ਮਲਕੀਤ ਸਿੰਘ, ਜੋਰਾਵਰ ਸਿੰਘ, ਰਵਿੰਦਰ ਮਸੀਹ ਕੁਹਾਲੀ, ਸੋਨੂੰ ਮਸੀਹ ਰਾਏਚੱਕ ਸਮੇਤ ਪਾਰਟੀ ਵਰਕਰ ਹਾਜ਼ਰ ਸਨ ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਜੀ.ਜੀ.ਬੀ ਰਾਇਲ ਇੰਟਰਨੈਸ਼ਨਲ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮੈਗਾ ਖ਼ੂਨਦਾਨ ਕੈਂਪ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।