03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਐਸ.ਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਸੂਚੀ ’ਚ ਨਾਂਅ ਦਰਜ ਕਰਵਾਇਆ

ਗੁਰਦਾਸਪੁਰ, 2 ਸਤੰਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ. ਡੀ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.

ਅਜੀਤ ਡੈਸਕ 03-09-2026
ਗੁਰਦਾਸਪੁਰ, 2 ਸਤੰਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ. ਡੀ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਕਾਮ ਸਮੈਸਟਰ ਚੌਥੇ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਦੱਸਿਆ ਕਿ 519 1 ਵਿਦਿਆਰਥਣਾਂ ਨੇ ਸਮੈਸਟਰ ਪ੍ਰੀਖਿਆਵਾਂ ਦਿੱਤੀਆਂ, ਜਿਨ੍ਹਾਂ ’ਚੋਂ ਅਮਨਦੀਪ ਕੌਰ ਨੇ 8.24 ਸੀ.ਜੀ.ਪੀ.ਏ ਨਾਲ ਯੂਨੀਵਰਸਿਟੀ ’ਚ 7ਵਾਂ ਮੈਰਿਟ ਸਥਾਨ, ਸਿਮਰਨਪ੍ਰੀਤ ਕੌਰ ਨੇ 8.23 ਸੀ.ਜੀ.ਪੀ.ਏ ਸਕੋਰ ਨਾਲ 9ਵਾਂ ਮੈਰਿਟ ਸਥਾਨ, ਗੁਰਲੀਨ ਕੌਰ ਨੇ 8.03 ਸੀ.ਜੀ.ਪੀ.ਏ ਸਕੋਰ ਨਾਲ 29ਵਾਂ ਮੈਰਿਟ ਤੇ ਅੰਸ਼ਿਤਾ ਕਟਰੂ ਨੇ 7.90 ਸੀ.ਜੀ.ਪੀ.ਏ ਸਕੋਰ ਨਾਲ 47ਵਾਂ ਮੈਰਿਟ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਾਲਜ ਪੱਧਰ ’ਤੇ ਗੁਰਲੀਨ ਕੌਰ ਨੇ 8.64 ਐਸ.ਜੀ.ਪੀ.ਏ ਨਾਲ ਪਹਿਲਾ, ਸਿਮਰਨਪ੍ਰੀਤ ਕੌਰ, ਅਮਨਦੀਪ ਕੌਰ ਤੇ ਰਸਲੀਨ ਕੌਰ ਨੇ 8.45 ਐਸ.ਜੀ.ਪੀ.ਏ ਨਾਲ ਦੂਜਾ, ਸ਼ਿਖਾ ਨੇ 8.18 ਐਸ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 10 ਵਿਦਿਆਰਥਣਾਂ ਨੇ 8 ਤੋਂ ਵੱਧ ਐਸ.ਜੀ.ਪੀ.ਏ, 23 ਵਿਦਿਆਰਥਣਾਂ ਨੇ 7 ਤੋਂ ਵੱਧ ਤੇ 14 ਵਿਦਿਆਰਥਣਾਂ ਨੇ 6 ਤੋਂ ਵੱਧ ਐਸ.ਜੀ.ਪੀ.ਏ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ: ਨੀਰੂ ਸ਼ਰਮਾ, ਕਾਲਜ ਪ੍ਰਧਾਨ ਮੈਡਮ ਵੈਸ਼ਾਲੀ ਸ਼ਰਮਾ ਤੇ ਕਾਲਜ ਜਨਰਲ ਸਕੱਤਰ ਡਾ: ਪੀ. ਕੇ ਬਜਾਜ ਨੇ ਸ਼ਾਨਦਾਰ ਨਤੀਜੇ ’ਤੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੇ ਕਾਮਰਸ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਇਸੇ ਤਰ੍ਹਾਂ ਮਿਹਨਤ ਕਰਕੇ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਜੂਡੋ ਖਿਡਾਰੀਆਂ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਊ ਬਾਵਾ ਲਾਲ ਹਸਪਤਾਲ ਵਲੋਂ ਮੈਡੀਕਲ ਕੈਂਪ 1...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।