03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਊ ਬਾਵਾ ਲਾਲ ਹਸਪਤਾਲ ਵਲੋਂ ਮੈਡੀਕਲ ਕੈਂਪ 16 ਨੂੰ : ਐਮ.ਡੀ. ਡਾ. ਸਿਮਰਨ

ਧਿਆਨਪੁਰ, 2 ਸਤੰਬਰ (ਕੁਲਦੀਪ ਸਿੰਘ ਸੋਨੂੰ)-ਧੰਨ-ਧੰਨ ਭਗਵਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਪ ਅਸਥਾਨ ਮੰਦਰ ਭਗਵਾਨ ਬਾਬਾ ਸ੍ਰੀ ਚੰਦ ਜੀ ਉਦਾਸ ਆਸ਼ਰਮ ਨਾਨਕ ਚੱਕ ਦੇ ਪੂਜਨੀਕ ਗੱਦੀ ਨਸ਼ੀਨ ਮਹੰਤ ਹਰੀ ਕੁੰਭ ਦਾਸ ਉਦਾਸੀਨ ਦੇ ਆਸ਼ੀਰਵਾਦ ਨਾਲ ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ 16 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸਾਬਕਾ ਸਿਵਲ ਡਾ.

ਡਾ. ਸਿਮਰਨ 03-09-2026
ਧਿਆਨਪੁਰ, 2 ਸਤੰਬਰ (ਕੁਲਦੀਪ ਸਿੰਘ ਸੋਨੂੰ)-ਧੰਨ-ਧੰਨ ਭਗਵਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਪ ਅਸਥਾਨ ਮੰਦਰ ਭਗਵਾਨ ਬਾਬਾ ਸ੍ਰੀ ਚੰਦ ਜੀ ਉਦਾਸ ਆਸ਼ਰਮ ਨਾਨਕ ਚੱਕ ਦੇ ਪੂਜਨੀਕ ਗੱਦੀ ਨਸ਼ੀਨ ਮਹੰਤ ਹਰੀ ਕੁੰਭ ਦਾਸ ਉਦਾਸੀਨ ਦੇ ਆਸ਼ੀਰਵਾਦ ਨਾਲ ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ 16 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸਾਬਕਾ ਸਿਵਲ ਡਾ. ਕਿਸ਼ਨ ਚੰਦਰ ਤੇ ਐਮ.ਡੀ. ਡਾ. ਸਿਮਰਨ ਕੌਰ ਬਾਨੀ ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿਚ ਜਨਰਲ ਸਰਜਰੀ, ਗੁਰਦੇ ਦੀਆਂ ਬਿਮਾਰੀਆਂ, ਜਨਰਲ ਮੈਡੀਸਨ ਦੇ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਸਬੰਧੀ ਡਾ. ਸਿਮਰਨ ਕੌਰ ਨੇ ਦੱਸਿਆ ਕਿ ਨਿਊ ਬਾਵਾ ਲਾਲ ਹਸਪਤਾਲ (ਨਿਸ਼ਕਾਮ ਸੇਵਾ ਗਰੁੱਪ) ਧਿਆਨਪੁਰ ਵਲੋਂ ਸਮੇਂ-ਸਮੇਂ ’ਤੇ ਜਿਥੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਂਦੀ ਹੈ, ਉਥੇ ਹੜ੍ਹ ਪੀੜਤਾਂ ਦੀ ਮਦਦ, ਗਰੀਬ ਲੜਕੀਆਂ ਦੀ ਪੜ੍ਹਾਈ ਵਿਚ ਸਹਾਇਤਾ ਕਰਨ ਤੋਂ ਇਲਾਵਾ ਹੋਰ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਇਸ ਸਮੇਂ ਡਾ. ਪਰਮਿੰਦਰ ਸਿੰਘ ਸੋਨੂੰ ਤੇ ਸਮੁੱਚਾ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਐਸ.ਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਸੂਚੀ ’ਚ ਨਾਂਅ ਦਰਜ ਕਰਵਾਇਆ ਅਗਲੀ ਖ਼ਬਰ ਬਟਾਲਾ ਬਾਰ ਦੀ ਪ੍ਰਧਾਨਗੀ ਤੇ ਹੋਰ ਅਹੁਦੇਦਾਰੀਆਂ ਲਈ 28 ਵਕੀਲਾਂ ਨੇ ਕੀਤੇ ਕਾਗਜ਼ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।