19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬੇਸਹਾਰਾ ਪਸ਼ੂਆਂ ਦੀ ਲਪੇਟ ’ਚ ਆਉਣ ਨਾਲ ਵਾਹਨ ਚਾਲਕ ਹੋਇਆ ਗੰਭੀਰ ਜ਼ਖ਼ਮੀ

ਸੜੋਆ, 19 ਨਵੰਬਰ (ਬਲਵਿੰਦਰ ਨਾਨੋਵਾਲੀਆ)-ਆਮ ਸੜਕਾਂ ‘ਤੇ ਨਿੱਤ ਦਿਨ ਘੁੰਮ ਰਹੇ ਬੇਸਹਾਰਾ ਪਸ਼ੂਆਂ ਵਿੱਚ ਟਕਰਾਉਣ ਕਾਰਨ ਰੋਜਾਨਾਂ ਕਈ-ਕਈ ਦੁਰਘਟਨਾਵਾਂ ਵਾਪਰ ਰਹੀਆ ਹਨ, ਪਰ ਹਾਕਮ ਸਰਕਾਰ ਵਲੋਂ ਇਸ ਸਮੱਸਿਆ ਦੇ ਹੱਲ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ, ਜਿਸ ਨਾਲ ਸਰਕਾਰ ਪ੍ਰਤੀ ਇਲਾਕਾ ਨਿਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰਾਤ ਨੂੰ ਜਦੋ ਥੌੜਾ ਜਿਹਾ ਵੀ ਹਨੇਰਾ ਹੋਣ ਲੱਗਦਾ ਹੈ, ਤਾਂ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਝੁੱਡ ਜੰਗਲ ਦੀ ਤਰਫੋ ਹੇਠਲੇ ਪਿੰਡਾਂ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ ਅਤੇ ਤੜਕਸਾਰ ਇਹ ਪਸ਼ੂ ਮੁੜ ਜੰਗਲ ਦੀ ਤਰਫ ਵਾਪਿਸ ਜਾਣਾ ਸ਼ੁਰੂ ਕਰ ਦਿੰਦੇ ਹਨ।

ਅਜੀਤ ਡੈਸਕ 20-11-2026
ਸੜੋਆ, 19 ਨਵੰਬਰ (ਬਲਵਿੰਦਰ ਨਾਨੋਵਾਲੀਆ)-ਆਮ ਸੜਕਾਂ ‘ਤੇ ਨਿੱਤ ਦਿਨ ਘੁੰਮ ਰਹੇ ਬੇਸਹਾਰਾ ਪਸ਼ੂਆਂ ਵਿੱਚ ਟਕਰਾਉਣ ਕਾਰਨ ਰੋਜਾਨਾਂ ਕਈ-ਕਈ ਦੁਰਘਟਨਾਵਾਂ ਵਾਪਰ ਰਹੀਆ ਹਨ, ਪਰ ਹਾਕਮ ਸਰਕਾਰ ਵਲੋਂ ਇਸ ਸਮੱਸਿਆ ਦੇ ਹੱਲ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ, ਜਿਸ ਨਾਲ ਸਰਕਾਰ ਪ੍ਰਤੀ ਇਲਾਕਾ ਨਿਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰਾਤ ਨੂੰ ਜਦੋ ਥੌੜਾ ਜਿਹਾ ਵੀ ਹਨੇਰਾ ਹੋਣ ਲੱਗਦਾ ਹੈ, ਤਾਂ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਝੁੱਡ ਜੰਗਲ ਦੀ ਤਰਫੋ ਹੇਠਲੇ ਪਿੰਡਾਂ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ ਅਤੇ ਤੜਕਸਾਰ ਇਹ ਪਸ਼ੂ ਮੁੜ ਜੰਗਲ ਦੀ ਤਰਫ ਵਾਪਿਸ ਜਾਣਾ ਸ਼ੁਰੂ ਕਰ ਦਿੰਦੇ ਹਨ। ਇਹ ਬੇਸਹਾਰਾ ਪਸ਼ੂ ਜਿਥੇ ਕਿਸਾਨਾਂ ਦੀਆਂ ਫਸਲਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਕਰਦੇ ਹਨ, ਉੱਥੇ ਦੂਸਰੇ ਪਾਸੇ ਸਵੇਰ ਸ਼ਾਮ ਇਨ੍ਹਾਂ ਪਿੰਡਾਂ ਵਿੱਚੋ ਜਾਣ-ਆਉਣ ਵਾਲੇ ਪੈਦਲ ਜਾਂ ਵੱਖ-ਵੱਖ ਵਾਹਨਾਂ ਦੇ ਸਵਾਰ ਖਾਸ ਕਰਕੇ ਦੋ ਪਹੀਆਂ ਵਾਹਨ ਚਾਲਕ ਅਕਸਰ ਇਨਾਂ ਬੇਸਹਾਰਾ ਪਸ਼ੂਆਂ ਦੀ ਲਪੇਟ ਵਿੱਚ ਆ ਜਾਂਦੇ ਹਨ, ਜਿਸ ਬਾਰੇ ਹਾਕਮ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣ ਦੀ ਜਰੂਰਤ ਹੈ। ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਲਪੇਟ ’ਚ ਆ ਕੇ ਗੰਭੀਰ ਜਖਮੀ ਹੋਏ ਪਿੰਡ ਖੁਰਦਾ ਦੇ ਜਸਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਜਦੋ ਉਹ ਸਵੇਰੇ ਆਪਣੇ ਘਰ ਪਿੰਡ ਖੁਰਦਾਂ ਤੋਂ ਆਪਣੇ ਦੋ ਪਹੀਆ ਵਾਹਨ ‘ਤੇ ਸਵਾਰ ਹੋ ਕੇ ਟਾਹਲੀਵਾਲ ਵਿਖੇ ਆਪਣੀ ਡਿਊਟੀ ‘ਤੇ ਜਾ ਰਿਹਾ ਸੀ, ਤਾਂ ਆਪਣੇ ਘਰ ਦੇ ਬਿਲਕੁੱਲ ਥੋੜੀ ਦੂਰੀ ‘ਤੇ ਹੀ ਉਹ ਇਨਾਂ ਬੇਸਹਾਰਾ ਪਸੂਆਂ ਦੀ ਲਪੇਟ ‘ਚ ਆ ਕੇ ਗੰਭੀਰ ਜਖਮੀ ਹੋ ਗਿਆ। ਪਿੰਡ ਵਾਸੀਆਂ ਨੇ ਗੰਭੀਰ ਜਖਮੀ ਹੋਏ ਜਸਵੀਰ ਸਿੰਘ ਨੂੰ ਨਵਾਸ਼ਹਿਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਗੋਡੇ ਦੀ ਚੱਪਣੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਹੋਰ ਵੀ ਸੱਟਾਂ ਲੱਗੀਆ। ਜਸਵੀਰ ਸਿੰਘ ਦਾ ਕਹਿਣ ਹੈ ਕਿ ਮੈਂ ਨਿੱਜੀ ਕੰਪਨੀ ਵਿੱਚ ਸਖਤ ਮਿਹਨਤ ਕਰਕੇ ਆਪਣੇ ਬਜੁਰਗ ਪਿਤਾ ਤੋਂ ਇਲਾਵਾ ਧਰਮਪਤਨੀ ਅਤੇ ਪੁੱਤਰ ਦੀ ਦੇਖਭਾਲ ਕਰ ਰਿਹਾ ਹਾਂ, ਪਰ ਜਖਮੀ ਹੋਣ ਕਰਕੇ ਹੁਣ ਮੈਨੂੰ 6 ਮਹੀਨੇ ਲਈ ਬੈਡ ਰੈਸਟ ਦੀ ਜਰੂਰਤ ਹੈ, ਭਾਵ ਮੈਂ 6 ਮਹੀਨੇ ਲਈ ਕੰਮ ‘ਤੇ ਨਹੀਂ ਜਾ ਸਕਦਾ। ਸਮਾਜਸੇਵੀ ਕੈਪਟਨ ਤਰਸੇਮ ਸਿੰਘ ਅਤੇ ਜਖ਼ਮੀ ਜਸਵੀਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਦਾ ਢੁੱਕਵਾਂ ਹੱਲ ਕੀਤਾ ਜਾਵੇ ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਪੰਜਾਬ ਭਰ ਦੇ ਡੀ. ਸੀ. ਸਾਹਿਬਾਨ ਰਾਹੀਂ ਭੇਜਿਆ ਗਿਆ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਪੱਤ... ਅਗਲੀ ਖ਼ਬਰ ਨਵਾਂਸ਼ਹਿਰ ਵਿਖੇ 27 ਨੂੰ ਹੋਵੇਗੀ ਸਿਵਲ ਡਿਫੈਂਸ ਬਲੈਕਆਊਟ ਮੌਕ ਡ੍ਰਿਲ -ਅਵਨੀਤ ਕੌਰ ਕਿਹਾ, ਰਾਤ 8 ਤੋਂ 8:15 ਵਜੇ ਤੱਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।