06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦੁਨੇਰਾ ਮਾਰਗ ’ਤੇ ਮਨੀਮਹੇਸ਼ ਯਾਤਰੀਆਂ ਲਈ ਲੰਗਰ ਲਗਾਇਆ

ਤਾਰਾਗੜ੍ਹ, 5 ਸਤੰਬਰ (ਸੋਹਨ ਲਾਲ)-ਤਾਰਾਗੜ੍ਹ ਦੇ ਸ਼ਿਵ ਭਗਤਾਂ ਨੇ ਦੁਨੇਰਾ ਮਾਰਗ ’ਤੇ ਹਨੂੰਮਾਨ ਮੰਦਰ ਨਜ਼ਦੀਕ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਦੀ ਅਗਵਾਈ ਹੇਠ ਮਣੀਮਹੇਸ਼ ਜਾਣ ਵਾਲੇ ਯਾਤਰੀਆਂ ਲਈ 8ਵਾਂ ਵਿਸ਼ਾਲ ਲੰਗਰ, ਜਿਸ ਲੰਗਰ ਦਾ ਅੱਜ ਸੱਤਵਾਂ ਦਿਨ ਚੱਲ ਰਿਹਾ ਹੈ, ਬੜੀ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਰਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਮਣੀਮਹੇਸ਼ ਦੀ ਯਾਤਰਾ ਕਾਫ਼ੀ ਔਖੀ ਹੁੰਦੀ ਹੈ, ਇਸ ਲਈ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਕੀਤੀ ਗਈ ਹੈ।

ਅਜੀਤ ਡੈਸਕ 06-09-2026
ਤਾਰਾਗੜ੍ਹ, 5 ਸਤੰਬਰ (ਸੋਹਨ ਲਾਲ)-ਤਾਰਾਗੜ੍ਹ ਦੇ ਸ਼ਿਵ ਭਗਤਾਂ ਨੇ ਦੁਨੇਰਾ ਮਾਰਗ ’ਤੇ ਹਨੂੰਮਾਨ ਮੰਦਰ ਨਜ਼ਦੀਕ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਦੀ ਅਗਵਾਈ ਹੇਠ ਮਣੀਮਹੇਸ਼ ਜਾਣ ਵਾਲੇ ਯਾਤਰੀਆਂ ਲਈ 8ਵਾਂ ਵਿਸ਼ਾਲ ਲੰਗਰ, ਜਿਸ ਲੰਗਰ ਦਾ ਅੱਜ ਸੱਤਵਾਂ ਦਿਨ ਚੱਲ ਰਿਹਾ ਹੈ, ਬੜੀ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ।ਰਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਮਣੀਮਹੇਸ਼ ਦੀ ਯਾਤਰਾ ਕਾਫ਼ੀ ਔਖੀ ਹੁੰਦੀ ਹੈ, ਇਸ ਲਈ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਭੰਡਾਰਾ ਤਾਰਾਗੜ੍ਹ ਦੇ ਸ਼ਿਵ ਭਗਤਾਂ ਵਲੋਂ ਲਗਾਇਆ ਗਿਆ ਹੈ ਜੋ ਮਣੀਮਹੇਸ਼ ਯਾਤਰਾ ਜਾਰੀ ਰਹਿਣ ਤੱਕ ਲੰਗਰ ਲਗਾਤਾਰ ਚੱਲਦਾ ਰਹੇਗਾ। ਉਨਾਂ ਦੱਸਿਆ ਕਿ ਤਾਰਾਗੜ੍ਹ ਤੇ ਨਜ਼ਦੀਕ ਪਿੰਡਾਂ ਦੇ ਸ਼ਿਵ ਭਗਤ ਲਗਾਤਾਰ ਲੰਗਰ ਸੇਵਾ ਵਿਚ ਤਿਆਰ ਬਰ ਤਿਆਰ ਰਹਿੰਦੇ ਹਨ l ਇਸ ਮੌਕੇ ਠਾਕੁਰ ਸਰਬਜੀਤ ਸਿੰਘ ਸਭਾ, ਸਰਪੰਚ ਜੋਗਿੰਦਰ ਸਿੰਘ, ਸ਼ਾਲੂ ਮਹਾਜਨ, ਸਾਬੀ ਸਿਹੋੜਾ, ਸ਼ੇਰ ਸਿੰਘ, ਜਤਿੰਦਰ ਸਿੰਘ ਫੌਜੀ, ਸੀਤਾ ਚਾਚਾ, ਝੈਲਾ ਆਮ, ਮੋਨੂੰ ਨੰਬਰਦਾਰ, ਵਿਸ਼ਾਲ ਮਹਾਜਨ, ਅਮਨ, ਦੀਪਕ ਕੁਮਾਰ ਦੀਪੂ, ਰਾਜੇਸ਼ ਕੁਮਾਰ ਕਾਲੂ, ਤਿਲਕ ਰਾਜ, ਸੋਹਨ ਸਿੰਘ, ਅਨੂਪ ਸਿੰਘ, ਬੋਧ ਰਾਜ ਹਲਵਾਈ, ਸੈਂਟੀ ਠਾਕੁਰ ਸਮੇਤ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਹਾਜ਼ਰ ਰਹੇ।
ਪਿਛਲੀ ਖ਼ਬਰ ਕ੍ਰਾਈਸਟ ਦ ਕਿੰਗ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪੀ. ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਯ ਵਿਖੇ ਸਿਹਤ ਮੁਲਾਂਕਣ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।