21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮਹਾਸ਼ਾ ਸਮਾਜ ਨੂੰ ਆਬਾਦੀ ਦੇ ਹਿਸਾਬ ਨਾਲ ਕਾਂਗਰਸ ਵਿਚ ਉਚਿਤ ਨੁਮਾਇੰਦਗੀ ਦੇਣ ਦੀ ਮੰਗ

ਪਠਾਨਕੋਟ, 21 ਨਵੰਬਰ (ਸੁਮਿਤ)-ਸ੍ਰੀ ਗੁਰੂ ਨਾਭਾਦਾਸ ਕਮੇਟੀ ਜ਼ਿਲ੍ਹਾ ਪਠਾਨਕੋਟ ਵਲੋਂ ਮਾਸਟਰ ਜਨਕ ਰਾਜ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸੀ ਆਗੂ ਪਰਗਟ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਮਹਾਸ਼ਾ ਸਮਾਜ ਨੂੰ ਪਾਰਟੀ ਵਿਚ ਆਬਾਦੀ ਦੇ ਅਨੁਪਾਤ ਅਨੁਸਾਰ ਉਚਿਤ ਨੁਮਾਇੰਦਗੀ ਦੇਣ ਦੀ ਮੰਗ ਕੀਤੀ ਗਈ । ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿਚ ਮਹਾਸ਼ਾ ਸਮਾਜ ਦੀ ਵੱਡੀ ਆਬਾਦੀ ਹੈ, ਪਰ ਇਸ ਦੇ ਬਾਵਜੂਦ ਕਿਸੇ ਵੀ ਪਾਰਟੀ ਵਿਚ ਸਮਾਜ ਨੂੰ ਆਬਾਦੀ ਦੇ ਅਨੁਪਾਤ ਅਨੁਸਾਰ ਬਣਦਾ ਸਥਾਨ ਨਹੀਂ ਮਿਲ ਰਿਹਾ ।

ਅਜੀਤ ਡੈਸਕ 22-11-2026
ਪਠਾਨਕੋਟ, 21 ਨਵੰਬਰ (ਸੁਮਿਤ)-ਸ੍ਰੀ ਗੁਰੂ ਨਾਭਾਦਾਸ ਕਮੇਟੀ ਜ਼ਿਲ੍ਹਾ ਪਠਾਨਕੋਟ ਵਲੋਂ ਮਾਸਟਰ ਜਨਕ ਰਾਜ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸੀ ਆਗੂ ਪਰਗਟ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਮਹਾਸ਼ਾ ਸਮਾਜ ਨੂੰ ਪਾਰਟੀ ਵਿਚ ਆਬਾਦੀ ਦੇ ਅਨੁਪਾਤ ਅਨੁਸਾਰ ਉਚਿਤ ਨੁਮਾਇੰਦਗੀ ਦੇਣ ਦੀ ਮੰਗ ਕੀਤੀ ਗਈ । ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿਚ ਮਹਾਸ਼ਾ ਸਮਾਜ ਦੀ ਵੱਡੀ ਆਬਾਦੀ ਹੈ, ਪਰ ਇਸ ਦੇ ਬਾਵਜੂਦ ਕਿਸੇ ਵੀ ਪਾਰਟੀ ਵਿਚ ਸਮਾਜ ਨੂੰ ਆਬਾਦੀ ਦੇ ਅਨੁਪਾਤ ਅਨੁਸਾਰ ਬਣਦਾ ਸਥਾਨ ਨਹੀਂ ਮਿਲ ਰਿਹਾ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿਚ ਮਹਾਸ਼ਾ ਸਮਾਜ ਦੀ ਚੰਗੀ-ਖਾਸੀ ਆਬਾਦੀ ਹੈ, ਪਰ ਸਮਾਜ ਦੇ ਕਿਸੇ ਵੀ ਵਿਅਕਤੀ ਨੂੰ ਉੱਚੇ ਅਹੁਦੇ ’ਤੇ ਨੁਮਾਇੰਦਗੀ ਨਹੀਂ ਦਿੱਤੀ ਗਈ । ਕਮੇਟੀ ਅਨੁਸਾਰ ਹਲਕਾ ਪਠਾਨਕੋਟ ਵਿਚ ਮਹਾਸ਼ਾ ਸਮਾਜ ਦੀ ਆਬਾਦੀ ਕਰੀਬ 32 ਫ਼ੀਸਦੀ, ਹਲਕਾ ਸੁਜਾਨਪੁਰ ਵਿਚ 40 ਫ਼ੀਸਦੀ ਅਤੇ ਹਲਕਾ ਭੋਆ ਵਿਚ 60 ਫ਼ੀਸਦੀ ਹੈ । ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਉਸ ਵਿਚਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਸਮਾਜ ਦੀ ਜਿੰਨ੍ਹੀ ਆਬਾਦੀ ਹੈ, ਉਸ ਨੂੰ ਉਨ੍ਹੀ ਹੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ । ਇਸੇ ਮੰਗ ਨੂੰ ਲੈ ਕੇ ਪਰਗਟ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਅਮਿਤ ਵਿਜ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਮਹਾਸ਼ਾ ਸਮਾਜ ਦੇ ਨੁਮਾਇੰਦਿਆਂ ਦੀ ਪਰਗਟ ਸਿੰਘ ਨਾਲ ਮੁਲਾਕਾਤ ਕਰਵਾਉਣ ਅਤੇ ਉਨ੍ਹਾਂ ਦੀ ਆਵਾਜ਼ ਕਾਂਗਰਸ ਲੀਡਰਸ਼ਿਪ ਤੱਕ ਪਹੁੰਚਾਉਣ ਵਿਚ ਸਹਿਯੋਗ ਦਿੱਤਾ । ਇਸ ਮੌਕੇ ਕਮੇਟੀ ਦੇ ਖ਼ਜ਼ਾਨਚੀ ਸੁਰੇਸ਼ ਲਾਡੋਚੱਕ, ਜਬਰੂ ਰਾਮ, ਕਾਂਤ ਰਾਜ, ਬਲਦੇਵ ਰਾਜ, ਕੇਵਲ ਘਿਆਲਾ, ਗਣੇਸ਼, ਬੋਧਰਾਜ, ਸੋਨੂੰ, ਬੂਟਾ ਰਾਮ ਅਤੇ ਰੌਸ਼ਨ ਲਾਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਕਾਂਗਰਸ-ਭਾਜਪਾ ਛੱਡ ਕੇ 40 ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਕਾਮਿਆਂ ਦੀ ਹੜਤਾਲ 11ਵੇਂ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।