20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਮਾਜ ਸੇਵਿਕਾ ਬੀਬੀ ਚਰਨ ਕੌਰ ਝੰਡੇਰ ਕਲਾਂ ਨਮਿਤ ਸ਼ਰਧਾਂਜਲੀ ਸਮਾਗਮ

ਬਹਿਰਾਮ, 19 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕਾ ਬੀਬੀ ਚਰਨ ਕੌਰ ਪਤਨੀ ਪ੍ਰੀਤਾ ਰਾਮ ਝੰਡੇਰ ਕਲਾਂ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ। ਉਨ੍ਹਾ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਝੰਡੇਰ ਕਲਾਂ ਵਿਖੇ ਹੋਇਆ।

ਅਜੀਤ ਡੈਸਕ 20-11-2026
ਬਹਿਰਾਮ, 19 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕਾ ਬੀਬੀ ਚਰਨ ਕੌਰ ਪਤਨੀ ਪ੍ਰੀਤਾ ਰਾਮ ਝੰਡੇਰ ਕਲਾਂ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ। ਉਨ੍ਹਾ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਝੰਡੇਰ ਕਲਾਂ ਵਿਖੇ ਹੋਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗਿਆਨੀ ਸੁਖਵਿੰਦਰ ਸਿੰਘ ਬਿਲਗਾ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੇ ਸ਼ਰਧਾਂਜਲੀ ਭੇਟ ਕਰਦਿਆ ਕਿਹਾ ਕਿ ਮਾਪਿਆਂ ਦਾ ਵਿਛੋੜਾ ਬੱਚਿਆਂ ਲਈ ਅਸਹਿ ਹੁੰਦਾ ਹੈ, ਪਰ ਵਾਹਿਗੁਰੂ ਦਾ ਭਾਣਾ ਮੰਨਣਾ ਪੈਂਦਾ ਹੈ। ਇਸ ਮੌਕੇ ਬਲਬੀਰ ਕਰਨਾਣਾ ਚੇਅਰਮੈਂਨ ਮਾਰਕੀਟ ਕਮੇਟੀ ਬੰਗਾ, ਸਰਪੰਚ ਡਾ. ਸੁਰਿੰਦਰ ਝੰਡੇਰ, ਮਾਸਟਰ ਦੇਸ ਰਾਜ ਮਾਂਗਟ, ਪਰਗਣ ਸਿੰਘ ਸਾਬਕਾ ਸਰਪੰਚ ਝੰਡੇਰ ਖੁਰਦ, ਜਸਵਿੰਦਰ ਸਿੰਘ, ਇਰਵਨ ਰੱਤੂ, ਸੁਰਿੰਦਰ ਕੁਮਾਰ ਰਾਣਾ, ਬਚਿੱਤਰ ਸਿੰਘ, ਮੇਜਰ ਰਾਮ ਰੱਤੂ, ਬੂਟਾ ਸਿੰਘ ਮਾਹਿਲ, ਸਤਪਾਲ ਖਟਕੜ, ਵਿਜੈ ਕੁਮਾਰ ਮੰਢਾਲੀ, ਸੀਤਲ ਰਾਮ, ਜੋਗਿੰਦਰ ਰਾਮ ਭਰੋਮਜਾਰਾ, ਜਸਵਿੰਦਰ ਬਾਂਸਲ, ਪ੍ਰਮਿੰਦਰ ਕੌਰ, ਸੁਖਦੀਪ ਕੌਰ, ਪ੍ਰਮਿਲਾ ਦੇਵੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਸਲਵਾਣਾ ਸਾਹਿਬ ਮਾਲੋ ਮਜਾਰਾ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਤੇ ਪ੍ਰਭਾਤ ਫੇਰੀ ਸਵਾਗਤ 22 ਨੂੰ ਅਗਲੀ ਖ਼ਬਰ ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਨੇ ‘ਭਾਰਤ ਨੂੰ ਜਾਣੋ’ ਕੁਇਜ਼ ਮੁਕਾਬਲਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।