ਸਮਾਜਿਕ ਬੁਰਾਈਆਂ ਨੂੰ ਨੱਥ ਪਾਉਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਵਿਜੈ ਕੁਮਾਰ
ਕਟਾਰੀਆਂ, 19 ਨਵੰਬਰ (ਪ੍ਰੇਮੀ ਸੰਧਵਾਂ)-ਪੁਲਿਸ ਚੌਕੀ ਕਟਾਰੀਆਂ ਦੇ ਇੰਚਾਰਜ ਵਿਜੈ ਕੁਮਾਰ ਸ਼ਰਮਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਅਨੁਸਾਰ ਜਿਹੜੇ ਵੀ ਸਮਾਜ ਵਿਰੋਧੀ ਲੋਕ ਚੋਰੀ ਛੁਪੇ ਨਸ਼ੇ ਦਾ ਧੰਦਾ ਕਰਦੇ ਹਨ ਉਨ੍ਹਾਂ ’ਤੇ ਪੁਲਿਸ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਜਿੰਨਾ ਮਰਜੀ ਸ਼ਰਾਰਤੀ ਤੋਂ ਸ਼ਰਾਰਤੀ ਅਨਸਰ ਸਮਾਜ ਵਿਰੋਧੀ ਗਤੀਵਿਧੀਆਂ ਕਰਨ ਵਾਲਾ ਬਚੀ ਜਾਵੇ ਪਰ ਆਖਰ ਪੁਲਿਸ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਬੂ ਕਰ ਹੀ ਲੈਂਦੀ ਹੈ।
ਏ. ਐਸ. ਆਈ. ਵਿਜੈ ਕੁਮਾਰ ਸ਼ਰਮਾ
20-11-2026