31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਬੱਸ ਹੇਠਾਂ ਆਉਣ ਨਾਲ 73 ਸਾਲਾ ਬਜ਼ੁਰਗ ਦੀ ਮੌਤ

ਮਾਹਿਲਪੁਰ, (ਹੁਸ਼ਿਆਰਪੁਰ), 31 ਅਕਤੂਬਰ (ਰਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਥਾਣਾ ਮਾਹਿਲਪੁਰ ਦੇ ਅੱਗੇ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਸਾਇਕਲ ’ਤੇ ਜਾ ਰਹੇ ਇਕ 73 ਸਾਲਾ ਬਜ਼ੁਰਗ ਦੀ ਮੌਤ ਹੋ ਗਈ।

ਅਜੀਤ ਡੈਸਕ 31-10-2026

ਮਾਹਿਲਪੁਰ, (ਹੁਸ਼ਿਆਰਪੁਰ), 31 ਅਕਤੂਬਰ (ਰਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਥਾਣਾ ਮਾਹਿਲਪੁਰ ਦੇ ਅੱਗੇ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਸਾਇਕਲ ’ਤੇ ਜਾ ਰਹੇ ਇਕ 73 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅਸ਼ੋਕ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਮਾਹਿਲਪੁਰ, ਜੋ ਸਾਇਕਲ ’ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਅਚਾਨਕ ਨੰਗਲ ਤੋਂ ਆ ਰਹੀ ਬੱਸ (ਪੀ ਬੀ 12 ਵਾਈ 1441) ਨਾਲ ਟਕਰਾ ਗਿਆ ਅਤੇ ਬੱਸ ਉਸ ਦੀਆਂ ਲੱਤਾਂ ਦੇ ਉੱਪਰੋਂ ਲੱਘ ਗਈ। ਰਾਹਗਾਰਾਂ ਨੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕੀਤਾ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਨੂੰ ਕਿਸੇ ਨਿੱਜੀ ਹਸਪਤਾਲ ਵਿਚ ਲਿਜਾਇਆ ਜਾ ਰਿਹਾ ਸੀ ਕਿ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਬੱਸ ਸਮੇਤ ਡਰਾਈਵਰ ਨੂੰ ਕ਼ਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਪਿਛਲੀ ਖ਼ਬਰ ਗੁਜਰਾਤ - ਪ੍ਰਧਾਨ ਮੰਤਰੀ ਮੋਦੀ ਨੇ 400 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ... ਅਗਲੀ ਖ਼ਬਰ 1 ਨਵੰਬਰ ਨੂੰ ਮਾਵਾਂ ਭੈਣਾਂ ਦੇ ਮੋਬਾਇਲ ਫ਼ੋਨਾਂ ’ਤੇ ਵੱਜੇਗੀ ਖ਼ੁਸ਼ੀਆਂ ਦੀ ਘੰਟੀ- ਅਮਨ ਅਰੋੜਾ