ਬਹਿਰਾਮ ’ਚ ਮਹਾਂਰਿਸ਼ੀ ਵਾਲਮੀਕਿ ਨੂੰ ਸਮਰਪਿਤ ਸ਼ੋਭਾ ਯਾਤਰਾ ਭਲਕੇ
ਬਹਿਰਾਮ, 29 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਾਲਮੀਕਿ ਮੰਦਰ ਬਹਿਰਾਮ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ, ਜੋ ਨਗਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਮੰਦਰ ਵਿਖੇ ਸੰਪਨ ਹੋਵੇਗੀ। ਪ੍ਰਧਾਨ ਹੁਸਨ ਲਾਲ ਤੇ ਸੰਦੀਪ ਥਾਪਰ ਨੇ ਦੱਸਿਆ ਕਿ 1 ਨਵੰਬਰ ਨੂੰ ਪਾਠ ਦਾ ਭੋਗ ਪਾਇਆ ਜਾਵੇਗਾ।
ਅਜੀਤ ਡੈਸਕ
30-10-2026